ਅਮਰਜੀਤ ਸਿੰਘ ਬਾਊ ਵਿਰਕ ਦੂਸਰਾ ਗੋਲਡ ਕਬੱਡੀ ਕੱਪ ਅਮਿਟ ਯਾਦਾ ਛੱਡਦਾ ਸਮਾਪਤ

by mediateam

ਕਪੂਰਥਲਾ (ਇੰਦਰਜੀਤ ਸਿੰਘ ਚਾਹਲ/ਪਰਮਜੀਤ ਪੰਮਾ) ਸਵ : ਅਮਰਜੀਤ ਸਿੰਘ ਬਾਊ ਵਿਰਕ ਦੀ ਯਾਦ 'ਚ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਇਆ ਗਿਆ ਦੂਸਰਾ ਗੋਲਡ ਕਬੱਡੀ ਕੱਪ ਅਮਿਟ ਯਾਦਾ ਛੱਡਦਾ ਸਮਾਪਤ ਹੋ ਗਿਆ ਹੈ। ਦਰਸ਼ਕਾਂ ਨਾਲ ਖਚਾਖਚ ਭਰੇ ਖੇਡ ਸਟੇਡੀਅਮ ਵਿਚ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ ਚੋਟੀ ਦੀਆਂ ਅੱਠ ਟੀਮਾਂ ਵਿਚਕਾਰ ਹੋਏ ਫਸਵੇ ਮੁਕਾਬਲਿਆਂ ਨੇ ਦਰਸ਼ਕਾਂ ਵਾਸਤੇ ਕਬੱਡੀ ਖੇਡ ਦਾ ਬੇਹੱਦ ਦਿਲਚਸਪ ਨਜ਼ਾਰਾ ਪੇਸ਼ ਕੀਤਾ। ਫਾਈਨਲ ਮੁਕਾਬਲਾ ਭਗਵਾਨਪੁਰ ਸਪੋਰਟਸ ਕਲੱਬ ਅਤੇ ਐਨਆਰਆਈ ਕਬੱਡੀ ਕਲੱਬ ਨਕੋਦਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਨੂੰ ਦਰਸ਼ਕਾਂ ਨੇ ਅੱਡੀਆਂ ਚੁੱਕ ਚੁੱਕ ਦੇਖਿਆ। ਆਖਰ ਅਰਸ਼ ਚੋਹਲਾ ਸਾਹਿਬ ਦੇ ਜ਼ੋਰਦਾਰ ਜੱਫਿਆ ਦੀ ਬਦੌਲਤ ਭਗਵਾਨਪੁਰ ਕਲੱਬ ਨੇ ਇਹ ਮੁਕਾਬਲਾ 29-ਸਾਢੇ 31 ਅੰਕਾਂ ਦੇ ਫਰਕ ਨੇ ਜਿੱਤ ਕੇ ਦੋ ਲੱਖ ਰੁਪਏ ਦੀ ਨਗਦ ਰਾਸ਼ੀ ਤੇ ਕਬਜ਼ਾ ਕੀਤਾ। ਉਪ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ।


ਅਰਸ਼ ਚੋਹਲਾ ਸਾਹਿਬ ਨੇ 5 ਜੱਫੇ ਲਗਾ ਕੇ ਅਤੇ ਧਰਮਿੰਦਰ ਢੋਲਾ ਨੇ 11 ਸਫਲ ਕਬੱਡੀਆਂ ਪਾ ਕੇ ਮੋਟਰਸਾਈਕਲਾਂ ਤੇ ਕਬਜ਼ਾ ਕੀਤਾ। ਕਬੱਡੀ ਕੱਪ ਦੌਰਾਨ ਦਰਸ਼ਕਾਂ ਵਾਸਤੇ ਛੇ ਮੋਟਰਸਾਈਕਲ ਤੇ ਇਕ ਫੋਰਡ ਟਰੈਕਟਰ ਲੱਕੀ ਕੂਪਨ ਰਾਹੀ ਕੱਢੇ ਗਏ। ਅੰਤ ਵਿਚ ਉਘੇ ਖੇਡ ਪ੍ਰਮੋਟਰ ਬੰਤ ਨਿੱਝਰ ਕਨੇਡਾ ਅਤੇ ਮੱਖਣ ਧਾਲੀਵਾਲ ਯੂ.ਐਸ.ਏ,ਬਿੱਕਰ ਸਿੰਘ ਕੈਨੇਡਾ, ਹਰਵਿੰਦਰ ਸਿੰਘ ਲੱਡੂ,ਮਦਨ ਗੋਪਾਲ ਤੇ ਪੂਰੀ ਪ੍ਰਬੰਧਕੀ ਕਮੇਟੀ. ਨੇ ਦਰਸ਼ਕਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ 2020 ਵਿਚ 22 ਫਰਵਰੀ ਨੂੰ ਤੀਸਰਾ ਕਬੱਡੀ ਕੱਪ ਕਰਵਾਉਣ ਦਾ ਐਲਾਨ ਵੀ ਕਰ ਦਿੱਤਾ। ਕਬੱਡੀ ਕੱਪ ਦਾ ਉਦਘਾਟਨ ਸੰਤ ਬਾਬਾ ਮਹਾਤਮਾ ਮੁੰਨੀ ਖੈੜਾ ਬੇਟ ਵਾਲਿਆਂ ਵਲੋ ਕੀਤਾ ਗਿਆ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਲਾਡੀ ਸ਼ੇਰੋਵਾਲੀਆ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਤੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ, ਮੱਖਣ ਧਾਲੀਵਾਲ ਨੇ ਦੱਸਿਆ ਕਿ ਟੂਰਨਾਮੈਂਟ ਦੀ ਸਫ਼ਲਤਾ ਲਈ ਬਿੱਕਰ ਸਿੰਘ ਕੈਨੇਡਾ, ਹਰਵਿੰਦਰ ਸਿੰਘ ਲੱਡੂ, ਬੰਤ ਨਿੱਝਰ, ਕੁਲਵੰਤ ਧਾਮੀ, ਦਲਜੀਤ ਸਿੰਘ ਨਾਰਵੇ, ਮੁਖ਼ਤਿਆਰ ਸਿੰਘ ਨਾਰਵੇ, ਗੌਰਵ ਅਬਰੋਲ, ਅਨੋਖੀ ਮਾਸਕੋ, ਜਿੰਦੂ ਮਾਸਕੋ, ਨਛੱਤਰ ਸਿੰਘ, ਅਵਤਾਰ ਸਿੰਘ ਥਿੰਦ, ਪਰਵਿੰਦਰ ਸਿੰਘ ਆਰਕੀਟੈਕਟ, ਪਾਲੀ ਭਦਾਸ, ਪਿੰਕਾ ਧਾਲੀਵਾਲ, ਮਦਨ ਗੋਪਾਲ, ਦਲਜੀਤ ਸਿੰਘ ਦੁੱਲੋਵਾਲ, ਬਾਬਾ ਜੋਹਨ ਸਿੰਘ ਗਿੱਲ, ਤੀਰਥ ਗਾਖਲ, ਲੱਖਾ ਗਾਜੀਪੁਰ, ਕੁਲਵੰਤ ਧਾਮੀ,ਮਨਿੰਦਰਜੀਤ ਸਿੰਘ ਔਜਲਾ, 


ਕਾਂਗਰਸੀ ਆਗੂ ਰਜਿੰਦਰ ਕੌੜਾ, ਨਰਿੰਦਰ ਮਨਸੂ, ਹਰਜਿੰਦਰ ਖਾਨੋਵਾਲ, ਬਲਬੀਰ ਸਿੰਘ ਬੀਰਾ ਕੌਾਸਲਰ, ਮਨਜਿੰਦਰ ਸਿੰਘ ਸਾਹੀ, ਪਰਮਜੀਤ ਸਿੰਘ ਢਿੱਲੋਂ, ਮੁਖ਼ਤਾਰ ਸਿੰਘ ਪੱਡਾ, ਬਲਜੀਤ ਸਿੰਘ ਨਾਰਵੇ, ਵਿਪਨ ਖੱਸਣ ਯੂ.ਐਸ.ਏ., ਸੁੱਖੀ ਨਿੱਝਰ, ਰਜੇਸ਼ ਚੌਹਾਨ, ਗੁਲਵੰਤ ਸਿੰਘ ਕੈਨੇਡਾ, ਪਿੰਕਾ ਧਾਲੀਵਾਲ, ਯੂਥ ਕਲੱਬ ਕੈਨੇਡਾ ਤੋਂ ਗੋਲਡੀ ਖੱਟੜਾ, ਢਾਡੀ ਗੁਰਜੀਤ ਸਿੰਘ ਜਾਂਗਲਾ, ਢਾਡੀ ਸ਼ੀਤਲ ਸਿੰਘ ਠੱਟਾ, ਸੁੱਖਾ ਘੁੱਗ ਸ਼ੋਰ, ਕੁਲਵਿੰਦਰ ਮੱਲ੍ਹੀ, ਕੁਲਵਿੰਦਰ ਸਿੰਘ ਪੱਤੜ, ਕੁਲਦੀਪ ਸਿੰਘ ਕਲੇਰ, ਦਵਿੰਦਰ ਦਿਆਲਪੁਰੀ, ਲੱਕੀ ਪੱਤੜ, ਸੁਖਵਿੰਦਰ ਕਾਹਲੋਂ, ਅਵਤਾਰ ਸਿੰਘ ਥਿੰਦ, ਦਲਜੀਤ ਸਿੰਘ ਚੀਮਾ, ਜੇ.ਐਸ. ਥਿੰਦ, ਕੁਲਵਿੰਦਰ ਦੋਲੇ, ਗਿੰਦੂ ਮਾਸਕੋ, ਅਨੋਖੀ ਮਾਸਕੋ, ਪੱਪੂ ਗਾਖਲ, ਹਰਜਿੰਦਰ ਸਿੰਘ ਧਾਲੀਵਾਲ, ਬਖ਼ਸ਼ੀਸ਼ ਪੱਤੜ, ਸੁਖਵਿੰਦਰ ਲਾਲੀ, ਬਿੰਦੂ ਅਲੀ ਚੱਕ, ਸਵਰਨ ਸਿੰਘ ਧਾਲੀਵਾਲ, ਆਰਕੀਟੈਕਟ ਪਰਮਿੰਦਰ ਸਿੰਘ, ਦਲਜਿੰਦਰ ਧਾਲੀਵਾਲ, ਪਾਲੀ ਭਦਾਸ, ਨੰਬਰਦਾਰ ਸੰਤੋਖ ਸਿੰਘ, ਰਾਹੁਲ ਨਿੱਝਰ, ਦਲਜੀਤ ਸਿੰਘ ਦੂਲੋਵਾਲ, ਨਛੱਤਰ ਸਿੰਘ ਚੰਦੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ |