ਗੁੱਸੇ ‘ਚ ਆਏ ਪ੍ਰੋਫੈਸਰ ਨੇ ਪ੍ਰਿੰਸੀਪਲ ਨੂੰ ਦਫ਼ਤਰ ‘ਚ ਜੜੇ ਥੱਪੜ, ਵੀਡੀਓ ਵਾਇਰਲ…

by jaskamal

ਨਿਊਜ਼ ਡੈਸਕ (ਜਸਕਮਲ) : ਮੱਧ ਪ੍ਰਦੇਸ਼ ਦੇ ਉਜੈਨ 'ਚ ਇਕ ਪ੍ਰੋਫੈਸਰ, ਜਿਸ ਕਾਲਜ 'ਚ ਉਹ ਪੜ੍ਹਾਉਂਦਾ ਹੈ, ਦੇ ਪ੍ਰਿੰਸੀਪਲ ਦੀ ਕੁੱਟਮਾਰ ਕਰਦਾ ਕੈਮਰੇ 'ਚ ਕੈਦ ਹੋ ਗਿਆ। ਹੁਣ ਉਸ ਨੂੰ ਕੁੱਟਮਾਰ ਤੇ ਧਮਕਾਉਣ ਦੇ ਦੋਸ਼ਾਂ ਤਹਿਤ ਪੁਲਿਸ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਨੇ ਉਜੈਨ ਦੇ ਘਾਟੀਆ ਵਿਖੇ ਸਵਰਗੀ ਨਾਗੁਲਾਲ ਮਾਲਵੀਆ ਸਰਕਾਰੀ ਕਾਲਜ ਦੇ ਸਹਾਇਕ ਪ੍ਰੋਫੈਸਰ ਬ੍ਰਹਮਦੀਪ ਅਲੂਨੇ ਖਿਲਾਫ ਪ੍ਰਿੰਸਪਲੀ ਦੀ ਕੁੱਟਮਾਰ ਕਰਨ, ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਤੇ ਧਮਕੀ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕੇਸ 15 ਜਨਵਰੀ ਨੂੰ ਕਾਲਜ ਦੇ ਪ੍ਰਿੰਸੀਪਲ ਡਾਕਟਰ ਸ਼ੇਖਰ ਮੇਦਮਵਾਰ 'ਤੇ ਹੋਏ ਹਮਲੇ ਨੂੰ ਦਰਸਾਉਂਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਦਰਜ ਕੀਤਾ ਗਿਆ ਸੀ।

ਬ੍ਰਹਮਦੀਪ ਅਲੂਨੇ ਨੂੰ ਭੋਪਾਲ ਤੋਂ ਉਜੈਨ ਕਾਲਜ 'ਚ ਤਬਦੀਲ ਕਰ ਦਿੱਤਾ ਗਿਆ ਸੀ। ਪ੍ਰਿੰਸੀਪਲ ਅਨੁਸਾਰ ਕਾਲਜ ਆਉਣ ਤੋਂ ਬਾਅਦ ਪ੍ਰੋਫੈਸਰ ਰੋਜ਼ਾਨਾ 5 ਕਿਲੋਮੀਟਰ ਦੀ ਸੈਰ ਕਰਦੇ ਹਨ। ਉਨ੍ਹਂ ਕਿਹਾ ਕਿ ਸਾਡੇ ਕੋਲ ਪਹਿਲਾਂ ਹੀ ਸਟਾਫ਼ ਦੀ ਕਮੀ ਹੈ। 15 ਜਨਵਰੀ ਨੂੰ ਕਾਲਜ ਨੂੰ ਟੀਕਾਕਰਨ ਕੇਂਦਰ ਬਣਾਇਆ ਗਿਆ ਸੀ। ਮੈਂ ਉਸ ਨੂੰ ਇਸ ਬਾਰੇ ਗੱਲ ਕਰਨ ਲਈ ਬੁਲਾਇਆ ਪਰ ਉਹ ਗੁੱਸੇ 'ਚ ਆ ਗਿਆ ਤੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। 

ਦੂਜੇ ਪਾਸੇ ਪ੍ਰੋਫੈਸਰ ਨੇ ਪ੍ਰਿੰਸੀਪਲ ’ਤੇ ਸਾਰੇ ਸਟਾਫ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਾਇਆ।ਉਸ ਨੇ ਕਿਹਾ ਕਿ ਮੇਰੇ ਕਾਰਜਕਾਲ ਦੌਰਾਨ, ਤਿੰਨ ਲੋਕਾਂ ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲਈ ਹੈ। ਉਹ ਸਾਰੇ ਸਟਾਫ ਮੈਂਬਰਾਂ ਨਾਲ ਦੁਰਵਿਵਹਾਰ ਕਰਦਾ ਹੈ। ਉਸਨੇ ਮੈਨੂੰ ਆਪਣੇ ਕਮਰੇ 'ਚ ਬੁਲਾਇਆ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ। ਇਸ ਕਾਰਨ ਲੜਾਈ ਹੋਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।