ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਇਕ ਹੋਰ ਵੱਡਾ ਖ਼ੁਲਾਸਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ। ਪੰਜਾਬ ਪੁਲਿਸ ਨੇ ਕਤਲ ਕਾਂਡ ਵਿੱਚ ਵਰਤੇ ਹਥਿਆਰ ਬਰਾਮਦ ਕੀਤੇ ਹਨ ਦੱਸਿਆ ਜਾ ਰਿਹਾ ਹੈ ਕਿ ਕਤਲ ਵਿੱਚ ਉਹ ਹੀ ਹਥਿਆਰ ਵਰਤੇ ਗਏ ਹਨ। ਜਿਹੜੇ ਸ਼ਾਰਪ ਸ਼ੂਟਰ ਮਨੂੰ ਤੇ ਜਗਰੂਪ ਤੋਂ ਐਨਕਾਊਂਟਰ ਸਮੇ ਬਰਾਮਦ ਹੋਏ ਹਨ ।ਦੱਸ ਦਈਏ ਕਿ ਪੰਜਾਬ ਪੁਲਿਸ ਨੇ ਦੋਵਾਂ ਦਾ ਅੰਮ੍ਰਿਤਸਰ ਵਿੱਚ ਐਨਕਾਊਂਟਰ ਕੀਤਾ ਸੀ। ਉਸ ਸਮੇ ਉਨ੍ਹਾਂ ਕੋਲੋਂ AK 47 ਤੇ 9MM ਪਿਸਟਲ ਹੀ ਕਤਲ ਵਿੱਚ ਵਰਤੀ ਗਈ ਸੀ।

ਪੁਲਿਸ ਨੇ ਇਨ੍ਹਾਂ ਹਥਿਆਰ ਦੀ ਫਾਰੈਂਸਿਕ ਜਾਚ ਕਰਵਾਈ ਹੈ। ਜਿਕਰਯੋਗ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸਾਰੀਆਂ ਨੂੰ ਹਥਿਆਰ ਮੁਹਈਆ ਕਰਵਾਏ ਸੀ। ਜਿਨ੍ਹਾਂ ਹਥਿਆਰਾ ਨਾਲ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ। ਇਹ ਹਥਿਆਰ ਅੰਕਿਤ ਤੇ ਕਸ਼ਿਸ਼ ਤੋਂ ਵਾਪਸ ਲੈ ਲਏ ਗਏ ਸੀ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਸ਼ਾਰਪ ਸ਼ੂਟਰਾ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।

ਪੁਲਿਸ ਨੇ ਸ਼ੱਕ ਦੇ ਆਧਾਰ ਤੇ ਵੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ। ਫਿਲਹਾਲ ਪੁਲਿਸ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਹੋਰ ਵੀ ਗੈਂਗਸਟਰਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਬੀਤੀ ਦਿਨੀ ਪੁਲਿਸ ਨੇ ਆਖ਼ਿਰੀ ਸ਼ਾਰਪ ਸ਼ੂਟਰ ਦੀਪਕ ਮੁੰਡੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਜਿਸ ਤੋਂ ਵੀ ਸਿੱਧੂ ਕਤਲ ਨੂੰ ਲੈ ਕੇ ਵੱਡੇ ਖੁਲਾਸੇ ਹੋ ਸਕਦੇ ਹਨ ।

ਜਿਕਰਯੋਗ ਹੈ ਕਿ ਸਿੱਧੂ ਦੇ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਰੀਬੀਆ ਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਿਸ ਦੇ ਚਲਦੇ ਹੁਣ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਿੱਧੂ ਦੇ ਕਰੀਬੀ ਦੇ ਘਰ ਦੀ ਰੇਕੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਰੇਕੀ ਕਰਨ ਵਾਲੇ ਦੀਆਂ ਤਸਵੀਰਾਂ ਵੀ CCTV ਵਿੱਚ ਕੈਦ ਹੋਇਆ ਹਨ। ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਲਗਾਤਾਰ ਇਕ ਘਰ ਦੀ ਰੇਕੀ ਕਰ ਰਿਹਾ ਹੈ। ਇਸ ਸਭ ਨੂੰ ਦੇਖਦੇ ਪੁਲਿਸ ਨੇ ਘਰ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਹੈ।

ਦੱਸ ਦਈਏ ਕਿ ਸਿੱਧੂ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਵੀਡੀਓ ਵਿੱਚ ਮੁਕਤਸਰ ਦੇ ਇਕ ਵਿਅਕਤੀ ਦਾ ਜ਼ਿਕਰ ਵੀ ਕੀਤਾ ਸੀ। ਉਸ ਨੇ ਕਿਹਾ ਸੀ ਕਿ ਸਿੱਧੂ ਦਾ ਇਹ ਵਿਅਕਤੀ ਬਹੁਤ ਖਾਸ ਹੈ। ਇਸ ਵਿਅਕਤੀ ਦੇ ਜ਼ਰੀਏ 2 ਕਰੋੜ ਰੁਪਏ ਦੀ ਆਫ਼ਰ ਮਿਲਣ ਦੀ ਗੱਲ ਵੀ ਕਹਿ ਸੀ। ਇਸ ਮਾਮਲੇ 'ਚ ਤਾਰ ਰਾਜਸਥਾਨ ਨਾਲ ਜੁੜਦੇ ਨਜ਼ਰ ਵੀ ਆ ਰਹੇ ਸੀ । ਪੰਜਾਬ ਪੁਲਿਸ ਨੇ ਅਰਸ਼ਦ ਖਾਨ ਨੂੰ ਸੈਟਰਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਸ਼ਨ ਖਾਨ ਨੇ ਕਤਲ ਕਾਂਡ ਵਿੱਚ ਗੱਡੀਆਂ ਮੁਹਈਆ ਕਰਵਾਇਆ ਸੀ ਪੁਲਿਸ ਵਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।