|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਉਹ ਕਬੱਡੀ ਖਿਡਾਰੀ ਜਿਸ ਦੀ ਜਿੱਤ ਦਾ ਗੂੰਜ ਰਹਿੰਦਾ ਸੀ ਪਿੰਡ-ਪਿੰਡ, ਅੱਜ ਉਸੇ ਦੇ ਘਰ ਲੋਕ ਪੁੱਛ ਰਹੇ ਇੱਕ ਅਜਿਹਾ ਸਵਾਲ ਜਿਸ ਦਾ ਜਵਾਬ ਕਿਸੇ ਕੋਲ ਨਹੀਂ!

ਕਬੱਡੀ ਜਗਤ ਲਈ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਦਿਨੀਂ ਪੰਜਾਬ ਦਾ ਨਾਮੀ ਕਬੱਡੀ ਖਿਡਾਰੀ ਗੁਰਜੀਤ ਤੂਤ ਭਿਆਨਕ ਬਿਮਾਰੀ ਕਾਰਨ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ, ਪਰ ਹੁਣ ਉਸਦੇ ਸਾਥੀ ਰਹੇ ਫਰੀਦਕੋਟ ਜ਼ਿਲ੍ਹੇ ਦੇ ਅੰਤਰਰਾਸ਼ਟਰੀ ਕਬ

NRI Post Desk · 84 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਬੱਡੀ ਜਗਤ ਲਈ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਦਿਨੀਂ ਪੰਜਾਬ ਦਾ ਨਾਮੀ ਕਬੱਡੀ ਖਿਡਾਰੀ ਗੁਰਜੀਤ ਤੂਤ ਭਿਆਨਕ ਬਿਮਾਰੀ ਕਾਰਨ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ, ਪਰ ਹੁਣ ਉਸਦੇ ਸਾਥੀ ਰਹੇ ਫਰੀਦਕੋਟ ਜ਼ਿਲ੍ਹੇ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਜਿੰਦਰ ਸਿੰਘ ਸੁੱਖਾ ਬੀਹਲੇਵਾਲਾ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਿਸੇ ਸਮੇਂ ਕਬੱਡੀ ਕੋਚ ਗੁਰਦੀਪ ਸਿੰਘ ਮੱਲ੍ਹੀ ਦਾ ਪਸੰਦੀਦਾ ਖਿਡਾਰੀ ਰਿਹਾ ਸੁੱਖਾ ਲੀਵਰ ਦੀ ਭਿਆਨਕ ਬਿਮਾਰੀ ਕਾਰਨ ਇਸ ਦੁਨੀਆ ਨੂੰ ਛੱਡ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇੱਕ ਦੌਰ ਸੀ ਜਦੋਂ ਪੰਜਾਬ ਦੇ ਹਰੇਕ ਪੇਂਡੂ ਖੇਡ ਮੇਲੇ 'ਤੇ ਸੁੱਖਾ ਦਾ ਨਾਮ ਬੋਲਦਾ ਸੀ ਅਤੇ ਉਸ ਦੀਆਂ ਰੇਡਾਂ 'ਤੇ ਨੋਟਾਂ ਦਾ ਮੀਂਹ ਵਰ੍ਹਦਾ ਸੀ, ਪਰ ਪਤਾ ਨਹੀਂ ਕਦੋਂ ਇਹ ਬਿਮਾਰੀ ਲੱਗੀ ਜਿਸ ਨੇ ਉਸ ਦੀ ਖੇਡ ਤੋਂ ਲੈ ਕੇ ਘਰ ਤੱਕ ਸਭ ਕੁਝ ਖ਼ਤਮ ਕਰ ਦਿੱਤਾ। ਮਹਿੰਗੇ ਇਲਾਜ ਕਾਰਨ ਘਰ ਦੇ ਹਾਲਾਤ ਵਿਗੜੇ ਤਾਂ ਪਤਨੀ ਵੀ ਸਾਥ ਛੱਡ ਕੇ ਚਲੀ ਗਈ, ਅਤੇ ਹੁਣ ਪਿੱਛੇ ਬਿਮਾਰ ਬਿਰਧ ਮਾਤਾ ਅਤੇ ਦੋ ਛੋਟੇ ਬੱਚੇ (6 ਅਤੇ 4 ਸਾਲ) ਰਹਿ ਗਏ ਹਨ। ਸੁੱਖੇ ਦੀ ਮਾਤਾ ਦਾ ਕਹਿਣਾ ਹੈ ਕਿ ਉਹ ਸਕੂਲ ਸਮੇਂ ਤੋਂ ਹੀ ਕਬੱਡੀ ਖੇਡਦਾ ਸੀ ਅਤੇ ਥੋੜੇ ਸਮੇਂ ਵਿੱਚ ਹੀ ਪੂਰੇ ਇਲਾਕੇ ਵਿੱਚ ਉਸ ਦਾ ਨਾਮ ਹੋਣ ਲੱਗਾ ਸੀ। ਉਸ ਨੇ ਆਪਣੇ ਨਾਲ ਲੱਗਦੇ ਪਿੰਡਾਂ ਦੇ ਕਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ, ਪਰ ਲੀਵਰ ਦੀ ਬਿਮਾਰੀ ਨੇ ਉਸ ਦੀ ਸਾਰੀ ਜਮ੍ਹਾਂ ਪੂੰਜੀ ਖਾ ਲਈ। ਹੁਣ ਪਿੰਡ ਵਾਸੀਆਂ ਨੇ ਸਮਾਜ ਸੇਵੀ ਸੰਸਥਾਵਾਂ, ਕਬੱਡੀ ਕਲੱਬਾਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਨਾਮੀ ਖਿਡਾਰੀ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਦੋ ਮਾਸੂਮ ਬੱਚਿਆਂ ਦਾ ਭਵਿੱਖ ਬਚਾਇਆ ਜਾ ਸਕੇ, ਕਿਉਂਕਿ ਘਰ ਵਿੱਚ ਹੁਣ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ ਅਤੇ ਬਜ਼ੁਰਗ ਮਾਤਾ ਦੇ ਦੋ ਅਪ੍ਰੇਸ਼ਨ ਵੀ ਹੋ ਚੁੱਕੇ ਹਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!