ਕਲਾਨੌਰ ਦੇ ਇਤਿਹਾਸਿਕ ਕਸਬੇ ਵਿੱਚ ਬਾਰਡਰ ਪੱਟੀ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਤਿੰਨ ਮੰਜ਼ਲੀ ਸਬ ਡਿਵੀਜ਼ਨ ਅਤੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਨਾ ਹੋਣ ਕਾਰਨ ਇਹ ਇਮਾਰਤ ਦਾ ਚੌਗਿਰਦਾ ਜੰਗਲ ਬਣ ਗਿਆ ਹੈ। ਪਿਛਲੇ ਅੱਠ ਸਾਲਾਂ ਤੋਂ ਮਾਰਕੀਟ ਕਮੇਟੀ ਦੇ ਦਫਤਰ ਵਿੱਚ ਆਰਜ਼ੀ ਤੌਰ 'ਤੇ ਚੱਲ ਰਿਹਾ ਐੱਸਡੀਐੱਮ ਦਫਤਰ, ਜਦਕਿ ਨਵਾਂ ਆਲੀਸ਼ਾਨ ਕੰਪਲੈਕਸ ਬਿਨਾਂ ਉਦਘਾਟਨ ਤੋਂ ਧੂੜ ਖਾ ਰਿਹਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਵਿੱਚ ਗ੍ਰਾਮ ਪੰਚਾਇਤ ਦੀ ਜ਼ਮੀਨ 'ਤੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਪੁਰਾਣੇ ਗੁਦਾਮਾਂ ਨੂੰ ਢਾਹ ਕੇ ਇਸ ਕੰਪਲੈਕਸ ਦੀ ਨੀਂਹ ਰੱਖੀ ਗਈ ਸੀ, ਜਿਸ ਨੂੰ ਬਾਅਦ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੌਰਾਨ ਲੋਕ ਨਿਰਮਾਣ ਵਿਭਾਗ ਦੀ ਦੇਖ-ਰੇਖ ਹੇਠ ਪੂਰਾ ਕੀਤਾ ਗਿਆ। ਇਸ ਕੰਪਲੈਕਸ ਵਿੱਚ ਪਹਿਲੀ ਮੰਜ਼ਿਲ 'ਤੇ ਏਅਰ ਕੰਡੀਸ਼ਨਰ ਐੱਸਡੀਐੱਮ ਕੋਰਟ ਅਤੇ ਦਫਤਰ, ਦੂਜੀ ਮੰਜ਼ਿਲ 'ਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਦਫਤਰ ਅਤੇ ਕੋਰਟਾਂ, ਅਤੇ ਤੀਸਰੀ ਮੰਜ਼ਿਲ 'ਤੇ ਪਟਵਾਰਖਾਨਾ ਤੇ ਫਰਦ ਕੇਂਦਰ ਬਣਾਇਆ ਗਿਆ ਹੈ, ਜਿਸ ਵਿੱਚ ਪਟਵਾਰੀਆਂ ਲਈ ਵੱਖ-ਵੱਖ ਕੈਬਿਨ ਅਤੇ ਕਾਨੂੰਗੋ ਦਾ ਦਫਤਰ ਸ਼ਾਮਲ ਹੈ। ਕੰਪਲੈਕਸ ਵਿੱਚ ਗ੍ਰੀਨੇਟ ਪੱਥਰ, ਟਾਈਲਾਂ, ਆਰਓ ਸਿਸਟਮ ਅਤੇ ਵੱਖਰੀ ਪਾਰਕਿੰਗ ਦਾ ਨਿਰਮਾਣ ਕੀਤਾ ਗਿਆ ਹੈ, ਪਰ ਕੰਮ ਮੁਕੰਮਲ ਹੋਣ ਦੇ ਬਾਵਜੂਦ ਵੀ ਉਦਘਾਟਨ ਨਾ ਹੋਣ ਕਾਰਨ ਇਸ ਦੇ ਗੇਟਾਂ ਅਤੇ ਚੌਗਿਰਦੇ ਵਿੱਚ ਵੱਡੇ ਪੱਧਰ 'ਤੇ ਜੰਗਲੀ ਬੂਟੀ ਉੱਗ ਗਈ ਹੈ, ਜਿਸ ਨਾਲ ਇਮਾਰਤ ਦਾ ਬਾਹਰੀ ਦ੍ਰਿਸ਼ ਬਦਸੂਰਤ ਹੋ ਗਿਆ ਹੈ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੰਪਲੈਕਸ ਦਾ ਕੰਮ ਪੂਰਾ ਹੋ ਚੁੱਕਾ ਹੈ, ਪਰ ਉਦਘਾਟਨ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ, ਜਿਸ ਕਾਰਨ ਲੋਕਾਂ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਆਖਿਰ ਕਿਹੜੀ ਵੱਡੀ ਵਜ੍ਹਾ ਨੇ ਇਸ ਕੰਪਲੈਕਸ ਨੂੰ ਜੰਗਲ ਦੇ ਹਵਾਲੇ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਸਹੂਲਤਾਂ ਕਦੋਂ ਮਿਲਣਗੀਆਂ।
ਅੱਠ ਸਾਲਾਂ ਤੋਂ ਅਧੂਰਾ ਇੰਤਜ਼ਾਰ! ਕਰੋੜਾਂ ਦਾ ਕੰਪਲੈਕਸ ਤਿਆਰ, ਪਰ ਗੇਟਾਂ 'ਤੇ ਜੰਗਲ ਨੇ ਲਿਆ ਅੜਿੱਕਾ—ਕੌਣ ਹੈ ਵੱਡਾ ਰਾਜ਼?
ਕਲਾਨੌਰ ਦੇ ਇਤਿਹਾਸਿਕ ਕਸਬੇ ਵਿੱਚ ਬਾਰਡਰ ਪੱਟੀ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਤਿੰਨ ਮੰਜ਼ਲੀ ਸਬ ਡਿਵੀਜ਼ਨ ਅਤੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਨਾ ਹੋਣ ਕਾਰਨ ਇਹ ਇਮਾਰਤ ਦਾ ਚੌਗਿਰਦਾ ਜੰਗਲ ਬਣ ਗਿਆ ਹੈ। ਪਿ
NRI Post Desk · 104 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




