|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਇਜ਼ਰਾਈਲੀ ਨੇਤਾ ਦਾ ਉਹ ਬਿਆਨ, ਜਿਸ ਨੇ ਖ਼ਾਮੇਨੀ ਦੀ ਮੌਤ ਦੇ ਰਾਜ਼ ਨੂੰ ਹਿਲਾ ਦਿੱਤਾ

ਇੱਕ ਇਜ਼ਰਾਈਲੀ ਨੇਤਾ ਨੇ ਅਯਤੁੱਲਾ ਅਲੀ ਖਾਮੇਨੀ ਦੀ ਹੱਤਿਆ ਨੂੰ ਲੈ ਕੇ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਇਜ਼ਰਾਈਲ ਦੀ ਆਪਣੀ ਰਾਜਨੀਤੀ ਵਿੱਚ ਵੀ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਇਜ਼ਰਾਈਲ ਦੀ

NRI Post Desk · 45 ਦਿਨ ਪਹਿਲਾਂ · ਅੱਪਡੇਟ 8 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਜ਼ਰਾਈਲੀ ਨੇਤਾ ਦਾ ਉਹ ਬਿਆਨ, ਜਿਸ ਨੇ ਖ਼ਾਮੇਨੀ ਦੀ ਮੌਤ ਦੇ ਰਾਜ਼ ਨੂੰ ਹਿਲਾ ਦਿੱਤਾ
📷 NRI Post Desk

ਇੱਕ ਇਜ਼ਰਾਈਲੀ ਨੇਤਾ ਨੇ ਅਯਤੁੱਲਾ ਅਲੀ ਖਾਮੇਨੀ ਦੀ ਹੱਤਿਆ ਨੂੰ ਲੈ ਕੇ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਇਜ਼ਰਾਈਲ ਦੀ ਆਪਣੀ ਰਾਜਨੀਤੀ ਵਿੱਚ ਵੀ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਇਜ਼ਰਾਈਲ ਦੀ ਡੈਮੋਕਰੇਟਿਕ ਪਾਰਟੀ ਦੇ ਆਗੂ ਯਾਇਰ ਗੋਲਨ ਨੇ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੀ ਦੀ ਹੱਤਿਆ ਤੇ ਸਵਾਲ ਚੁੱਕਦਿਆਂ ਇਸਨੂੰ ਇਜ਼ਰਾਈਲ ਲਈ ਇੱਕ ਗਲਤੀ ਕਰਾਰ ਦਿੱਤਾ ਹੈ। ਅਲ ਜਜ਼ੀਰਾ ਦੀ ਇੱਕ ਰਿਪੋਰਟ ਅਨੁਸਾਰ, ਗੋਲਨ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਤੌਰ ਤੇ ਕਿਹਾ ਕਿ ਅਮਰੀਕਾ-ਇਜ਼ਰਾਈਲ ਜੰਗ ਦੀ ਸ਼ੁਰੂਆਤ ਵਿੱਚ ਖਾਮੇਨੀ ਨੂੰ ਨਿਸ਼ਾਨਾ ਬਣਾਉਣ ਨਾਲ ਇਜ਼ਰਾਈਲ ਦੇ ਰਾਸ਼ਟਰੀ ਹਿੱਤਾਂ ਨੂੰ ਕੋਈ ਠੋਸ ਲਾਭ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੇਰਾ ਪੱਕਾ ਮੰਨਣਾ ਹੈ ਕਿ ਖਾਮੇਨੀ ਨੂੰ ਖਤਮ ਕਰਨਾ ਇੱਕ ਗਲਤੀ ਸੀ, ਇਸ ਲਈ ਨਹੀਂ ਕਿ ਉਹ ਅਜਿਹੇ ਅੰਜਾਮ ਦੇ ਹੱਕਦਾਰ ਨਹੀਂ ਸਨ, ਸਗੋਂ ਇਸ ਲਈ ਕਿ ਇਸ ਨਾਲ ਇਜ਼ਰਾਈਲ ਦੇ ਹਿੱਤਾਂ ਨੂੰ ਕੋਈ ਅਸਲ ਫਾਇਦਾ ਨਹੀਂ ਹੋਇਆ। ਗੋਲਨ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਈਰਾਨੀ ਸਰਕਾਰ ਨੂੰ ਪੂਰੀ ਤਰ੍ਹਾਂ ਉਖਾੜ ਸੁੱਟਣ ਦੇ ਟੀਚੇ ਨੂੰ ਵੀ ਪੂਰੀ ਤਰ੍ਹਾਂ ਗੈਰ-ਯਥਾਰਥਵਾਦੀ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ 86 ਸਾਲਾ ਅਲੀ ਖਾਮੇਨੀ ਦੀ ਮੌਤ 28 ਫਰਵਰੀ ਨੂੰ ਯਾਨੀ ਜੰਗ ਦੇ ਪਹਿਲੇ ਹੀ ਦਿਨ ਤਹਿਰਾਨ ਵਿੱਚ ਉਨ੍ਹਾਂ ਦੇ ਮੁੱਖ ਦਫ਼ਤਰ ਕਮਾਂਡ ਸੈਂਟਰ ਤੇ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਵਾਈ ਹਮਲੇ ਦੌਰਾਨ ਹੋਈ ਸੀ। ਇਸ ਹਮਲੇ ਵਿੱਚ ਈਰਾਨ ਦੇ ਕਈ ਹੋਰ ਉੱਚ ਫੌਜੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮਾਰੇ ਗਏ ਸਨ, ਜਿਸ ਨਾਲ ਦੇਸ਼ ਤੇ ਖਾਮੇਨੀ ਦੇ ਦਹਾਕਿਆਂ ਲੰਬੇ ਸ਼ਾਸਨ ਦਾ ਅੰਤ ਹੋ ਗਿਆ। ਆਪਣੇ ਕਾਰਜਕਾਲ ਦੌਰਾਨ, ਖਾਮੇਨੀ ਨੇ ਈਰਾਨ ਦੀਆਂ ਹਥਿਆਰਬੰਦ ਸੈਨਾਵਾਂ ਅਤੇ ਖੇਤਰੀ ਪ੍ਰੌਕਸੀ ਨੈੱਟਵਰਕਾਂ ਤੇ ਮਜ਼ਬੂਤ ਅਗਵਾਈ ਕਾਇਮ ਰੱਖੀ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮੋਜਤਬਾ ਖਾਮੇਨੀ ਨੇ ਈਰਾਨ ਦੀ ਵਾਗਡੋਰ ਸੰਭਾਲ ਲਈ ਹੈ। ਮੋਜਤਬਾ ਨੂੰ ਆਪਣੇ ਪਿਤਾ ਦੇ ਮੁਕਾਬਲੇ ਘੱਟ ਜੋਖਮ ਲੈਣ ਵਾਲੇ ਨੇਤਾ ਵਜੋਂ ਜਾਣਿਆ ਜਾਂਦਾ ਹੈ; ਅਹੁਦਾ ਸੰਭਾਲਣ ਤੋਂ ਬਾਅਦ ਉਹ ਜਨਤਕ ਤੌਰ ਤੇ ਸਾਹਮਣੇ ਆਉਣ ਦੀ ਬਜਾਏ ਮੁੱਖ ਤੌਰ ਤੇ ਲਿਖਤੀ ਬਿਆਨਾਂ ਰਾਹੀਂ ਹੀ ਸ਼ਾਸਨ ਚਲਾ ਰਹੇ ਹਨ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਇਜ਼ਰਾਈਲੀ ਨੇਤਾ ਦਾ ਉਹ ਬਿਆਨ, ਜਿਸ ਨੇ ਖ਼ਾਮੇਨੀ ਦੀ ਮੌਤ ਦੇ ਰਾਜ਼ ਨੂੰ ਹਿਲਾ ਦਿੱਤਾ — NRI Post