ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਨੂੰ ਨੇ ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਾਇਕ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਸਿੱਖਸ ਫੌਰ ਜਸਟਿਸ ਦੇ ਪਤਵੰਤ ਸਿੰਘ ਪੰਨੂੰ ਵੱਲੋਂ ਗਾਇਕਾਂ ਲਈ ਇਕ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਸ ਸੰਦੇਸ਼'ਚ ਉਹਨਾਂ ਨੇ ਪੰਜਾਬ ਦੀ ਆਜ਼ਾਦੀ ਦਾ ਰਾਗ ਅਲਾਪਿਆ ਹੈ। ਮਤਲਬ ਗਾਇਕਾਂ ਨੂੰ 'ਖਾਲਿਸਤਾਨੀ ਅੰਦੋਲਨ' ਦਾ ਸਮਰਥਨ ਕਰਨ ਲਈ ਕਿਹਾ ਹੈ।

ਪੰਨੂੰ ਨੇ ਕਿਹਾ ਕਿ ਪੰਜਾਬੀ ਗਾਇਕਾਂ ਨੇ ਕੌਮਾਂਤਰੀ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰੇ ਗੀਤ ਗਾਏ ਹਨ ਪਰ ਪੰਜਾਬ ਦੀ ਆਜ਼ਾਦੀ ਬਾਰੇ ਕੋਈ ਗੀਤ ਨਹੀਂ ਗਾਇਆ। ਉਹਨਾਂ ਨੇ ਕੁਝ ਗਾਇਕਾਂ ਜਿਵੇਂ ਕੰਵਰ ਗਰੇਵਾਲ, ਬੱਬੂ ਮਾਨ, ਦਿਲਜੀਤ ਦੋਸਾਂਝ, ਆਦਿ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਜ਼ਾਦੀ ਦੀ ਅਰਦਾਸ ਕਰਨ ਦੀ ਅਪੀਲ ਕੀਤੀ। ਪੰਨੂੰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਬਾਅਦ ਅਗਲੀ ਗੋਲੀ 'ਤੇ ਕਿਸ ਦਾ ਨਾਮ ਲਿਖਿਆ ਹੈ ਕੋਈ ਨਹੀਂ ਜਾਣਦਾ।