|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਚਾਰ ਦੇ ਡੱਬੇ ਵਿੱਚੋਂ ਜੋ ਨਿਕਲਿਆ, ਉਸ ਨੇ ਪੂਰੇ ਸ਼ਹਿਰ ਦੀ ਨੀਂਦ ਉਡਾ ਦਿੱਤੀ — ਸੱਚ ਜਾਣ ਕੇ ਹੋ ਜਾਓਗੇ ਹੈਰਾਨ

ਅੰਮ੍ਰਿਤਸਰ ਦੇ ਰਾਮਬਾਗ ਨੇੜੇ ਸਬਜ਼ੀ ਮੰਡੀ ਤੋਂ ਖਰੀਦੇ ਇੱਕ ਕਿਲੋਗ੍ਰਾਮ ਅਚਾਰ ਦੇ ਡੱਬੇ ਵਿੱਚੋਂ ਕਥਿਤ ਤੌਰ 'ਤੇ ਇੱਕ ਮਰੀ ਹੋਈ ਕਿਰਲੀ ਨਿਕਲੀ ਹੈ, ਜਿਸ ਨੇ ਖਪਤਕਾਰਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ ਅਤੇ ਖੁਰਾਕ ਸੁਰੱਖਿਆ ਵਿਭਾਗ ਦੀ ਕਾਰਗੁ

NRI Post Desk · 21 ਦਿਨ ਪਹਿਲਾਂ · ਅੱਪਡੇਟ 15 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅੰਮ੍ਰਿਤਸਰ ਦੇ ਰਾਮਬਾਗ ਨੇੜੇ ਸਬਜ਼ੀ ਮੰਡੀ ਤੋਂ ਖਰੀਦੇ ਇੱਕ ਕਿਲੋਗ੍ਰਾਮ ਅਚਾਰ ਦੇ ਡੱਬੇ ਵਿੱਚੋਂ ਕਥਿਤ ਤੌਰ 'ਤੇ ਇੱਕ ਮਰੀ ਹੋਈ ਕਿਰਲੀ ਨਿਕਲੀ ਹੈ, ਜਿਸ ਨੇ ਖਪਤਕਾਰਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ ਅਤੇ ਖੁਰਾਕ ਸੁਰੱਖਿਆ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿੰਡ ਖਲਚੀਆਂ ਦੇ ਰਹਿਣ ਵਾਲੇ ਕਾਮਰੇਡ ਚਰਨ ਸਿੰਘ ਨੇ ਦੱਸਿਆ ਕਿ ਉਹ 28 ਅਕਤੂਬਰ ਨੂੰ ਪਰਿਵਾਰਕ ਕੰਮ ਲਈ ਅੰਮ੍ਰਿਤਸਰ ਆਏ ਸਨ ਅਤੇ ਵਾਪਸੀ ਵੇਲੇ ਰਾਮਬਾਗ ਨੇੜੇ ਸਬਜ਼ੀ ਮੰਡੀ ਦੀ ਇੱਕ ਦੁਕਾਨ ਤੋਂ ਇੱਕ ਕਿਲੋਗ੍ਰਾਮ ਅਚਾਰ ਖਰੀਦਿਆ ਸੀ। ਘਰ ਪਹੁੰਚ ਕੇ ਜਦੋਂ ਪਰਿਵਾਰ ਨੇ ਅਚਾਰ ਖਾਣ ਲਈ ਡੱਬਾ ਖੋਲ੍ਹਿਆ, ਤਾਂ ਉਸ ਵਿੱਚ ਇੱਕ ਮਰੀ ਹੋਈ ਕਿਰਲੀ ਦਿਖਾਈ ਦਿੱਤੀ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਚਰਨ ਸਿੰਘ ਨੇ 'ਤਰਕਸ਼ੀਲ ਸੁਸਾਇਟੀ' ਦੀ ਮਦਦ ਨਾਲ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਅਤੇ ਮੰਗ ਕੀਤੀ ਕਿ ਖੁਰਾਕ ਸੁਰੱਖਿਆ ਵਿਭਾਗ ਇਸ ਦੀ ਜਾਂਚ ਕਰੇ ਅਤੇ ਦੁਕਾਨਦਾਰ ਵਿਰੁੱਧ ਕਾਰਵਾਈ ਕਰੇ। ਪਰਿਵਾਰ ਦੀ ਸੂਝ-ਬੂਝ ਨਾਲ ਇੱਕ ਵੱਡਾ ਹਾਦਸਾ ਟਲ਼ ਗਿਆ, ਕਿਉਂਕਿ ਜੇਕਰ ਬਿਨਾਂ ਦੇਖੇ ਇਹ ਅਚਾਰ ਖਾ ਲਿਆ ਜਾਂਦਾ ਤਾਂ ਸਿਹਤ ਲਈ ਗੰਭੀਰ ਖਤਰਾ ਬਣ ਸਕਦਾ ਸੀ। ਚਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੁਕਾਨਾਂ 'ਤੇ ਖੁੱਲ੍ਹੇ ਡਰੰਮਾਂ ਵਿੱਚੋਂ ਅਚਾਰ ਵੇਚਿਆ ਜਾ ਰਿਹਾ ਹੈ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸੁਰੱਖਿਆ ਲਈ ਕੋਈ ਢੁਕਵੇਂ ਪ੍ਰਬੰਧ ਨਹੀਂ ਹਨ, ਜਿਸ ਕਾਰਨ ਲੋਕਾਂ ਦਾ ਕਹਿਣਾ ਹੈ ਕਿ ਉਹ ਬਜ਼ਾਰ 'ਚੋਂ ਮਹਿੰਗੇ ਭਾਅ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਖਰੀਦਦੇ ਹਨ ਪਰ ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਸਵਾਲਾਂ ਦੇ ਘੇਰੇ 'ਚ ਘਿਰਦੀ ਨਜ਼ਰ ਆਉਂਦੀ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਨੇ ਕਿਹਾ ਕਿ ਜਿਵੇਂ ਹੀ ਦੁਕਾਨ ਦਾ ਪੂਰਾ ਪਤਾ ਮਿਲ ਜਾਵੇਗਾ, ਵਿਭਾਗੀ ਟੀਮ ਜਾਂਚ ਲਈ ਭੇਜੀ ਜਾਵੇਗੀ ਅਤੇ ਦੁਕਾਨ 'ਤੇ ਰੱਖੇ ਅਚਾਰ ਦੇ ਨਮੂਨੇ ਲੈ ਕੇ ਜਾਂਚ ਲਈ ਲੈਬਾਰਟਰੀ ਭੇਜੇ ਜਾਣਗੇ; ਜੇਕਰ ਅਚਾਰ ਅਸੁਰੱਖਿਅਤ ਪਾਇਆ ਜਾਂਦਾ ਹੈ ਜਾਂ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ, ਤਾਂ ਦੁਕਾਨਦਾਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਰਟੌਲ ਨੇ ਅੱਗੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖੁਰਾਕ ਸੁਰੱਖਿਆ ਵਿਭਾਗ ਦੀਆਂ ਪੰਜ ਟੀਮਾਂ ਵੱਖ-ਵੱਖ ਇਲਾਕਿਆਂ ਵਿੱਚ ਲਗਾਤਾਰ ਚੈਕਿੰਗ ਕਰ ਰਹੀਆਂ ਹਨ ਅਤੇ ਹਾਲ ਹੀ ਵਿੱਚ ਖੋਆ, ਪਨੀਰ ਅਤੇ ਵੱਖ-ਵੱਖ ਮਿਠਾਈਆਂ ਦੇ ਨਮੂਨੇ ਵੀ ਲਏ ਗਏ ਹਨ, ਜਿਨ੍ਹਾਂ ਵਿੱਚੋਂ ਕੁਝ ਨਮੂਨੇ ਨਿਰਧਾਰਤ ਗੁਣਵੱਤਾ ਮਾਪਦੰਡਾਂ 'ਤੇ ਖਰੇ ਨਹੀਂ ਉਤਰੇ ਜਦਕਿ ਕੁਝ ਹੋਰ ਅਸੁਰੱਖਿਅਤ ਪਾਏ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਵੇਲੇ ਉਨ੍ਹਾਂ ਦੀ ਗੁਣਵੱਤਾ ਅਤੇ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਅਜਿਹੀਆਂ ਮਿਠਾਈਆਂ ਖਰੀਦਣ ਤੋਂ ਬਚਣ ਜਿਨ੍ਹਾਂ ਦੇ ਰੰਗ ਬਹੁਤ ਜ਼ਿਆਦਾ ਗੂੜ੍ਹੇ ਜਾਂ ਚਮਕੀਲੇ ਹੋਣ ਜਾਂ ਜਿਨ੍ਹਾਂ ਦੀ ਕੀਮਤ ਆਮ ਬਾਜ਼ਾਰ ਭਾਅ ਨਾਲੋਂ ਕਾਫ਼ੀ ਘੱਟ ਹੋਵੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!