‘ਅਗਨੀਪਥ’: 369 ਰੇਲ ਗੱਡੀਆਂ ਰੱਦ

by jaskamal

ਨਿਊਜ਼ ਡੈਸਕ: ਭਾਰਤੀ ਰੇਲਵੇ ਨੇ ਫੌਜ 'ਚ ਭਰਤੀ ਸਕੀਮ ‘ਅਗਨੀਪਥ’ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਵੱਲੋਂ ਰੇਲ ਗੱਡੀਆਂ ਨੂੰ ਨਿਸ਼ਾਨੇ ਬਣਾਏ ਜਾਣ ਕਾਰਨ ਅੱਜ 369 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ 210 ਮੇਲ/ਐਕਸਪ੍ਰੈੱਸ ਤੇ 159 ਯਾਤਰੀ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ। ਰੇਲਵੇ ਨੇ ਦੋ ਮੇਲ/ਐਕਸਪ੍ਰੈੱਸ ਰੇਲ ਗੱਡੀਆਂ ਅੰਸ਼ਿਕ ਤੌਰ ’ਤੇ ਰੱਦ ਕੀਤੀਆਂ ਹਨ। ਇਸ ਤਰ੍ਹਾਂ ਪ੍ਰਦਰਸ਼ਨਾਂ ਕਾਰਨ ਇੱਕ ਦਿਨ 'ਚ ਕੁੱਲ 371 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਬੀਤੇ ਦਿਨੀਂ 200 ਤੋਂ ਵੱਧ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਸਨ।