ਰੂਸ ਦਾ ਯੂਕ੍ਰੇਨ ਤੋਂ ਬਾਅਦ ਹੁਣ ਅਗਲਾ ਨਿਸ਼ਾਨਾ ਹੋ ਸਕਦਾ ਹੈ ਅਮਰੀਕਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਰੂਸ ਦੇ ਵਿਦੇਸ਼ ਮਨਰਾਲੇ ਨੇ ਚੇਤਾਵਨੀ ਦਿੰਦੇ ਕਿਹਾ ਜੇਕਰ ਅਮਰੀਕਾ ਯੂਕ੍ਰੇਨ ਨੂੰ ਆਧੁਨਿਕ ਹਵਾਈ ਰੱਖਿਆ ਪ੍ਰਣਾਲੀਆਂ ਪ੍ਰਦਾਨ ਕਰਦਾ ਹੈ ਤਾਂ ਉਹ ਪ੍ਰਣਾਲੀਆਂ ਤੇ ਉਸ ਨੂੰ ਚਲਾਉਣ ਵਾਲੇ ਲੋਕਾਂ ਨੂੰ ਅਗਲਾ ਨਿਸ਼ਾਨਾ ਬਣਾਉਣਗੇ। ਦੱਸ ਦਈਏ ਕਿ ਯੂਰਪੀਅਨ ਯੂਨੀਅਨ ਨੇ ਯੂਕ੍ਰੇਨ ਖਿਲਾਫ ਆਪਣੀ ਲੜਾਈ ਨੂੰ ਲੈ ਕੇ ਰੂਸ ਤੇ ਪਾਬੰਦੀਆਂ ਦਾ ਐਲਾਨ ਕੀਤਾ।27 ਦੇਸ਼ਾ ਦੇ ਰਾਜਦੂਤਾਂ 'ਚ ਹੋਈ ਮੀਟਿੰਗ ਤੋਂ ਬਾਅਦ ਇਨ੍ਹਾਂ ਪਾਬੰਦੀਆਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਗਿਆ ।

ਈਯੂ ਕੌਂਸਲ ਦੇ ਪ੍ਰਧਾਨ ਨੇ ਕਿਹਾ ਲਿਖਤੀ ਜਵਾਬ ਤੋਂ ਬਾਅਦ ਰੂਸ 'ਤੇ ਹੋਏ ਪਾਬੰਦੀਆਂ ਦੀ ਪੁਸ਼ਟੀ ਕੀਤੀ ਜਾਵੇਗੀ । ਇਨ੍ਹਾਂ ਨੂੰ ਫਿਰ ਐਸੋਸੀਏਸ਼ਨ ਦੇ ਕਾਨੂੰਨੀ ਰਿਕਾਰਡਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ । ਅਮਰੀਕਾ ਨੇ ਯੂਕ੍ਰੇਨ ਨੂੰ ਹਥਿਆਰ ਮੁਹਈਆ ਕਰਵਾ ਹਨ ,ਜਿਸ ਨਾਲ ਯੂਕ੍ਰੇਨ ਨੂੰ ਜੰਗ 'ਚ ਕਾਫੀ ਸਹਾਇਤਾ ਮਿਲੀ ਹੈ। ਜ਼ਿਕਰਯੋਗ ਹੈ ਕਿ ਕਾਫੀ ਲੰਬੇ ਸਮੇ ਤੋਂ ਰੂਸ ਤੇ ਯੂਕ੍ਰੇਨ ਵਿਚਾਲੇ ਜੰਗ ਚੱਲ ਰਿਹਾ ਹੈ ।ਇਸ ਜੰਗ ਦੌਰਾਨ ਕਈ ਲੋਕਾਂ ਦੀ ਜਾਨਾਂ ਵੀ ਗਈਆਂ ਹਨ ।ਜੰਗ 'ਚ ਕੋਈ ਲੋਕ ਬੇਘਰ ਵੀ ਹੋਏ ਹਨ ।ਦੱਸ ਦਈਏ ਕਿ ਰੂਸੀ ਫੋਜ ਵਾਲੀ ਯੂਕ੍ਰੇਨ ਦੀ ਰਾਜਧਾਨੀ ਕੀਵ ਵੱਲ ਤੇਜ਼ੀ ਨਾਲ ਵੱਧ ਰਹੀ ਹੈ।