|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਦੇ ਵਿੱਚ ਜਹਾਜ਼ ਦੇ ਕ੍ਰੈਸ਼ ਹੋਣ ਕਾਰਨ ੨ ਚਾਲਕਾਂ ਦੀ ਮੌਤ

ਅਮਰੀਕਾ (ਐਨ .ਆਰ .ਆਈ ):ਅਮਰੀਕੀ ਜਲ ਸੈਨਾ ਦੇ ਹਵਾਈ ਜਹਾਜ਼ ਨੂੰ ਅਲਬਾਮਾ ਵਿਖੇ ਪੇਸ਼ ਆਏ ਹਾਦਸੇ ਵਿਚ ਉਸ ਵਿਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ। ਇਸ ਜਹਾਜ਼ ਨੇ ਫਲੋਰੀਡਾ ਦੇ ਨੇਵਲ ਏਅਰ ਸਟੇਸ਼ਨ ਵਾਈਟਿੰਗ ਫੀਲਡ ਤੋਂ ਉਡਾਣ ਭਰੀ ਸੀ ਤੇ 90 ਮਿੰਟਾਂ ਪਿੱਛੋਂ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਅਮਰੀਕੀ ਜਲ ਸੈਨਾ ਦੇ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਨੂੰ ਟੀ-6ਬੀ ਟ੍

NRI Post Desk · 2224 ਦਿਨ ਪਹਿਲਾਂ · ਅੱਪਡੇਟ 2224 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ ਦੇ ਵਿੱਚ ਜਹਾਜ਼ ਦੇ ਕ੍ਰੈਸ਼ ਹੋਣ ਕਾਰਨ ੨ ਚਾਲਕਾਂ ਦੀ ਮੌਤ
📷 NRI Post Desk

ਅਮਰੀਕਾ (ਐਨ .ਆਰ .ਆਈ ):ਅਮਰੀਕੀ ਜਲ ਸੈਨਾ ਦੇ ਹਵਾਈ ਜਹਾਜ਼ ਨੂੰ ਅਲਬਾਮਾ ਵਿਖੇ ਪੇਸ਼ ਆਏ ਹਾਦਸੇ ਵਿਚ ਉਸ ਵਿਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ। ਇਸ ਜਹਾਜ਼ ਨੇ ਫਲੋਰੀਡਾ ਦੇ ਨੇਵਲ ਏਅਰ ਸਟੇਸ਼ਨ ਵਾਈਟਿੰਗ ਫੀਲਡ ਤੋਂ ਉਡਾਣ ਭਰੀ ਸੀ ਤੇ 90 ਮਿੰਟਾਂ ਪਿੱਛੋਂ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਅਮਰੀਕੀ ਜਲ ਸੈਨਾ ਦੇ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਨੂੰ ਟੀ-6ਬੀ ਟ੍ਰੇਨਰ ਜਹਾਜ਼ ਨੂੰ ਪੇਸ਼ ਆਇਆ। ਜਲ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਸ਼ਹਿਰੀ ਦੀ ਮੌਤ ਨਹੀਂ ਹੋਈ। ਨੇਵੀ ਦੇ ਅਧਿਕਾਰੀ ਮੌਕੇ 'ਤੇ ਪੁੱਜ ਗਏ ਹਨ ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ। ਹਾਦਸੇ 'ਚ ਮਾਰੇ ਗਏ ਦੋਵਾਂ ਪਾਇਲਟਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।ਅਮਰੀਕੀ ਨੌਸੇਨਾ ਅਨੁਸਾਰ ਅਲਾਬਮਾ ਨੇੜੇ ਦੋ ਸੀਟਰ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਦੋ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ । ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅਲਬਾਮਾ ਦੇ ਇੱਕ ਛੋਟੇ ਜਿਹੇ ਇਲਾਕੇ ਵਿੱਚ ਵਾਪਰੀ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਅਮਰੀਕਾ ਦੇ ਵਿੱਚ ਜਹਾਜ਼ ਦੇ ਕ੍ਰੈਸ਼ ਹੋਣ ਕਾਰਨ ੨ ਚਾਲਕਾਂ ਦੀ ਮੌਤ — NRI Post