|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੋਠੀਆਂ ਦੇ ਰਾਜ ਦਾ ਪਰਦਾ ਫਾਸ਼, ਮਜੀਠੀਆ ਦੀ 'ਪੱਤਰਕਾਰੀ' ਨੇ ਸਿਆਸੀ ਗਲਿਆਰਿਆਂ 'ਚ ਮਚਾਈ ਖਲਬਲੀ

ਸਿਆਸੀ ਗਲਿਆਰਿਆਂ ਵਿੱਚ ਇੱਕ ਅਜਿਹੀ ਚਰਚਾ ਛਿੜੀ ਹੈ ਜਿਸ ਨੇ ਸੱਤਾ ਦੇ ਦਰਬਾਰਾਂ ਵਿੱਚ ਹੜਕੰਪ ਮਚਾ ਦਿੱਤਾ ਹੈ। ਜੈ ਸਿੰਘ ਛਿੱਬਰ, ਚੰਡੀਗੜ੍ਹ ਦੀ ਇਸ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਇੱਕ ਔਰਤ ਦੇ ਮੱਕੜਜਾਲ ਵਿੱਚ ਫਸਿਆ ਚਾਵਲਾ ਅਜੇ ਨਿਕਲ ਵੀ ਨਹੀਂ

NRI Post Desk · 58 ਦਿਨ ਪਹਿਲਾਂ · ਅੱਪਡੇਟ 3 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੋਠੀਆਂ ਦੇ ਰਾਜ ਦਾ ਪਰਦਾ ਫਾਸ਼, ਮਜੀਠੀਆ ਦੀ 'ਪੱਤਰਕਾਰੀ' ਨੇ ਸਿਆਸੀ ਗਲਿਆਰਿਆਂ 'ਚ ਮਚਾਈ ਖਲਬਲੀ
📷 NRI Post Desk

ਸਿਆਸੀ ਗਲਿਆਰਿਆਂ ਵਿੱਚ ਇੱਕ ਅਜਿਹੀ ਚਰਚਾ ਛਿੜੀ ਹੈ ਜਿਸ ਨੇ ਸੱਤਾ ਦੇ ਦਰਬਾਰਾਂ ਵਿੱਚ ਹੜਕੰਪ ਮਚਾ ਦਿੱਤਾ ਹੈ। ਜੈ ਸਿੰਘ ਛਿੱਬਰ, ਚੰਡੀਗੜ੍ਹ ਦੀ ਇਸ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਇੱਕ ਔਰਤ ਦੇ ਮੱਕੜਜਾਲ ਵਿੱਚ ਫਸਿਆ ਚਾਵਲਾ ਅਜੇ ਨਿਕਲ ਵੀ ਨਹੀਂ ਸਕਿਆ ਸੀ ਕਿ ਉਧਰ ਇੱਕ ਬੀਬੀ ਨੇ ਦੁਆਬੀਏ ਨੇਤਾ ਨੂੰ ਘੇਰਦੇ-ਘੇਰਦੇ ਉੱਚੇ-ਲੰਬੇ ਮਲਵਈ ਨੇਤਾ ਨੂੰ ਹੀ ਕੱਖੋਂ ਹੌਲਾ ਕਰ ਦਿੱਤਾ। ਹੁਣ ਤੱਕ ਲੋਕਾਂ ਨੂੰ ਘਰੇਲੂ ਕਲੇਸ਼ ਕਾਰਨ ਨੇਤਾ ਜੀ ਨੂੰ ਸਜ਼ਾ ਹੋਣ ਦੀ ਗੱਲ ਹੀ ਪਤਾ ਸੀ ਪਰ ਬੀਬੀ ਨੇ ਕੋਠੀ ਵਾਲਾ ਪਰਦਾ ਚੁੱਕ ਕੇ ਡਾਕਟਰ ਸਾਹਿਬ ਨੂੰ ਵੀ ਟੀਕਾ ਲਾ ਦਿੱਤਾ। ਫਨੀਅਰ ਨਾਗਾਂ ਨਾਲ ਕਲੋਲਾਂ ਕਰਨ ਵਾਲੇ ਦੁਆਬੀਏ ਨੇਤਾ ਨੇ ਅਜਿਹੀ ਬੀਨ ਵਜਾਈ ਕਿ ਬੀਬੀ ਜੀ ਉਸ ਦੇ ਟ੍ਰੈਪ ਵਿੱਚ ਫਸ ਗਈ। ਸੱਤਾ ਦੇ ਗਲਿਆਰਿਆਂ ਵਿੱਚ ਹੁਣ ਤੱਕ ਤਿੰਨ-ਚਾਰ ਕੋਠੀਆਂ ਵਿੱਚ ਦਿੱਲੀ ਵਾਲੇ ਵੱਡੇ ਲੋਕਾਂ ਦੇ ਰਹਿਣ ਦੀ ਚਰਚਾ ਸੀ ਪਰ ਬੀਬੀ ਨੇ ਮਿੱਠੜੇ ਬੋਲਾਂ ਨਾਲ ਡਾਕਟਰ ਵਾਲਾ ਪਰਦਾ ਵੀ ਚੁੱਕ ਦਿੱਤਾ। ਭਾਵੇਂ ਬਿੱਲੀ ਥੈਲਿਓਂ ਬਾਹਰ ਆ ਗਈ ਤੇ ਸਾਰੀਆਂ ਕੋਠੀਆਂ ਦੇ ਨੰਬਰ ਜਨਤਕ ਹੋ ਗਏ ਹਨ ਪਰ ਕਹਿੰਦੇ ਹਨ ਕਿ ਦੁਆਬੇ ਦਾ ਮਿੱਠੀ ਮਿਸ਼ਰੀ ਵਰਗੇ ਬੋਲ ਬੋਲਣ ਵਾਲਾ ਨੇਤਾ ਵੀ ਪ੍ਰੇਸ਼ਾਨ ਹੈ ਕਿਉਂਕਿ ਡਰ ਇਹ ਹੈ ਕਿ ਦੋਵਾਂ ਕੋਠੀਆਂ ਵਿਚਕਾਰ ਉਸ ਦੀ ਕੋਠੀ ਵਿੱਚ ਰਹਿਣ ਵਾਲੇ ਦਾ ਨਾਂ ਵੀ ਕਿਤੇ ਜਨਤਕ ਨਾ ਹੋ ਜਾਵੇ। ਇਸ ਦੇ ਨਾਲ ਹੀ ਪਾਰਟੀ ਦੀਆਂ ਗਤੀਵਿਧੀਆਂ ਚਲਾਉਣ ਲਈ ਇੱਕ ਕੌਮੀ ਪਾਰਟੀ ਨੇ ਇੱਕ ਹੋਰ ਸਰਕਾਰੀ ਫਲੈਟ ਮੱਲ ਲਿਆ ਹੈ ਅਤੇ ਸਕੱਤਰੇਤ ਦੇ ਨੇੜੇ ਫਲੈਟ ਹੋਣ ਕਾਰਨ ਪੱਤਰਕਾਰ ਭਾਈਚਾਰਾ ਖੁਸ਼ ਹੈ ਕਿ ਦੂਰ ਕੋਠੀ ਵਿੱਚ ਜਾਣ ਤੋਂ ਬਚਾਅ ਹੋ ਗਿਆ ਪਰ ਵਿਧਾਇਕ ਸਾਹਿਬ ਡਾਹਢੇ ਪ੍ਰੇਸ਼ਾਨ ਦੱਸੇ ਜਾਂਦੇ ਹਨ ਕਿਉਂਕਿ ਫਲੈਟ ਤਾਂ ਖਾਲੀ ਕਰਵਾ ਲਿਆ ਗਿਆ ਹੈ ਤੇ ਟਿਕਟ 'ਤੇ ਵੀ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਹੈ ਕਿ ਵਿਧਾਇਕ ਸਾਹਿਬ ਦਾ ਫਲੈਟ ਤਾਂ ਖੋਹ ਲਿਆ ਗਿਆ ਹੈ ਤੇ ਅਗਾਮੀ ਚੋਣਾਂ ਵਿੱਚ ਟਿਕਟ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ ਅਤੇ ਪਾਰਟੀ ਹਾਈਕਮਾਂਡ 'ਤੇ ਭਾਵੇਂ ਉਨ੍ਹਾਂ ਦਾ ਕੋਈ ਜ਼ੋਰ ਨਹੀਂ ਚੱਲ ਰਿਹਾ ਪਰ ਇਸ ਸਾਜ਼ਿਸ਼ ਪਿੱਛੇ ਇੱਕ ਖ਼ਾਸ ਨੇਤਾ 'ਤੇ ਸ਼ੱਕ ਜ਼ਰੂਰ ਹੈ। ਐੱਮਐੱਲਏ ਸਾਹਿਬ ਦਾ ਕਹਿਣਾ ਹੈ ਕਿ ਸਾਰਾ ਪਿੰਡ ਲੰਬੜਦਾਰ ਬਣ ਜਾਵੇਗਾ ਪਰ ਤੂੰ ਲੰਬੜਦਾਰ ਨਹੀਂ ਬਣ ਸਕਦਾ। ਇਸ ਦੌਰਾਨ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਅਕਸਰ ਚਰਚਾ ਵਿੱਚ ਰਹਿੰਦੇ ਹਨ ਅਤੇ ਭਾਵੇਂ ਮਜੀਠੀਆ ਕਈਆਂ ਦੀਆਂ ਅੱਖਾਂ ਵਿੱਚ ਰੜਕਦੇ ਹਨ ਪਰ ਪੱਤਰਕਾਰ ਉਨ੍ਹਾਂ ਤੋਂ ਖੁਸ਼ ਹਨ ਕਿਉਂਕਿ ਉਨ੍ਹਾਂ ਨੇ ਪੱਤਰਕਾਰਾਂ ਦਾ ਕੰਮ ਸੌਖਾ ਕਰ ਦਿੱਤਾ ਹੈ। ਇਹ ਗੱਲ ਵੱਖਰੀ ਹੈ ਕਿ ਬਹੁਤ ਸਾਰੇ ਪੱਤਰਕਾਰ ਜਾਂ ਅਦਾਰੇ ਮਜੀਠੀਆ ਦੀ ਖ਼ਬਰ ਨਸ਼ਰ ਨਹੀਂ ਕਰਦੇ ਪਰ ਜਿਸ ਢੰਗ ਨਾਲ ਉਹ ਤੱਥਾਂ ਸਮੇਤ ਈਡੀ ਦੀ ਕਾਰਵਾਈ ਜਾਂ ਸਰਕਾਰ ਦੀ ਅੰਦਰਲੀ ਜਾਣਕਾਰੀ ਜਨਤਕ ਕਰਦੇ ਹਨ ਉਸ ਨਾਲ ਪੱਤਰਕਾਰਾਂ ਦਾ ਕੰਮ ਆਸਾਨ ਹੋ ਜਾਂਦਾ ਹੈ ਕਿਉਂਕਿ ਇੱਕ ਤਾਂ ਈਡੀ ਦੀ ਅੰਦਰਲੀ ਖ਼ਬਰ ਮਿਲ ਜਾਂਦੀ ਹੈ ਅਤੇ ਦੂਜਾ ਈਡੀ ਦੇ ਬਹਾਨੇ ਅਦਾਰਿਆਂ ਜਾਂ ਪੱਤਰਕਾਰਾਂ ਲਈ ਮਜੀਠੀਆ ਦੀ ਖ਼ਬਰ ਲਾਉਣ ਦਾ ਰਾਹ ਵੀ ਪੱਧਰਾ ਹੋ ਜਾਂਦਾ ਹੈ। ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਹੈ ਕਿ ਮਜੀਠੀਆ ਅੱਜਕੱਲ੍ਹ ਲੀਡਰੀ ਘੱਟ ਤੇ ਪੱਤਰਕਾਰੀ ਵੱਧ ਕਰ ਰਹੇ ਹਨ ਅਤੇ ਪ੍ਰਸ਼ਾਸਨਿਕ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਕੋਠੀਆਂ ਦੇ ਰਾਜ ਦਾ ਪਰਦਾ ਫਾਸ਼, ਮਜੀਠੀਆ ਦੀ 'ਪੱਤਰਕਾਰੀ' ਨੇ ਸਿਆਸੀ ਗਲਿਆਰਿਆਂ 'ਚ ਮਚਾਈ ਖਲਬਲੀ — NRI Post