ਅੰਮ੍ਰਿਤਸਰ ਸ਼ਹਿਰ ਵਿੱਚ ਅਪਰਾਧ ਦੀ ਰੋਕਥਾਮ, ਐਮਰਜੈਂਸੀ ਕਾਲਾਂ ’ਤੇ ਤੁਰੰਤ ਪੁਲਿਸ ਸਹਾਇਤਾ ਅਤੇ ਸ਼ਹਿਰ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਲਈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪੀਸੀਆਰ ਪ੍ਰਬੰਧ ਵਿੱਚ ਵੱਡਾ ਸੁਧਾਰ ਕੀਤਾ ਗਿਆ ਹੈ, ਜਿਸ ਤਹਿਤ ਪੁਲਿਸ ਕਮਿਸ਼ਨਰ ਸ੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ. ਵੱਲੋਂ ਪੀਸੀਆਰ ਦੀਆਂ ਨਵੀਆਂ ਤਾਇਨਾਤੀਆਂ, ਮੋਟਰਸਾਈਕਲਾਂ ਅਤੇ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਆਕਰਸ਼ੀ ਜੈਨ, ਡੀਸੀਪੀ ਸਥਾਨਕ, ਸ਼੍ਰੀ ਜੁਗਰਾਜ ਸਿੰਘ ਡੀਸੀਪੀ ਆਪਰੇਸ਼ਨਜ਼, ਸ੍ਰੀ ਪ੍ਰਭਜੋਤ ਸਿੰਘ ਵਿਰਕ ਡੀਸੀਪੀ ਇਨਵੈਸਟੀਗੇਸ਼ਨ ਅਤੇ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਡੀਸੀਪੀ ਕਾਨੂੰਨ ਵਿਵਸਥਾ ਵੀ ਹਾਜ਼ਰ ਸਨ। ਇਸ ਨਵੀਂ ਰੀ-ਅਲਾਈਨਮੈਂਟ ਤਹਿਤ ਪਹਿਲਾਂ ਮੌਜੂਦ ਬੀਟਾਂ ਨੂੰ ਸ਼ਹਿਰ ਦੀ ਮੌਜੂਦਾ ਗਰਾਊਂਡ ਰਿਐਲਿਟੀ, ਆਬਾਦੀ ਦੀ ਘਣਤਾ ਅਤੇ ਥਾਣਿਆਂ ਦੀਆਂ ਹੱਦਾਂ ਦੇ ਅਨੁਸਾਰ ਦੁਬਾਰਾ ਤਿਆਰ ਕੀਤਾ ਗਿਆ ਹੈ, ਕਿਉਂਕਿ ਪਹਿਲਾਂ ਲਗਭਗ 50 ਬੀਟਾਂ ਸਨ ਜਿਨ੍ਹਾਂ ਵਿੱਚ ਕਈ ਬੀਟਾਂ ਦੋ ਥਾਣਿਆਂ ਦੇ ਖੇਤਰਾਂ ਨਾਲ ਓਵਰਲੈਪ ਕਰਦੀਆਂ ਸਨ, ਜਿਸ ਕਾਰਨ ਐਮਰਜੈਂਸੀ ਸਮੇਂ ਪੁਲਿਸ ਟੀਮਾਂ ਦੀ ਤੁਰੰਤ ਕਾਰਵਾਈ ਵਿੱਚ ਮੁਸ਼ਕਲ ਆਉਂਦੀ ਸੀ, ਪਰ ਹੁਣ ਹਰੇਕ ਬੀਟ ਨੂੰ ਸਬੰਧਤ ਥਾਣੇ ਦੀ ਹੱਦ ਅੰਦਰ ਸਪਸ਼ਟ ਤੌਰ ’ਤੇ ਨਿਰਧਾਰਤ ਕੀਤਾ ਗਿਆ ਹੈ। ਨਵੇਂ ਪ੍ਰਬੰਧ ਤਹਿਤ ਸ਼ਹਿਰ ਨੂੰ ਕੁੱਲ 68 ਪੀਸੀਆਰ ਬੀਟਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਪੁਰਾਣੇ ਅਤੇ ਭੀੜ-ਭਾੜ ਵਾਲੇ ਅੰਮ੍ਰਿਤਸਰ ਸ਼ਹਿਰ ਵਿੱਚ ਮੋਟਰਸਾਈਕਲ ਪੀਸੀਆਰ ਨੂੰ ਵੱਧ ਤਰਜੀਹ ਦਿੱਤੀ ਗਈ ਹੈ, ਜਦਕਿ ਨਵੇਂ ਅਤੇ ਖੁੱਲ੍ਹੇ ਇਲਾਕਿਆਂ ਵਿੱਚ ਪੀਸੀਆਰ ਗੱਡੀਆਂ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ 13 ਨਵੇਂ ਪੀਸੀਆਰ ਮੋਟਰਸਾਈਕਲ ਵੀ ਪ੍ਰਬੰਧ ਵਿੱਚ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦਾ ਟਰਾਇਲ ਰਨ ਪਿਛਲੇ ਕੁਝ ਦਿਨਾਂ ਤੋਂ ਕੀਤਾ ਜਾ ਰਿਹਾ ਸੀ ਅਤੇ ਨਵੇਂ ਮੋਟਰਸਾਈਕਲਾਂ ਦੇ ਸ਼ਾਮਲ ਹੋਣ ਨਾਲ ਪੀਸੀਆਰ ਦੀ ਮੋਬਿਲਿਟੀ ਅਤੇ ਤੁਰੰਤ ਰਿਸਪਾਂਸ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ। ਨਵੀਂ ਪ੍ਰਣਾਲੀ ਦਾ ਮੁੱਖ ਉਦੇਸ਼ 112 ਐਮਰਜੈਂਸੀ ਕਾਲ ਮਿਲਣ ਤੋਂ ਬਾਅਦ ਪੁਲਿਸ ਦੀ ਤੁਰੰਤ ਪਹੁੰਚ ਯਕੀਨੀ ਬਣਾਉਣਾ ਹੈ, ਜਿਸ ਲਈ ਕੰਟਰੋਲ ਰੂਮ ਵੱਲੋਂ ਕਾਲ ਮਿਲਦੇ ਹੀ ਸਬੰਧਤ ਖੇਤਰ ਦੀ ਪੀਸੀਆਰ ਮੋਟਰਸਾਈਕਲ ਜਾਂ ਗੱਡੀ ਨੂੰ ਤੁਰੰਤ ਅਲਰਟ ਕੀਤਾ ਜਾਵੇਗਾ ਅਤੇ ਪੀਸੀਆਰ ਟੀਮਾਂ ਨੂੰ ਇਸ ਤਰੀਕੇ ਨਾਲ ਤਾਇਨਾਤ ਕੀਤਾ ਗਿਆ ਹੈ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਐਮਰਜੈਂਸੀ ਕਾਲ ’ਤੇ ਘੱਟ ਤੋਂ ਘੱਟ ਸਮੇਂ ਵਿੱਚ ਪੁਲਿਸ ਸਹਾਇਤਾ ਪਹੁੰਚਾਈ ਜਾ ਸਕੇ ਅਤੇ ਰਿਸਪਾਂਸ ਟਾਈਮ ਨੂੰ ਲਗਭਗ 5 ਤੋਂ 10 ਮਿੰਟ ਦੇ ਅੰਦਰ ਰੱਖਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਨਵੀਂ ਪੀਸੀਆਰ ਪ੍ਰਣਾਲੀ ਵਿੱਚ ਰੈੱਡ ਅਲਰਟ ਪੁਆਇੰਟ ਵੀ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਤਹਿਤ ਜੇਕਰ ਕਿਸੇ ਖੇਤਰ ਵਿੱਚ ਤੁਰੰਤ ਨਾਕਾਬੰਦੀ ਦੀ ਲੋੜ ਪੈਂਦੀ ਹੈ ਤਾਂ ਕੰਟਰੋਲ ਰੂਮ ਵੱਲੋਂ ਸਬੰਧਤ ਪੀਸੀਆਰ ਟੀਮਾਂ ਨੂੰ ਤੁਰੰਤ ਅਲਰਟ ਕਰਕੇ ਨਿਰਧਾਰਤ ਪੁਆਇੰਟਾਂ ’ਤੇ ਨਾਕਾਬੰਦੀ ਲਈ ਭੇਜਿਆ ਜਾਵੇਗਾ, ਜਿਸ ਨਾਲ ਲੋੜ ਪੈਣ ’ਤੇ ਕੁਝ ਹੀ ਮਿੰਟਾਂ ਵ
ਅੰਮ੍ਰਿਤਸਰ ਪੁਲਿਸ ਦਾ ਉਹ ਕਦਮ ਜੋ ਅਪਰਾਧੀਆਂ ਦੀ ਨੀਂਦ ਉਡਾ ਦੇਵੇਗਾ; ਗਲੀਆਂ ਤੋਂ ਲੈ ਕੇ ਐਮਰਜੈਂਸੀ ਤੱਕ ਹਰ ਪਾਸੇ ਜਾਲ
ਅੰਮ੍ਰਿਤਸਰ ਸ਼ਹਿਰ ਵਿੱਚ ਅਪਰਾਧ ਦੀ ਰੋਕਥਾਮ, ਐਮਰਜੈਂਸੀ ਕਾਲਾਂ ’ਤੇ ਤੁਰੰਤ ਪੁਲਿਸ ਸਹਾਇਤਾ ਅਤੇ ਸ਼ਹਿਰ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਲਈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪੀਸੀਆਰ ਪ੍ਰਬੰਧ ਵਿੱਚ ਵੱਡਾ ਸੁਧਾਰ ਕੀਤਾ ਗਿਆ
NRI Post Desk · 75 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




