ਹਲਕਾ ਪੱਟੀ ਦਾ ਇਤਿਹਾਸਕ ਪਿੰਡ ਸਰਹਾਲੀ ਕਲਾਂ, ਜਿਸ ਦੀ ਧਰਤੀ ਨੇ ਸੂਰਬੀਰ ਯੋਧਿਆਂ, ਸੰਤਾਂ ਅਤੇ ਮਹਾਪੁਰਖਾਂ ਨੂੰ ਜਨਮ ਦਿੱਤਾ ਹੈ, ਅੱਜ ਵਿਕਾਸ ਦੇ ਨਾਅਰਿਆਂ ਅਤੇ ਹਕੀਕਤ ਦੇ ਵਿਚਕਾਰ ਫਸੀ ਇੱਕ ਅਜਿਹੀ ਦਹਿਸ਼ਤ ਭਰੀ ਤਸਵੀਰ ਪੇਸ਼ ਕਰ ਰਿਹਾ ਹੈ, ਜਿਸ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਪਿੰਡ ਦੀਆਂ ਗਲੀਆਂ ਅਤੇ ਸੜਕਾਂ ’ਤੇ ਗੰਦੇ ਪਾਣੀ ਦੇ ਹੜ੍ਹ ਨੇ ਅਜਿਹਾ ਭਿਆਨਕ ਰੂਪ ਧਾਰਨ ਕਰ ਲਿਆ ਹੈ ਕਿ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ, ਜਿੱਥੇ ਛੱਪੜ ਨੱਕੋ-ਨੱਕ ਭਰੇ ਹੋਏ ਹਨ, ਉੱਥੇ ਗੰਦਾ ਪਾਣੀ ਸਿੱਧਾ ਘਰਾਂ ਅੰਦਰ ਦਾਖ਼ਲ ਹੋ ਰਿਹਾ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ। ਪਿੰਡ ਵਾਸੀਆਂ ਮੁਤਾਬਕ ਇਹ ਕੋਈ ਨਵੀਂ ਸਮੱਸਿਆ ਨਹੀਂ, ਸਗੋਂ ਲੰਬੇ ਸਮੇਂ ਤੋਂ ਨਿਕਾਸੀ ਪ੍ਰਬੰਧ ਦੀ ਘਾਟ ਕਾਰਨ ਹਾਲਾਤ ਇੰਨੇ ਵਿਗੜ ਗਏ ਹਨ ਕਿ ਮੀਂਹ ਪੈਣ ’ਤੇ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਸਭ ਤੋਂ ਭਿਆਨਕ ਹਾਲਾਤ ਪੀਰ ਬਾਬਾ ਤਖੀਏ ਵਾਲਾ ਵਾਲੀ ਗਲੀ ਵਿਚ ਬਣੇ ਹੋਏ ਹਨ, ਜਿੱਥੇ ਰਸਤਾ ਲਗਭਗ ਬੰਦ ਹੋ ਗਿਆ ਹੈ, ਜਦਕਿ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੈਂਦੀ ਗਲੀ ਵਿਚ ਵੀ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੋਹਲਾ ਸਾਹਿਬ ਵਾਲਾ ਚੌਕ ਤਾਂ ਗੰਦੇ ਪਾਣੀ ਕਾਰਨ ਕਿਸੇ ਛੱਪੜ ਵਰਗਾ ਦਿਖਾਈ ਦੇ ਰਿਹਾ ਹੈ, ਜਿੱਥੋਂ ਵਾਹਨ ਚਾਲਕਾਂ ਨੂੰ ਹਾਦਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਪਿੰਡ ਨੇ ਗਦਰੀ ਬਾਬੇ ਸ਼ਹੀਦ ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੂ ਵਰਗੇ ਅਜ਼ਾਦੀ ਘੁਲਾਟੀਏ ਦੇ ਜਨਮ ਸਥਾਨ ਵਾਲੀ ਗਲੀ ਦੀ ਹਾਲਤ ਵੀ ਚਿੰਤਾਜਨਕ ਹੈ, ਉੱਥੇ ਵਿਕਾਸ ਦੇ ਦਾਅਵੇ ਕੇਵਲ ਧੋਖਾ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸਬੰਧਤ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਸਿਰਫ਼ ਆਰਜ਼ੀ ਪ੍ਰਬੰਧਾਂ ਦੀ ਬਜਾਏ ਗੰਦੇ ਪਾਣੀ ਦੀ ਨਿਕਾਸੀ ਲਈ ਪੱਕਾ ਅਤੇ ਵਿਗਿਆਨਕ ਹੱਲ ਤਿਆਰ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿਚ ਲੈ ਸਕਦੀਆਂ ਹਨ।
ਇਤਿਹਾਸਕ ਪਿੰਡ ਦੀ ਹਵੇਲੀ ’ਚੋਂ ਨਿਕਲਿਆ ਅਜਿਹਾ ਰਾਜ਼, ਜੋ ਹਿਲਾ ਕੇ ਰੱਖ ਦੇਵੇਗਾ ਸੂਬੇ ਦੀ ਕੁਰਸੀ ਨੂੰ!
ਹਲਕਾ ਪੱਟੀ ਦਾ ਇਤਿਹਾਸਕ ਪਿੰਡ ਸਰਹਾਲੀ ਕਲਾਂ, ਜਿਸ ਦੀ ਧਰਤੀ ਨੇ ਸੂਰਬੀਰ ਯੋਧਿਆਂ, ਸੰਤਾਂ ਅਤੇ ਮਹਾਪੁਰਖਾਂ ਨੂੰ ਜਨਮ ਦਿੱਤਾ ਹੈ, ਅੱਜ ਵਿਕਾਸ ਦੇ ਨਾਅਰਿਆਂ ਅਤੇ ਹਕੀਕਤ ਦੇ ਵਿਚਕਾਰ ਫਸੀ ਇੱਕ ਅਜਿਹੀ ਦਹਿਸ਼ਤ ਭਰੀ ਤਸਵੀਰ ਪੇਸ਼ ਕਰ ਰਿਹਾ ਹੈ, ਜਿਸ
NRI Post Desk · 84 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




