31 ਅਕਤੂਬਰ ਮਗਰੋਂ ਬੰਦ ਹੋ ਜਾਣਗੇ 7 ਕਰੋੜ ਨੰਬਰ, ਇਨ੍ਹਾਂ ‘ਚ ਕਿਤੇ ਤੁਹਾਡਾ ਤਾਂ ਨਹੀਂ

by

ਨਵੀਂ ਦਿੱਲੀ: ਜੇਕਰ ਤੁਸੀਂ ਏਅਰਸੈੱਲ ਤੇ ਡਿਸ਼ਨੈੱਟ ਯੂਜ਼ਰ ਹੋ ਤਾਂ ਤੁਹਾਡੇ ਕੋਲ ਆਪਣੇ ਨੰਬਰ ਨੂੰ ਦੂਜੇ ਨੈੱਟਵਰਕ ‘ਚ ਪੋਰਟ ਕਰਨ ਦਾ ਆਖਰੀ ਮੌਕਾ ਹੈ, ਨਹੀਂ ਤਾਂ ਤੁਹਾਡਾ ਨੰਬਰ ਬੰਦ ਹੋ ਜਾਵੇਗਾ। ਇਸ ਦੇ ਨਾਲ ਹੀ ਟਰਾਈ ਨੇ 31 ਅਕਤੂਬਰ ਦੀ ਡੈਡਲਾਈਨ ਤੈਅ ਕੀਤੀ ਹੈ। ਜੇਕਰ ਤੁਸੀਂ ਵੀ ਆਪਣਾ ਨੰਬਰ ਚਾਲੂ ਰੱਖਣਾ ਚਾਹੁੰਦੇ ਹੋ ਤਾਂ ਜਲਦੀ ਹੀ ਪੋਰਟ ਕਰਵਾ ਲਓ।

ਟਰਾਈ ਦੇ ਅੰਕੜਿਆਂ ਮੁਤਾਬਕ ਇਸ ਸਮੇਂ 7 ਕਰੋੜ ਯੂਜ਼ਰਸ ਇਸ ਨੈੱਟਵਰਕ ਦੇ ਨੰਬਰ ਦਾ ਇਸਤੇਮਾਲ ਕਰ ਰਹੇ ਹਨ। ਅਸਲ ‘ਚ ਏਅਰਸੈੱਲ ਨੇ 2018 ‘ਚ ਆਪਣਾ ਆਪ੍ਰੇਸ਼ਨ ਬੰਦ ਕਰ ਦਿੱਤਾ ਸੀ। ਉਸ ਸਮੇਂ ਕੰਪਨੀ ਕੋਲ 90 ਮਿਲੀਅਨ ਯੂਜ਼ਰਸ ਸੀ। ਟਰਾਈ ਦੇ ਡੇਟਾ ਮੁਤਾਬਕ 28 ਫਰਵਰੀ, 2018 ਤੋਂ 31 ਅਗਸਤ, 2019 ‘ਚ 19 ਮਿਲੀਅਨ ਏਅਰਸੈੱਲ ਯੂਜ਼ਰਸ ਨੇ ਆਪਣੇ ਨੰਬਰ ਪੋਰਟ ਕਰਵਾ ਲਏ ਪਰ ਅਜੇ ਵੀ ਇਸ ਦੇ 7 ਕਰੋੜ ਯੂਜ਼ਰਸ ਮੌਜੂਦ ਹਨ।

ਸਾਲ 2018 ‘ਚ ਜਦੋਂ ਏਅਰਸੈੱਲ ਦਾ ਆਪ੍ਰੇਸ਼ਨ ਬੰਦ ਹੋ ਰਿਹਾ ਸੀ, ਉਸ ਸਮੇਂ ਕੰਪਨੀ ਨੇ ਆਰਕਾਮ ਨਾਲ ਰਲੇਵੇਂ ਦੀ ਕੋਸ਼ਿਸ਼ ਕੀਤੀ ਸੀ। ਰੈਗੂਲੇਟਰੀ ਅਪਰੂਵਲਸ ਕਰਕੇ ਅਜਿਹਾ ਨਹੀਂ ਹੋ ਸਕਿਆ। ਡੇਟਾ ਮੁਤਾਬਕ ਜਿਸ ਸਮੇਂ ਏਅਰਸੈੱਲ ਬੰਦ ਹੋਇਆ ਸੀ, ਉਸ ਦੌਰਾਨ ਉਸ ਕੋਲ ਬੀਐਸਐਨਐਲ ਤੋਂ ਜ਼ਿਆਦਾ ਯੂਜ਼ਰਸ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।