ਗ੍ਰਿਫ਼ਤਾਰ ਸਮੱਗਲਰਾਂ ਨੇ ਲੁਧਿਆਣਾ ਬੰਬ ਕਾਂਡ ’ਚ ਕੀਤਾ ਵੱਡਾ ਖ਼ੁਲਾਸਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਐੱਸ. ਟੀ. ਐੱਫ. ਵੱਲੋਂ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤੇ 4 ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਕਈ ਰਹੱਸ ਖੁੱਲ੍ਹ ਰਹੇ ਹਨ । ਗ੍ਰਿਫ਼ਤਾਰ ਕੀਤੇ ਗਏ ਦਿਲਬਾਗ ਸਿੰਘ ਬੱਗਾ, ਸਤਨਾਮ ਸਿੰਘ, ਹਰਪ੍ਰੀਤ ਸਿੰਘ ਹੈਪੀ ਨਿਵਾਸੀ ਧਨੋਏ ਖੁਰਦ ਅਤੇ ਸਵਿੰਦਰ ਸਿੰਘ ਕੋਲੋਂ ਇਕ ਆਈ. ਈ. ਡੀ. ਬੰਬ 'ਤੇ ਇਕ ਕਿਲੋ ਹੈਰੋਇਨ ਬਰਾਮਦ ਹੋਈ ਹੈ। ਸਵਿੰਦਰ ਸਿੰਘ 'ਤੇ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸੰਪਰਕ ਪਾਕਿਸਤਾਨ ਦੇ ਸਮੱਗਲਰਾਂ ਨਾਲ ਹਨ 'ਤੇ ਉਨ੍ਹਾਂ ਤੋਂ 2 ਪਾਕਿਸਤਾਨੀ ਮੋਬਾਇਲ ਸਿਮ, ਇਕ ਨੋਕੀਆ ਫੋਨ ਵੀ ਬਰਾਮਦ ਹੋਇਆ ਹੈ।

ਆਈ. ਜੀ. ਚਾਵਲਾ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਅਨੁਸਾਰ ਲਖਬੀਰ ਸਿੰਘ ਲੱਖਾ ਨਿਵਾਸੀ ਚੱਕ ਮਿਸ਼ਰੀ ਖਾਨ 'ਤੇ ਸਰਬਜੀਤ ਸਿੰਘ ਸ਼ੱਬਾ ਅਤੇ ਉਨ੍ਹਾਂ ਦੇ ਕੁਝ ਸਾਥੀ ਪਾਕਿਸਤਾਨ ਤੋਂ ਆਉਣ ਵਾਲੇ ਡਰੱਗਸ ਦੇ ਮਾਮਲੇ ’ਚ ਸਰਗਰਮ ਹਨ। ਇਹ ਸਮੱਗਲਰ ਵਟਸਐਪ ਜ਼ਰੀਏ ਹਰ ਤਰ੍ਹਾਂ ਦੇ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ’ਚ ਸ਼ਾਮਲ ਹਨ। ਪਾਕਿਸਤਾਨ ’ਚ ਡ੍ਰੋਨ ਦੇ ਜ਼ਰੀਏ ਇਨ੍ਹਾਂ ਲਈ ਹਥਿਆਰ 'ਤੇ ਵਿਸਫੋਟਕ ਪਦਾਰਥ ਆਉਂਦੇ ਹਨ।

ਲੁਧਿਆਣਾ ਕੋਰਟ ਕੰਪਲੈਕਸ 'ਚ ਹੋਏ ਬੰਬ ਬਲਾਸਟ ਬਾਰੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਹ ਬੰਬ ਉਨ੍ਹਾਂ ਨੂੰ ਪਿੰਡ ਬੱਲੜਵਾਲ 'ਚ ਇਕ ਡ੍ਰੋਨ ਦੇ ਮਾਧਿਅਮ ਰਾਹੀਂ ਮਿਲਿਆ ਸੀ, ਜੋ ਅਗਲੇ ਦਿਨ ਸੁਰਮੁਖ ਸਿੰਘ ਸੂਮੂ ਨੇ ਉਸ ਨੂੰ ਅੱਡਾ ਚੌਗਾਵਾਂ 'ਚ ਦਿੱਤਾ ਸੀ। ਇਹ ਬੰਬ ਆਈ. ਐੱਸ. ਆਈ. ਦੇ ਨਿਰਦੇਸ਼ ਨਾਲ ਭਾਰਤ ਆਇਆ ਸੀ, ਜੋ ਉਨ੍ਹਾਂ ਨੇ ਬਰਖ਼ਾਸਤ ਕਾਂਸਟੇਬਲ ਗਗਨਦੀਪ ਸਿੰਘ ਨੂੰ ਬਾਈਪਾਸ ਲੁਧਿਆਣਾ ’ਚ ਦਿੱਤਾ ਸੀ। ਕੋਰਟ ਕੰਪਲੈਕਸ ਲੁਧਿਆਣਾ ’ਚ ਆਈ. ਈ. ਡੀ. ਬੰਬ ਲਗਾਉਂਦੇ ਸਮੇਂ ਗਗਨਦੀਪ ਸਿੰਘ ਦੀ ਮੌਤ ਹੋ ਗਈ ਸੀ 'ਤੇ ਦਿਲਬਾਗ ਸਿੰਘ ਬਚ ਗਿਆ, ਜਦੋਂ ਕਿ ਸੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।