|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਉਹ ਪਾਣੀ ਜੋ ਪਾਕਿਸਤਾਨ ਜਾਂਦਾ ਸੀ, ਹੁਣ ਲੱਦਾਖ ਦੀ ਬੰਜਰ ਜ਼ਮੀਨ ਨੂੰ ਦੇਵੇਗਾ ਨਵਾਂ ਜੀਵਨ; ਪੰਜ ਮਹੀਨਿਆਂ ਵਿੱਚ ਚਾਰ ਤਲਾਬ ਤਿਆਰ

ਲੱਦਾਖ ਪ੍ਰਸ਼ਾਸਨ ਨੇ ਜਲ ਸੰਭਾਲ ਦੀ ਦਿਸ਼ਾ ਵਿੱਚ ਇੱਕ ਅਜਿਹਾ ਕਦਮ ਚੁੱਕਿਆ ਹੈ ਜੋ ਨਾ ਸਿਰਫ਼ ਸਰਹੱਦੀ ਖੇਤਰ ਦੀ ਕਿਸਮਤ ਬਦਲ ਸਕਦਾ ਹੈ, ਸਗੋਂ ਉਸ ਪਾਣੀ ਦਾ ਰੁਖ ਵੀ ਮੋੜ ਸਕਦਾ ਹੈ ਜੋ ਪਹਿਲਾਂ ਪਾਕਿਸਤਾਨ ਵੱਲ ਵਹਿ ਜਾਂਦਾ ਸੀ। ਲੇਹ ਜ਼ਿਲ੍ਹੇ ਦੇ ਸਪ

NRI Post Desk · 68 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਉਹ ਪਾਣੀ ਜੋ ਪਾਕਿਸਤਾਨ ਜਾਂਦਾ ਸੀ, ਹੁਣ ਲੱਦਾਖ ਦੀ ਬੰਜਰ ਜ਼ਮੀਨ ਨੂੰ ਦੇਵੇਗਾ ਨਵਾਂ ਜੀਵਨ; ਪੰਜ ਮਹੀਨਿਆਂ ਵਿੱਚ ਚਾਰ ਤਲਾਬ ਤਿਆਰ
📷 NRI Post Desk

ਲੱਦਾਖ ਪ੍ਰਸ਼ਾਸਨ ਨੇ ਜਲ ਸੰਭਾਲ ਦੀ ਦਿਸ਼ਾ ਵਿੱਚ ਇੱਕ ਅਜਿਹਾ ਕਦਮ ਚੁੱਕਿਆ ਹੈ ਜੋ ਨਾ ਸਿਰਫ਼ ਸਰਹੱਦੀ ਖੇਤਰ ਦੀ ਕਿਸਮਤ ਬਦਲ ਸਕਦਾ ਹੈ, ਸਗੋਂ ਉਸ ਪਾਣੀ ਦਾ ਰੁਖ ਵੀ ਮੋੜ ਸਕਦਾ ਹੈ ਜੋ ਪਹਿਲਾਂ ਪਾਕਿਸਤਾਨ ਵੱਲ ਵਹਿ ਜਾਂਦਾ ਸੀ। ਲੇਹ ਜ਼ਿਲ੍ਹੇ ਦੇ ਸਪਿਤੁਕ ਫਰਕਾ ਖੇਤਰ ਵਿੱਚ ਅਜਾਈਂ ਵਹਿਣ ਵਾਲੇ ਸਟੋਕ ਗਲੇਸ਼ੀਅਰ ਦੇ ਪਾਣੀ ਨਾਲ ਬੰਜਰ ਜ਼ਮੀਨ ਨੂੰ ਹਰਾ-ਭਰਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪ੍ਰੋਜੈਕਟ ਹਿਮ ਸਰੋਵਰ ਤਹਿਤ ਪੰਜ ਮਹੀਨਿਆਂ ਦੇ ਅੰਦਰ ਗਲੇਸ਼ੀਅਰ ਦੇ ਪਾਣੀ ਨੂੰ ਇਗੂ-ਫੇ ਨਦੀ ਵੱਲ ਮੋੜ ਕੇ ਚਾਰ ਜਲਾਸ਼ਾਅ ਤਲਾਬ ਤਿਆਰ ਕਰਕੇ ਉਨ੍ਹਾਂ ਨੂੰ ਭਰਿਆ ਗਿਆ ਹੈ। ਇਹ ਜਲ ਭੰਡਾਰ ਹੁਣ ਸੈਂਕੜੇ ਏਕੜ ਜ਼ਮੀਨ ਨੂੰ ਖੇਤੀਬਾੜੀ ਲਈ ਯੋਗ ਬਣਾ ਰਹੇ ਹਨ। ਪਹਿਲਾਂ ਇਸ ਗਲੇਸ਼ੀਅਰ ਦਾ ਪਾਣੀ ਨਦੀਆਂ ਅਤੇ ਨਾਲਿਆਂ ਰਾਹੀਂ ਵਗਦਾ ਸੀ, ਸਿੰਧ ਨਦੀ ਵਿੱਚ ਸ਼ਾਮਲ ਹੁੰਦਾ ਸੀ ਅਤੇ ਪਾਕਿਸਤਾਨ ਵਿੱਚ ਵਹਿ ਜਾਂਦਾ ਸੀ। ਇਸੇ ਲੜੀ ਵਿੱਚ ਰੂਪਸ਼ੋ ਖਾਰਨਾਕ ਗਲੇਸ਼ੀਅਰ ਤੋਂ ਰੋਜ਼ਾਨਾ ਵਹਿਣ ਵਾਲੇ 3200 ਲੀਟਰ ਪਾਣੀ ਨੂੰ ਵੀ ਮੋੜ ਕੇ ਸੁੰਗੜ ਰਹੀ ਛੋ ਕਰ ਝੀਲ ਨੂੰ ਨਵਾਂ ਜੀਵਨ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਆਪ੍ਰੇਸ਼ਨ ਸਿੰਦੂਰ ਤੋਂ ਪਹਿਲਾਂ ਆਪਣੀਆਂ ਨਦੀਆਂ ਦੇ ਪਾਣੀ ਦੀ ਵਰਤੋਂ ਵਿੱਚ ਪਾਕਿਸਤਾਨ ਨਾਲ ਸਿੰਧੂ ਜਲ ਸਮਝੌਤਾ ਵੱਡੀ ਰੁਕਾਵਟ ਸੀ, ਪਰ ਹੁਣ ਅਜਿਹਾ ਨਹੀਂ ਹੈ। ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਗਲੇਸ਼ੀਅਰ ਦੇ ਪਾਣੀ ਦੀ ਸੰਭਾਲ ਦੇ ਪ੍ਰੋਜੈਕਟ ਨੂੰ ਪ੍ਰਦੇਸ਼ ਵਿੱਚ ਖੇਤੀਬਾੜੀ ਨੂੰ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਦੱਸਿਆ ਹੈ। ਉਨ੍ਹਾਂ ਇਸ ਨੂੰ ਇੱਕ ਵੱਡੀ ਪ੍ਰਾਪਤੀ ਕਰਾਰ ਦਿੰਦਿਆਂ ਦੱਸਿਆ ਕਿ ਅਜਾਈਂ ਜਾਣ ਵਾਲੇ ਇਸ ਪਾਣੀ ਨਾਲ ਇੱਕ ਹਜ਼ਾਰ ਏਕੜ ਜ਼ਮੀਨ ’ਤੇ ਖੇਤੀ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਚਾਰਾਂ ਜਲ ਭੰਡਾਰਾਂ ’ਤੇ ਉਸਾਰੀ ਦਾ ਕੰਮ ਇਸ ਸਾਲ 10 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ। ਪਹਿਲਾ ਜਲ ਭੰਡਾਰ 21 ਜੂਨ ਤੱਕ ਗਲੇਸ਼ੀਅਰ ਦੇ ਪਿਘਲੇ ਹੋਏ ਪਾਣੀ ਨਾਲ ਭਰ ਗਿਆ ਸੀ। ਦੂਜਾ ਭੰਡਾਰ 19 ਜੁਲਾਈ ਨੂੰ, ਤੀਜਾ 24 ਅਗਸਤ ਤੱਕ ਅਤੇ ਚੌਥਾ 9 ਸਤੰਬਰ ਤੱਕ ਭਰ ਗਿਆ। ਇਸ ਪਾਣੀ ਦੀ ਵਰਤੋਂ ਹੁਣ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤੀ ਜਾ ਰਹੀ ਹੈ। ਲੱਦਾਖ ਵਿੱਚ ਸ਼ੁਰੂ ਤੋਂ ਹੀ ਪਾਣੀ ਦੀ ਸਮੱਸਿਆ ਗੰਭੀਰ ਰਹੀ ਹੈ ਅਤੇ ਇਸ ਸਮੇਂ ਉਪ ਰਾਜਪਾਲ ਪ੍ਰਸ਼ਾਸਨ ਇਸ ਦੇ ਹੱਲ ਵਿੱਚ ਜੁਟਿਆ ਹੋਇਆ ਹੈ। ਇਸ ਮੁਹਿੰਮ ਤਹਿਤ ਨਦੀਆਂ ਵਿੱਚ ਪਾਣੀ ਨੂੰ ਸੰਭਾਲਣ ਲਈ ਕੁਦਰਤੀ ਤਰੀਕੇ ਨਾਲ ਚੈੱਕ ਡੈਮ ਬਣਾਏ ਜਾ ਰਹੇ ਹਨ। ਗਰਮੀ ਦੇ ਮੌਸਮ ਵਿੱਚ ਲੱਦਾਖ ਦੇ ਉਪਰਲੇ ਇਲਾਕਿਆਂ ਵਿੱਚ ਗਲੇਸ਼ੀਅਰਾਂ ਦੀ ਬਰਫ਼ ਤੇਜ਼ੀ ਨਾਲ ਪਿਘਲਣ ਲੱਗਦੀ ਹੈ ਅਤੇ ਚੈੱਕ ਡੈਮਾਂ ’ਤੇ ਜਮ੍ਹਾਂ ਹੋਣ ਵਾਲੇ ਪਾਣੀ ਦੀ ਵਰਤੋਂ ਲੱਦਾਖ ਦੇ ਕਈ ਹਿੱਸਿਆਂ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੀਤੀ ਜਾ ਰਹੀ ਹੈ। ਸਪਿਤੁਕ ਫਾਰਕਾ ਵਿਖੇ ਬਣੇ ਚਾਰ ਜਲ ਭੰਡਾਰ 60 ਮੀਟਰ ਲੰਬੇ, 40 ਮੀਟਰ ਚੌੜੇ ਅਤੇ ਦੋ ਮੀਟਰ ਡੂੰਘੇ ਹਨ। ਇਨ੍ਹਾਂ ਵਿੱਚ ਲਗਪਗ 6 ਮਿਲੀਅਨ ਲੀਟਰ ਗਲੇਸ਼ੀਅਰ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ ਅਤੇ ਚਾਰਾਂ ਜਲ ਭੰਡਾਰਾਂ ਦੀ ਸੰਯੁਕਤ ਜਲ ਭੰਡਾਰਨ ਸਮਰੱਥਾ ਲਗਪਗ 24 ਮਿਲੀਅਨ ਲੀਟਰ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!