|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਆਪ ਦੇ ਗੜ੍ਹ 'ਚ ਹਲਚਲ, ਦਿਨੇਸ਼ ਢੱਲ ਦੇ ਨਾਲ ਕਈ ਵਰਕਰਾਂ ਨੇ ਭਾਜਪਾ ਦਾ ਦਾਮਨ ਥਾਮਿਆ, ਵੱਡਾ ਸਿਆਸੀ ਭੂਚਾਲ ਆਉਣ ਦੀ ਆਸ

ਜਲੰਧਰ ਨਾਰਥ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਦਿਨੇਸ਼ ਢੱਲ ਦੀ ਅਗਵਾਈ ਹੇਠ ਕਈ ਨੌਜਵਾਨਾਂ ਤੇ ਵੱਖ-ਵੱਖ ਵਾਰਡਾਂ ਨਾਲ ਸਬੰਧਤ ਵਰਕਰਾਂ ਨੇ ਭਾਜਪਾ ਦਾ ਪੱਲਾ ਫੜਿਆ, ਜਿਸ ਨਾਲ ਆਮ ਆਦਮੀ ਪਾਰਟੀ ਨੂੰ ਸਿਆਸੀ ਝ

NRI Post Desk · 41 ਦਿਨ ਪਹਿਲਾਂ · ਅੱਪਡੇਟ 31 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਆਪ ਦੇ ਗੜ੍ਹ 'ਚ ਹਲਚਲ, ਦਿਨੇਸ਼ ਢੱਲ ਦੇ ਨਾਲ ਕਈ ਵਰਕਰਾਂ ਨੇ ਭਾਜਪਾ ਦਾ ਦਾਮਨ ਥਾਮਿਆ, ਵੱਡਾ ਸਿਆਸੀ ਭੂਚਾਲ ਆਉਣ ਦੀ ਆਸ
📷 NRI Post Desk

ਜਲੰਧਰ ਨਾਰਥ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਦਿਨੇਸ਼ ਢੱਲ ਦੀ ਅਗਵਾਈ ਹੇਠ ਕਈ ਨੌਜਵਾਨਾਂ ਤੇ ਵੱਖ-ਵੱਖ ਵਾਰਡਾਂ ਨਾਲ ਸਬੰਧਤ ਵਰਕਰਾਂ ਨੇ ਭਾਜਪਾ ਦਾ ਪੱਲਾ ਫੜਿਆ, ਜਿਸ ਨਾਲ ਆਮ ਆਦਮੀ ਪਾਰਟੀ ਨੂੰ ਸਿਆਸੀ ਝਟਕਾ ਲੱਗਾ ਹੈ। ਜਲੰਧਰ ਭਾਜਪਾ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਕਰਵਾਏ ਗਏ ਇਸ ਸ਼ਮੂਲੀਅਤ ਸਮਾਗਮ ਦੌਰਾਨ ਸਾਬਕਾ ਵਿਧਾਇਕ ਕੇਡੀ ਭੰਡਾਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਮਨੀਸ਼ ਵਿਜ, ਕੌਂਸਲਰ ਅਮਿਤ ਢੱਲ, ਕੌਂਸਲਰ ਰਵੀ ਕੁਮਾਰ ਤੇ ਮੰਡਲ ਭਾਜਪਾ ਪ੍ਰਧਾਨ ਆਸ਼ੀਸ਼ ਸਹਿਗਲ ਸਣੇ ਹੋਰ ਭਾਜਪਾ ਆਗੂ ਮੌਜੂਦ ਰਹੇ ਤੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ। ਇਸ ਮੌਕੇ ਦਿਨੇਸ਼ ਢੱਲ ਨੇ ਕਿਹਾ ਕਿ ਨੌਜਵਾਨਾਂ ਦਾ ਭਾਜਪਾ ਨਾਲ ਜੁੜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ, ਪਾਰਟੀ ਦੀ ਵਿਕਾਸਮੁਖੀ ਸੋਚ ਤੇ ਮਜ਼ਬੂਤ ਲੀਡਰਸ਼ਿਪ ਪ੍ਰਤੀ ਉਨ੍ਹਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ, ਜਦੋਂਕਿ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਨੇ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਕਿਸੇ ਵੀ ਸੰਗਠਨ ਦੀ ਅਹਿਮ ਤਾਕਤ ਹੁੰਦੀ ਹੈ ਤੇ ਭਾਜਪਾ ਨੌਜਵਾਨਾਂ ਨੂੰ ਸਮਾਜ ਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਮੌਕੇ ਪ੍ਰਦਾਨ ਕਰਦੀ ਹੈ, ਅਤੇ ਉਨ੍ਹਾਂ ਨਵੇਂ ਮੈਂਬਰਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਵਰਕਰ ਲੋਕਾਂ ਦੀਆਂ ਸਮੱਸਿਆਵਾਂ ਉਠਾਉਣ ਤੇ ਲੋਕ ਭਲਾਈ ਦੇ ਮੁੱਦਿਆਂ 'ਤੇ ਕੰਮ ਕਰਨ ਲਈ ਵਚਨਬੱਧ ਹਨ। ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਵਾਰਡ ਨੰਬਰ 24 ਦੇ ਸਤੀਸ਼ ਬਹਿਲ, ਯਾਦਵਿੰਦਰ ਯਾਦੀ, ਸਨੀ ਵਿਜ, ਸਹਿਜ ਛਾਬੜਾ ਤੇ ਵਿਨੈ ਬੇਦੀ ਤੋਂ ਇਲਾਵਾ ਵਿਕਾਸ ਕੁਮਾਰ ਇਬੂ, ਜੌਹਨੀ ਕੁਮਾਰ, ਬੂਟਾ, ਸੋਢੀ, ਰਿਸ਼ੀ ਮੈਡਮ, ਦੀਪਕ ਆਨੰਦ, ਰਿੱਕੀ ਆਨੰਦ, ਵਾਸੂ ਕੁਮਾਰ, ਤ੍ਰਿਲੋਕ ਗੋਪੀ, ਵੀਰ ਪ੍ਰਤਾਪ, ਵਿਪਨ, ਕੁਨਾਲ ਸਹਿਗਲ ਨਾਨੂ, ਸੋਨੀ ਕਾਹਨਪੁਰ, ਗੁਰਜੀਤ, ਸੰਜੀਵ ਵਰਮਾ, ਅੰਕਿਤ ਢੀਂਗਰਾ, ਰਾਘਵ ਢੀਂਗਰਾ, ਨਰਿੰਦਰ ਪਾਲ, ਮਨੀਸ਼ ਕੁਮਾਰ, ਜਸਵਿੰਦਰ, ਲਵ ਕੁਸ਼, ਦਵਿੰਦਰ ਬੈਂਸ, ਫਤਿਹ ਗਿੱਲ, ਅਭੀ ਗਿੱਲ, ਪਿਊਸ਼, ਵਾਸੂ, ਜਸਪਾਲ, ਬਲਦੇਵ, ਅੰਸ਼ੂ ਕੁੰਦਰਾ, ਮਨਦੀਪ, ਸ਼ਿੰਦਰ ਪਾਲ, ਅਸ਼ੋਕ ਕੁਮਾਰ, ਅਜੀਤ, ਰਮੇਸ਼ ਕੁਮਾਰ, ਰਾਜ ਕੁਮਾਰ, ਮਨੂ ਅਰੋੜਾ, ਮਨੀ ਰਾਮ, ਪਰਮਿੰਦਰ ਵਿਰਦੀ, ਅੱਜੂ ਸ਼ਰਮਾ ਅਤੇ ਕੁਲਵਿੰਦਰ ਕੁਮਾਰ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਹਰਵਿੰਦਰ, ਵਿਕਰਮ ਕੌਸ਼ਲ, ਰਾਕੇਸ਼ ਕੁਮਾਰ, ਜਤਿੰਦਰ ਸ਼ਰਮਾ ਅੰਸ਼ੂ, ਬਲਬੀਰ ਪਾਲ, ਕਾਰਤਿਕ ਕੌਸ਼ਲ, ਜਗਤਾਰ ਸਿੰਘ ਹੈਪੀ, ਰਾਜਵਿੰਦਰ ਸਿੰਘ ਜੱਜ ਬਿੰਨੀ, ਸੁਰਜੀਤ ਸਿੰਘ ਜੀ ਤੇ ਰਵੀ ਲੁਬਾਣਾ ਦੇ ਨਾਂ ਵੀ ਸੂਚੀ ਵਿੱਚ ਦਰਜ ਹਨ। ਪਾਰਟੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚ ਵੱਖ-ਵੱਖ ਵਾਰਡਾਂ ਦੇ ਆਪ ਵਲੰਟੀਅਰਾਂ, ਵਾਰਡ ਇੰਚਾਰਜਾਂ ਤੇ ਕਿਸਾਨ ਵਿੰਗ, ਯੂਥ ਵਿੰਗ ਤੇ ਨਸ਼ਾ ਮੁਕਤੀ ਮੋਰਚੇ ਨਾਲ ਜੁੜੇ ਅਹੁਦੇਦਾਰਾਂ ਤੋਂ ਇਲਾਵਾ ਹੋਰ ਸਿਆਸੀ ਤੇ ਸਮਾਜਿਕ ਕਾਰਕੁਨ ਸ਼ਾਮਲ ਹਨ। ਸਮਾਗਮ ਦ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!