ਪੰਜਾਬੀ ਫ਼ਿਲਮ ‘ਬੱਬਰ’ ਦੇ ਰਿਲੀਜ਼ ਤੋਂ ਬਾਅਦ ਵਿਸ਼ਵ ਪੱਧਰ ‘ਤੇ ਮਿਲਿਆ ਸ਼ਾਨਦਾਰ ਹੁੰਗਾਰਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਰਸ਼ਕਾਂ ਨੂੰ ਪੰਜਾਬੀ ਫ਼ਿਲਮ ‘ਬੱਬਰ' ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਰਿਲੀਜ਼ ਹੋਣ ਤੋਂ ਬਾਅਦ ਹੀ ਅੰਮ੍ਰਿਤ ਮਾਨ ਸਟਾਰਰ ਫਿਲਮ 'ਬੱਬਰ' ਨੂੰ ਵਿਸ਼ਵ ਪੱਧਰ 'ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਨੂੰ ਬਹੁਤ ਵਧੀਆ ਸਮੀਖਿਆਵਾਂ ਮਿਲ ਰਹੀਆਂ ਹਨ, ਜਿਸ ਨਾਲ ਫ਼ਿਲਮ ਦੇਖਣਾ ਲਾਜ਼ਮੀ ਬਣ ਜਾਂਦਾ ਹੈ।

ਫ਼ਿਲਮ 'ਬੱਬਰ' ਬੇਸ਼ੱਕ ਅੰਮ੍ਰਿਤ ਮਾਨ ਦੀ ਫ਼ਿਲਮ ਹੈ ਪਰ ਇਸ ਯੋਗਰਾਜ ਸਿੰਘ, ਰਘਬੀਰ ਬੋਲੀ ਤੇ ਰਾਜ ਸਿੰਘ ਝਿੰਜਰ ਦੇ ਕਿਰਦਾਰ ਵੀ ਅਹਿਮ ਹਨ। ਅਦਾਕਾਰੀ ਦੀ ਗੱਲ ਕਰੀਏ ਤਾਂ ਹਰ ਇਕ ਕਲਾਕਾਰ ਨੇ ਆਪਣਾ ਕਿਰਦਾਰ ਬਾਖੂਬੀ ਨਿਭਾਉਣ ਲਈ ਜੀਅ ਜਾਨ ਲਗਾ ਦਿੱਤੀ ਹੈ।

ਫ਼ਿਲਮ ਦੀ ਜ਼ਬਰਦਸਤ ਕਹਾਈ ਦੀ ਗੱਲ ਕਰੀਏ ਤਾਂ ਇਹ ‘ਬੱਬਰ’ ਦੀ ਕੁਰਸੀ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਦਾ ਹਰ ਕਿਰਦਾਰ ‘ਬੱਬਰ’ ਦੀ ਕੁਰਸੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਜੋ 'ਬੱਬਰ' ਦੀ ਕੁਰਸੀ 'ਤੇ ਬੈਠ ਕੇ ਅੰਡਰਵਰਲਡ ਦਾ ਰਾਜਾ ਬਣ ਸਕੇ।

ਫ਼ਿਲਮ ਦੀ ਕਹਾਣੀ, ਐਕਸ਼ਨ, ਡਾਇਰੈਕਸ਼ਨ ਦੇ ਨਾਲ ਨਾਲ ਗੀਤਾਂ ਨੇ ਵੀ ‘ਬੱਬਰ’ ਨੂੰ ਹਿੱਟ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ 'ਬੱਬਰ' ਦੇ ਗੀਤ ਸੋਸ਼ਲ ਸਾਈਟਾਂ 'ਤੇ ਟਰੈਂਡ ਕਰ ਰਹੇ ਸਨ। ਫ਼ਿਲਮ ਸਿਨੇਮਾਘਰਾਂ 'ਚ ਸਫਲਤਾਪੂਰਵਕ ਚੱਲ ਰਹੀ ਹੈ ਤੇ ਯਕੀਨ ਦੁਨੀਆ ਭਰ 'ਚ ਇਕ ਬਲਾਕਬਸਟਰ ਹਿੱਟ ਬਣੇਗੀ।