|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਉਹ ਸੰਮੇਲਨ ਜਿਸ ਨੇ ਪੰਜਾਬ ਦੀ ਕਿਸਮਤ ਬਦਲਣ ਦਾ ਰਾਹ ਦਿਖਾਇਆ, ਪਰ ਅਸਲੀ ਚੇਤਾਵਨੀ ਕੀ ਸੀ?

ਜਲੰਧਰ ਵਿੱਚ ਉਦਯੋਗਪਤੀਆਂ ਅਤੇ ਵਪਾਰੀਆਂ ਵੱਲੋਂ ਕਰਵਾਏ ਗਏ ਇੱਕ ਵਪਾਰੀ ਸੰਮੇਲਨ ਨੇ ਪੰਜਾਬ ਦੇ ਵਪਾਰਕ ਭਵਿੱਖ ਬਾਰੇ ਉਹ ਗੱਲ ਕਹੀ ਜੋ ਹੁਣ ਤੱਕ ਕੋਈ ਨਹੀਂ ਕਹਿ ਰਿਹਾ ਸੀ। ਇਸ ਸੰਮੇਲਨ ਵਿੱਚ ਭਾਰਤ ਸਰਕਾਰ ਦੇ ਟਰੇਡਰਜ਼ ਵੈੱਲਫੇਅਰ ਬੋਰਡ ਦੇ ਚੇਅਰਮੈਨ

NRI Post Desk · 44 ਦਿਨ ਪਹਿਲਾਂ · ਅੱਪਡੇਟ 46 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਉਹ ਸੰਮੇਲਨ ਜਿਸ ਨੇ ਪੰਜਾਬ ਦੀ ਕਿਸਮਤ ਬਦਲਣ ਦਾ ਰਾਹ ਦਿਖਾਇਆ, ਪਰ ਅਸਲੀ ਚੇਤਾਵਨੀ ਕੀ ਸੀ?
📷 NRI Post Desk

ਜਲੰਧਰ ਵਿੱਚ ਉਦਯੋਗਪਤੀਆਂ ਅਤੇ ਵਪਾਰੀਆਂ ਵੱਲੋਂ ਕਰਵਾਏ ਗਏ ਇੱਕ ਵਪਾਰੀ ਸੰਮੇਲਨ ਨੇ ਪੰਜਾਬ ਦੇ ਵਪਾਰਕ ਭਵਿੱਖ ਬਾਰੇ ਉਹ ਗੱਲ ਕਹੀ ਜੋ ਹੁਣ ਤੱਕ ਕੋਈ ਨਹੀਂ ਕਹਿ ਰਿਹਾ ਸੀ। ਇਸ ਸੰਮੇਲਨ ਵਿੱਚ ਭਾਰਤ ਸਰਕਾਰ ਦੇ ਟਰੇਡਰਜ਼ ਵੈੱਲਫੇਅਰ ਬੋਰਡ ਦੇ ਚੇਅਰਮੈਨ ਸੁਨੀਲ ਜੇ ਸਿੰਘੀ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਪੰਜਾਬ ਦੇ ਵਪਾਰੀਆਂ ਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਸੁਣ ਕੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਸਮਾਗਮ ਦੇ ਮੇਜ਼ਬਾਨ ਰਜਿੰਦਰ ਸਿੰਘ ਮਰਵਾਹਾ, ਡਾ. ਪਰਮਜੀਤ ਸਿੰਘ ਮਰਵਾਹਾ ਅਤੇ ਗੌਤਮ ਕੁਕਰੇਜਾ ਸਨ। ਚੇਅਰਮੈਨ ਵਰਲਡ ਸਿੱਖ ਚੈੰਬਰ ਆਫ ਕਾਮਰਸ ਪੰਜਾਬ ਚੈਪਟਰ ਅਤੇ ਚੇਅਰਮੈਨ ਟ੍ਰੇਡ ਐਂਡ ਇੰਡਸਟਰੀ ਐਸੋਸੀਏਸ਼ਨ ਪੰਜਾਬ ਨੇ ਮੰਚ ਤੋਂ ਵਿਸ਼ੇਸ਼ ਤੌਰ ’ਤੇ ਬੋਲਦਿਆਂ ਕੇਂਦਰ ਸਰਕਾਰ ਅਤੇ ਵੈੱਲਫੇਅਰ ਬੋਰਡ ਅੱਗੇ ਜਲੰਧਰ ਦੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਕਈ ਮਹੱਤਵਪੂਰਨ ਮੰਗਾਂ ਰੱਖੀਆਂ। ਸੰਮੇਲਨ ਵਿੱਚ ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਨਿੱਤ ਮਿਲਦੀਆਂ ਧਮਕੀਆਂ, ਫਿਰੌਤੀ ਕਾਲਾਂ ਅਤੇ ਗੈਂਗਸਟਰਾਂ ਦੇ ਡਰ ਤੋਂ ਮੁਕਤ ਕਰਵਾਇਆ ਜਾਵੇ, ਅਤੇ ਜਿਸ ਤਰ੍ਹਾਂ ਯੂ.ਪੀ. ਅਤੇ ਜੰਮੂ-ਕਸ਼ਮੀਰ ਵਿੱਚ ਮਾਹੌਲ ਸੁਧਾਰਿਆ ਗਿਆ ਹੈ, ਉਵੇਂ ਹੀ ਪੰਜਾਬ ਵਿੱਚ ਵੀ ਵਪਾਰੀਆਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਸਖ਼ਤ ਕਦਮ ਚੁੱਕੇ। ਇਸ ਤੋਂ ਇਲਾਵਾ ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਵਿਸ਼ੇਸ਼ ਕ੍ਰੈਡਿਟ ਪੈਕੇਜ, ਘੱਟ ਵਿਆਜ ਦਰਾਂ ’ਤੇ ਵਰਕਿੰਗ ਕੈਪੀਟਲ ਤੇ ਟਰਮ ਲੋਨ, ਅਤੇ ਜੀਐਸਟੀ ਰਿਫੰਡ ਤੇ ਕੰਪਲਾਇੰਸ ਨਾਲ ਜੁੜੀਆਂ ਸਮੱਸਿਆਵਾਂ ਦਾ ਸੁਖਾਲਾ ਹੱਲ ਕਰਨ ਦੀ ਮੰਗ ਰੱਖੀ ਗਈ। ਸੰਮੇਲਨ ਵਿੱਚ ਇੱਕ ਵਿਸ਼ੇਸ਼ ਟਰੇਡ ਮਿਸ਼ਨ ਦਾ ਗਠਨ ਕਰਨ ਦੀ ਵੀ ਮੰਗ ਕੀਤੀ ਗਈ, ਜਿਸ ਵਿੱਚ ਕੇਂਦਰ ਸਰਕਾਰ, ਉਦਯੋਗਪਤੀ, ਐਕਸਪੋਰਟਰ ਅਤੇ ਟਰੇਡਰ ਸ਼ਾਮਲ ਹੋਣ ਤਾਂ ਜੋ ਜਲੰਧਰ ਦੇ ਉਤਪਾਦਾਂ ਜਿਵੇਂ ਹੈਂਡ ਟੂਲਜ਼, ਸਰਜੀਕਲ ਅਤੇ ਖੇਡ ਸਮਾਨ ਲਈ ਅੰਤਰਰਾਸ਼ਟਰੀ ਮਾਰਕੀਟ ਲੱਭੀ ਜਾ ਸਕੇ। ਇਹ ਵੀ ਉਜਾਗਰ ਹੋਇਆ ਕਿ ਜਲੰਧਰ ਵਿੱਚ ਤਿਆਰ ਹੁੰਦਾ ਖੇਡਾਂ ਦਾ ਸਾਮਾਨ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾਂਦਾ ਹੈ, ਇਸ ਲਈ ਕੇਂਦਰ ਸਰਕਾਰ ਨੂੰ ਜਲੰਧਰ ਨੂੰ ਵਿਸ਼ੇਸ਼ ਸਪੋਰਟਸ ਮੈਨੂਫੈਕਚਰਿੰਗ ਐਂਡ ਐਕਸਪੋਰਟ ਹੱਬ ਵਜੋਂ ਵਿਕਸਿਤ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਸਭ ਤੋਂ ਵੱਡੀ ਗੱਲ ਇਹ ਕਹੀ ਗਈ ਕਿ ਅਟਾਰੀ ਬਾਰਡਰ ਨੂੰ ਸਿਰਫ਼ ਸੀਮਾ ਵਜੋਂ ਨਹੀਂ, ਸਗੋਂ ਭਾਰਤ-ਅਫ਼ਗਾਨਿਸਤਾਨ, ਉਜ਼ਬੇਕਿਸਤਾਨ ਅਤੇ ਮੱਧ ਏਸ਼ਿਆਈ ਦੇਸ਼ਾਂ ਨਾਲ ਵਪਾਰ ਲਈ ਲੈਂਡ ਟਰੇਡ ਕੋਰੀਡੋਰ ਵਜੋਂ ਵਿਕਸਿਤ ਕੀਤਾ ਜਾਵੇ ਅਤੇ ਅੰਮ੍ਰਿਤਸਰ-ਜਲੰਧਰ ਨੂੰ ਵੱਡਾ ਵਪਾਰਕ ਗੇਟਵੇ ਬਣਾਇਆ ਜਾਵੇ। ਇਸ ਮੌਕੇ ਭਾਜਪਾ ਜ਼ਿਲਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਲਘੂ ਉਦਯੋਗ ਦੀ ਮੀਤ ਪ੍ਰਧਾਨ ਸੀਮਾ ਧੂਮਲ, ਭਾਜਪਾ ਸੀਨੀਅਰ ਨੇਤਾ ਆਰਤੀ ਰਾਜਪੂਤ, ਉੱਘੇ ਉਦਯੋਗਪਤੀ ਨਰਿੰਦਰ ਸਿੰਘ ਸੱਗੂ, ਤੇਜਿੰਦਰ ਸਿੰਘ ਭਸੀਨ, ਅਮਰਜੀਤ ਸਿੰਘ ਅਮਰੀ, ਹਨੀ ਗੁਪਤਾ, ਪੰਜਾਬ ਪੈਟਰੋਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ, ਸਪੋਕਸਪਰਸਨ ਮੌਂਟੀ ਸਹਿਗਲ, ਮੋਹਨ ਕੋਲਡ ਡਰਿੰਕ ਦੇ ਐੱਮ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!