ਆਪਣੀ ਧੀ ਦਾ ਕਤਲ ਕਰਨ ਵਾਲਾ ਫ਼ੌਜੀ ਪਿਓ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਮੁਕਤਸਰ ਸਾਹਿਬ ਤੋਂ ਇਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਪਤਨੀ ਨਾਲ ਝਗੜੇ ਤੋਂ ਬਾਅਦ 10 ਮਹੀਨਿਆਂ ਦੀ ਮਾਸੂਮ ਬੱਚੀ ਰਹਿਮਤ ਨੂੰ ਫ਼ੌਜੀ ਪਿਓ ਵਲੋਂ ਫਰਸ਼ ਤੇ ਪਟਕਾ - ਪਟਕਾ ਕੇ ਮੌਤ ਘਾਟ ਉਤਾਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਫ਼ੌਜੀ ਪਿਓ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਫ਼ੌਜੀ ਪਿਓ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ, ਜਿਥੇ ਅਦਾਲਤ ਨੇ ਉਸ ਦੀ 2 ਦਿਨ ਦੀ ਰਿਮਾਂਡ ਤੇ ਭੇਜਿਆ ਹੈ।

ਜਿਕਰਯੋਗ ਹੈ ਕਿ ਅੰਬਾਲਾ ਕੈਂਟ ਵਿੱਚ ਤਾਇਨਾਤ ਸਤਨਾਮ ਸਿੰਘ ਨੇ ਪਤਨੀ ਨਾਲ ਘਰੇਲੂ ਝਗੜੇ ਕਾਰਨ ਪਿਤਾ ਸੁਖਚੈਨ ਸਿੰਘ ਤੇ ਮਾਂ ਸਵਰਨ ਕੌਰ ਦੀ ਮੌਜੂਦਗੀ 'ਚ ਆਪਣੀ ਹੀ ਮਾਸੂਮ 10 ਮਹੀਨਿਆਂ ਦੀ ਮਾਸੂਮ ਬੱਚੀ ਰਹਿਮਤ ਨੂੰ ਫਰਸ਼ ਤੇ ਪਟਕਾ - ਪਟਕਾ ਕੇ ਮੌਤ ਘਾਟ ਉਤਾਰ ਦਿੱਤਾ ਸੀ। ਦੱਸ ਦਈਏ ਕਿ ਫੋਜੀ ਸਤਨਾਮ ਸਿੰਘ ਦਾ ਵਿਆਹ ਡੇਢ ਸਾਲ ਪਹਿਲਾ ਪਿੰਡ ਲੱਖੋਕੇ ਬਹਿਰਾਮ ਨਿਵਾਸੀ ਅਮਨਦੀਪ ਕੌਰ ਨਾਂਲ ਹੋਇਆ ਸੀ। ਵਿਆਹ ਤੋਂ ਬਾਅਦ ਸਤਨਾਮ ਸਿੰਘ ਅਮਨਦੀਪ ਤੇ ਸ਼ੱਕ ਕਰਨ ਲੱਗ ਗਿਆ ਸੀ।

ਜਿਸ ਤੋਂ ਬਾਅਦ ਉਸ ਨੇ ਅਮਨਦੀਪ ਨੂੰ ਘੋਰ ਕੱਢ ਦਿੱਤਾ ਸੀ। ਉਸ ਦੌਰਾਨ ਅਮਨਦੀਪ ਗਰਭਵਤੀ ਸੀ ਅਮਨਦੀਪ ਨੇ ਫੋਜ ਦੇ ਅਧਿਕਾਰੀਆਂ ਕੋਲ ਸਤਨਾਮ ਦੀ ਸ਼ਿਕਾਇਤ ਵੀ ਕੀਤੀ ਸੀ। ਅਧਿਕਾਰੀਆਂ ਨੇ ਦੋਨਾਂ ਨਾਲ ਗੱਲ ਕੀਤੀ। ਇਸ ਦੌਰਾਨ ਹੀ ਅਮਨਦੀਪ ਨੇ ਇਕ ਬੱਚੀ ਨੂੰ ਜਨਮ ਵੀ ਦਿੱਤਾ। ਫੈਸਲਾ ਹੋਣ ਤੋਂ ਬਾਅਦ ਆਪਣੇ ਘਰ ਲੈ ਗਿਆ। ਜਿਸ ਤੋਂ ਬਾਅਦ ਸਤਨਾਮ ਡਿੰਗਹ ਤੇ ਉਸ ਦੇ ਮਾਤਾ ਪਿਤਾ ਉਸ ਨੂੰ ਕਿਸੇ ਹੋਰ ਦਾ ਬੱਚਾ ਹੋਣ ਦਾ ਤਾਅਨਾ ਮਾਰਨ ਲੱਗ ਪਏ। ਇਸ ਸਭ ਤੋਂ ਬਾਅਦ ਸਤਮਨਾਮ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।