ਜਲੰਧਰ ਦੇ ਆਰਟੀਓ ਦਫ਼ਤਰ ਨਾਲ ਜੁੜਿਆ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਰਕਾਰੀ ਦਫ਼ਤਰਾਂ ਵਿੱਚ ਫਾਈਲਾਂ ਦੀ ਸੁਸਤ ਰਫ਼ਤਾਰ ਅਤੇ ਦਸਤਾਵੇਜ਼ੀ ਉਲਝਣਾਂ ਨੂੰ ਬੇਨਕਾਬ ਕੀਤਾ ਹੈ। 31 ਅਕਤੂਬਰ ਨੂੰ ਫਾਕਸਵੈਗਨ ਕਾਰ ਨੰਬਰ ਪੀਬੀ08 ਜੀਡੀ 0125 ਦਾ ਭਿਆਨਕ ਹਾਦਸਾ ਹੋਇਆ, ਜਿਸ ਵਿੱਚ ਸਵਾਰ ਚਾਰ ਨੌਜਵਾਨਾਂ ਵਿੱਚੋਂ ਦੋ ਦੀ ਮੌਤ ਹੋ ਗਈ ਅਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਹੋ ਕੇ ਟੋਟਲ ਲੋਸ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੱਡੀ ਦੀ ਰਜਿਸਟ੍ਰੇਸ਼ਨ 16 ਅਕਤੂਬਰ 2026 ਦਰਜ ਹੋਣ ਅਤੇ 19 ਅਕਤੂਬਰ ਨੂੰ ਐੱਚਐੱਸਆਰਪੀ ਦੀ ਕਾਰਵਾਈ ਪੂਰੀ ਹੋਣ ਦੇ ਬਾਵਜੂਦ, ਇਸ ਦੀ ਆਨਲਾਈਨ ਆਰਸੀ ਦੀ ਅੰਤਿਮ ਅਪਰੂਵਲ ਹਾਦਸੇ ਤੋਂ ਦੋ ਦਿਨ ਬਾਅਦ 2 ਨਵੰਬਰ ਨੂੰ ਸਵੇਰੇ 11:34:16 ਵਜੇ ਹੋਈ, ਜਿਸ ਵਿੱਚ ਅਪਰੂਵਲ ਕਰਨ ਵਾਲੇ ਯੂਜ਼ਰ ਵਜੋਂ ਬਲਜਿੰਦਰ ਸਿੰਘ ਢਿੱਲੋਂ ਦਾ ਨਾਮ ਦਰਜ ਹੈ। ਆਰਟੀਓ ਦਫ਼ਤਰ ਦੇ ਕੰਪਿਊਟਰ ਰਿਕਾਰਡ ਨੇ ਇਸ ਦੇਰੀ ਦੀ ਇਕ ਹੋਰ ਪਰਤ ਖੋਲ੍ਹ ਦਿੱਤੀ ਹੈ, ਕਿਉਂਕਿ ਰਿਕਾਰਡ ਮੁਤਾਬਕ ਐੱਚਐੱਸਆਰਪੀ ਦੀ ਕਾਰਵਾਈ 19 ਅਕਤੂਬਰ ਨੂੰ ਸਵੇਰੇ 10:31:31 ਵਜੇ ਹੀ ਕੰਪਲੀਟਿਡ ਦਿਖਾਈ ਗਈ ਸੀ, ਫਿਰ ਵੀ ਆਰਸੀ ਦੀ ਅੰਤਿਮ ਅਪਰੂਵਲ ਲਈ ਹਾਦਸੇ ਤੋਂ ਬਾਅਦ ਤੱਕ ਇੰਤਜ਼ਾਰ ਕਿਉਂ ਕਰਨਾ ਪਿਆ, ਇਹ ਸਵਾਲ ਹੁਣ ਸਭ ਤੋਂ ਅਹਿਮ ਬਣ ਗਿਆ ਹੈ। ਰਜਿਸਟ੍ਰੇਸ਼ਨ ਦੀ ਮਿਤੀ ਤੋਂ ਲੈ ਕੇ ਅੰਤਿਮ ਆਨਲਾਈਨ ਅਪਰੂਵਲ ਤੱਕ 17 ਦਿਨ ਦਾ ਅੰਤਰ ਹੈ, ਅਤੇ ਇਸੇ ਰਿਕਾਰਡ ਵਿੱਚ ਸਮਾਰਟ ਕਾਰਡ ਪ੍ਰਿੰਟਿੰਗ ਨਾਲ ਸਬੰਧਤ ਐਂਟਰੀ ਵੀ 2 ਨਵੰਬਰ ਦੀ ਦਿਖਾਈ ਦੇ ਰਹੀ ਹੈ, ਜਿਸ ਨਾਲ ਇਹ ਜਾਂਚਣਾ ਜ਼ਰੂਰੀ ਹੋ ਗਿਆ ਹੈ ਕਿ 2 ਨਵੰਬਰ ਦੀ ਕਾਰਵਾਈ ਸਿਰਫ਼ ਡਿਜੀਟਲ ਅਪਰੂਵਲ ਸੀ ਜਾਂ ਆਰਸੀ ਜਾਰੀ ਕਰਨ ਦੀ ਪੂਰੀ ਪ੍ਰਕਿਰਿਆ ਉਸੇ ਦਿਨ ਮੁਕੰਮਲ ਹੋਈ। ਇਸ ਦੇਰੀ ਦਾ ਸਭ ਤੋਂ ਵੱਡਾ ਅਸਰ ਇੰਸ਼ੋਰੈਂਸ ਕਲੇਮ ’ਤੇ ਪੈ ਸਕਦਾ ਹੈ, ਕਿਉਂਕਿ ਆਨਲਾਈਨ ਆਰਸੀ ਅਪਰੂਵਲ ਦੀ ਮਿਤੀ ਅਤੇ ਹਾਦਸੇ ਦੀ ਮਿਤੀ ਵਿਚਲਾ ਅੰਤਰ ਬੀਮਾ ਕੰਪਨੀ ਦੀ ਜਾਂਚ ਦਾ ਵਿਸ਼ਾ ਬਣ ਸਕਦਾ ਹੈ ਅਤੇ ਦਸਤਾਵੇਜ਼ਾਂ ਦੀਆਂ ਤਰੀਕਾਂ ਵਿੱਚ ਅੰਤਰ ਕਾਰਨ ਕੰਪਨੀ ਵਾਧੂ ਸਪੱਸ਼ਟੀਕਰਨ ਤੇ ਰਿਕਾਰਡ ਮੰਗ ਸਕਦੀ ਹੈ। ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਪਹਿਲਾਂ ਹੀ ਵੱਡੇ ਸਦਮੇ ਵਿੱਚ ਹਨ, ਅਤੇ ਅਜਿਹੇ ਸਮੇਂ ਗੱਡੀ ਦੀ ਆਰਸੀ ਅਤੇ ਬੀਮੇ ਨਾਲ ਜੁੜੀ ਦਸਤਾਵੇਜ਼ੀ ਉਲਝਣ ਪਰਿਵਾਰਾਂ ਲਈ ਹੋਰ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ, ਹਾਲਾਂਕਿ ਆਰਸੀ ਦੀ ਆਨਲਾਈਨ ਅਪਰੂਵਲ ਵਿੱਚ ਦੇਰੀ ਹੋਣ ਨਾਲ ਮ੍ਰਿਤਕਾਂ ਦੇ ਪਰਿਵਾਰਾਂ ਦਾ ਮੁਆਵਜ਼ੇ ਦਾ ਹੱਕ ਆਪਣੇ ਆਪ ਖ਼ਤਮ ਨਹੀਂ ਹੁੰਦਾ। ਹੁਣ ਆਰਟੀਓ ਦਫ਼ਤਰ ਤੋਂ ਇਹ ਜਵਾਬ ਮੰਗੇ ਜਾ ਰਹੇ ਹਨ ਕਿ ਜਦੋਂ 16 ਅਕਤੂਬਰ ਨੂੰ ਗੱਡੀ ਦੀ ਰਜਿਸਟ੍ਰੇਸ਼ਨ ਦਰਜ ਹੋ ਗਈ ਸੀ ਤਾਂ ਅੰਤਿਮ ਆਨਲਾਈਨ ਅਪਰੂਵਲ 2 ਨਵੰਬਰ ਤੱਕ ਕਿਉਂ ਲਟਕੀ ਰਹੀ, 19 ਅਕਤੂਬਰ ਨੂੰ ਐੱਚਐੱਸਆਰਪੀ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਆਰਸੀ ਦੀ ਅਪਰੂਵਲ ਵਿੱਚ ਕਿਹੜੀ ਕਮੀ ਰਹਿ ਗਈ ਸੀ, ਕੀ ਫਾਈਲ ਕਿਸੇ ਕਰਮਚਾਰੀ ਜਾਂ ਅਧਿਕਾਰੀ ਕੋਲ ਪੈਂਡਿੰਗ ਸੀ, 31 ਅਕਤੂਬਰ ਨੂੰ ਹਾਦਸਾ ਹੋਣ ਤੋਂ ਪਹਿਲਾਂ ਆਰਸੀ ਦੀ ਅਪਰੂਵਲ ਕਿਉਂ ਨਹੀਂ ਕੀਤੀ ਗਈ, 2 ਨਵੰਬਰ ਨੂੰ ਅਪਰੂਵਲ ਕਰਨ ਦੀ ਨੌਬਤ
ਉਸ ਕਾਰ ਦੀ ਆਰਸੀ ਹਾਦਸੇ ਤੋਂ ਬਾਅਦ ਕਿਉਂ ਹੋਈ ਅਪਰੂਵ? ਆਰਟੀਓ ਦੇ ਕੰਪਿਊਟਰ ਰਿਕਾਰਡ ਨੇ ਖੋਲ੍ਹੇ ਹੈਰਾਨ ਕਰਨ ਵਾਲੇ ਰਾਜ਼!
ਜਲੰਧਰ ਦੇ ਆਰਟੀਓ ਦਫ਼ਤਰ ਨਾਲ ਜੁੜਿਆ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਰਕਾਰੀ ਦਫ਼ਤਰਾਂ ਵਿੱਚ ਫਾਈਲਾਂ ਦੀ ਸੁਸਤ ਰਫ਼ਤਾਰ ਅਤੇ ਦਸਤਾਵੇਜ਼ੀ ਉਲਝਣਾਂ ਨੂੰ ਬੇਨਕਾਬ ਕੀਤਾ ਹੈ। 31 ਅਕਤੂਬਰ ਨੂੰ ਫਾਕਸਵੈਗਨ ਕਾਰ ਨੰਬਰ ਪੀਬੀ08
NRI Post Desk · 22 ਦਿਨ ਪਹਿਲਾਂ · ਅੱਪਡੇਟ 11 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




