|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਕਪੂਰਥਲਾ ਬੈਂਕ ਦੇ ਆਮ ਅਜਲਾਸ ਵਿੱਚ ਅਜਿਹਾ ਕੀ ਹੋਇਆ ਜੋ ਹਰ ਮੈਂਬਰ ਦੇ ਚਿਹਰੇ 'ਤੇ ਮੁਸਕਾਨ ਲੈ ਆਇਆ, ਜਾਣੋ ਪੂਰੀ ਕਹਾਣੀ

ਕਪੂਰਥਲਾ ਕੇਂਦਰੀ ਸਹਿਕਾਰੀ ਬੈਂਕ ਦੇ ਆਮ ਅਜਲਾਸ ਵਿੱਚ ਉਸ ਸਮੇਂ ਵੱਡੀ ਖੁਸ਼ਖਬਰੀ ਸਾਹਮਣੇ ਆਈ ਜਦੋਂ ਇਹ ਖੁਲਾਸਾ ਹੋਇਆ ਕਿ ਇਹ ਬੈਂਕ ਪੰਜਾਬ ਦੀਆਂ ਸਹਿਕਾਰੀ ਬੈਂਕਾਂ ਵਿਚੋਂ ਵਧੀਆ ਕੰਮ ਕਰਨ ਵਾਲੀ ਦੂਸਰੇ ਨੰਬਰ ਦੀ ਬੈਂਕ ਬਣ ਚੁੱਕੀ ਹੈ। ਮਿਤੀ 24-09

NRI Post Desk · 61 ਦਿਨ ਪਹਿਲਾਂ · ਅੱਪਡੇਟ 52 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਪੂਰਥਲਾ ਬੈਂਕ ਦੇ ਆਮ ਅਜਲਾਸ ਵਿੱਚ ਅਜਿਹਾ ਕੀ ਹੋਇਆ ਜੋ ਹਰ ਮੈਂਬਰ ਦੇ ਚਿਹਰੇ 'ਤੇ ਮੁਸਕਾਨ ਲੈ ਆਇਆ, ਜਾਣੋ ਪੂਰੀ ਕਹਾਣੀ
📷 NRI Post Desk

ਕਪੂਰਥਲਾ ਕੇਂਦਰੀ ਸਹਿਕਾਰੀ ਬੈਂਕ ਦੇ ਆਮ ਅਜਲਾਸ ਵਿੱਚ ਉਸ ਸਮੇਂ ਵੱਡੀ ਖੁਸ਼ਖਬਰੀ ਸਾਹਮਣੇ ਆਈ ਜਦੋਂ ਇਹ ਖੁਲਾਸਾ ਹੋਇਆ ਕਿ ਇਹ ਬੈਂਕ ਪੰਜਾਬ ਦੀਆਂ ਸਹਿਕਾਰੀ ਬੈਂਕਾਂ ਵਿਚੋਂ ਵਧੀਆ ਕੰਮ ਕਰਨ ਵਾਲੀ ਦੂਸਰੇ ਨੰਬਰ ਦੀ ਬੈਂਕ ਬਣ ਚੁੱਕੀ ਹੈ। ਮਿਤੀ 24-09-2026 ਨੂੰ ਹੋਟਲ ਰਮਾਡਾ, ਜਲੰਧਰ ਰੋਡ, ਕਪੂਰਥਲਾ ਵਿਖੇ ਬੈਂਕ ਦਾ ਸਾਲ 2025-2026 ਦਾ ਆਮ ਅਜਲਾਸ ਹੋਇਆ, ਜਿਸ ਵਿੱਚ ਸ਼ੇਅਰ ਹੋਲਡਰ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ, ਪ੍ਰਧਾਨਾਂ, ਸਕੱਤਰਾਂ ਅਤੇ ਬੈਂਕ ਦੇ ਸਟੇਕ ਹੋਲਡਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਆਮ ਅਜਲਾਸ ਦੀ ਪ੍ਰਧਾਨਗੀ ਹਰਜੀਤ ਸਿੰਘ ਪਰਮਾਰ, ਜੋ ਕਿ ਸੀਸੀਬੀ ਕਪੂਰਥਲਾ ਦੇ ਸਾਬਕਾ ਚੇਅਰਮੈਨ, ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਿਡ ਚੰਡੀਗੜ੍ਹ ਦੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਡਾਇਰੈਕਟਰ ਹਨ, ਨੇ ਕੀਤੀ। ਬੈਂਕ ਦੇ ਜ਼ਿਲ੍ਹਾ ਮੈਨੇਜਰ ਲਖਬੀਰ ਸਿੰਘ ਕੌੜਾ ਨੇ ਆਏ ਹੋਏ ਸਭਾਵਾਂ ਦੇ ਨੁਮਾਇੰਦਿਆਂ ਅਤੇ ਸਟੇਕ ਹੋਲਡਰਾਂ ਦਾ ਸੁਆਗਤ ਕੀਤਾ। ਇਸ ਉਪਰੰਤ ਆਮ ਅਜਲਾਸ ਦਾ ਮੰਚ ਮਹੇਸ਼ ਸੰਗਰ ਨੇ ਸੰਭਾਲਿਆ ਅਤੇ ਦੱਸਿਆ ਕਿ ਇਹ ਬੈਂਕ ਪੰਜਾਬ ਦੀਆਂ ਸਹਿਕਾਰੀ ਬੈਂਕਾਂ ਵਿਚੋਂ ਵਧੀਆ ਕੰਮ ਕਰਨ ਵਾਲੀ ਦੂਸਰੇ ਨੰਬਰ ਦੀ ਬੈਂਕ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਬੈਂਕ ਦੇ ਡਿਪਾਜ਼ਿਟ, ਲੋਨ, ਵੱਖ-ਵੱਖ ਕਰਜ਼ਾ ਸਕੀਮਾਂ ਅਤੇ ਸਭਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਬੈਂਕ ਦੇ ਸੀਨੀਅਰ ਮੈਨੇਜਰ ਦੀਪਕ ਸਿੰਘ ਵਾਲੀਆ ਨੇ 2025-26 ਦੀ ਸਲਾਨਾ ਰਿਪੋਰਟ, ਬੈਂਕ ਦਾ ਲੇਖਾ-ਜੋਖਾ ਬਾਰੇ ਰਿਪੋਰਟ ਅਤੇ ਆਮ ਅਜਲਾਸ ਦੀ ਰਿਪੋਰਟ ਪੜ੍ਹੀ। ਬੈਂਕ ਦੇ ਨਾਲ ਲੱਗਦੀਆਂ ਸਭਾਵਾਂ ਦੇ ਸਕੱਤਰ ਯੂਨੀਅਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਮੈਰੀਪੁਰ ਨੇ ਸਭਾਵਾਂ ਨੂੰ ਬੈਂਕ ਨਾਲ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਮੰਚ 'ਤੇ ਜਾਣਕਾਰੀ ਦਿੱਤੀ, ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਹਰਜਿੰਦਰ ਸਿੰਘ ਸੰਧੂ ਅਤੇ ਜ਼ਿਲ੍ਹਾ ਮੈਨੇਜਰ ਲਖਬੀਰ ਸਿੰਘ ਕੌੜਾ ਨੇ ਮੌਕੇ 'ਤੇ ਹੀ ਹੱਲ ਕਰ ਦਿੱਤਾ ਅਤੇ ਅੱਗੇ ਤੋਂ ਹੋਰ ਬਿਹਤਰ ਸੇਵਾਵਾਂ ਦੇਣ ਦਾ ਭਰੋਸਾ ਦਿੱਤਾ। ਪ੍ਰਬੰਧਕ ਨਿਰਦੇਸ਼ਕ ਹਰਜਿੰਦਰ ਸਿੰਘ ਸੰਧੂ ਨੇ ਆਮ ਅਜਲਾਸ ਵਿੱਚ ਸ਼ਾਮਲ ਹੋਏ ਸਹਿਕਾਰੀ ਸਭਾਵਾਂ ਦੇ ਪ੍ਰਧਾਨਾਂ, ਸਕੱਤਰਾਂ ਅਤੇ ਬੋਰਡ ਆਫ ਡਾਇਰੈਕਟਰ ਦੇ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਬੈਂਕ ਦੇ ਕੰਮਕਾਜ ਅਤੇ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਪੂਰਥਲਾ ਬੈਂਕ ਦਾ ਸਟਾਫ ਬਹੁਤ ਹੀ ਮਿਹਨਤੀ ਹੈ ਅਤੇ ਨਾਲ ਲੱਗਦੀਆਂ ਸਭਾਵਾਂ ਵੀ ਬਹੁਤ ਵਧੀਆ ਕੰਮ ਕਰਦੀਆਂ ਹਨ, ਜਿਨ੍ਹਾਂ ਦੇ ਸਕੱਤਰ ਵੀ ਬਹੁਤ ਮਿਹਨਤ ਨਾਲ ਕੰਮ ਕਰਦੇ ਹਨ। ਇਸ ਆਮ ਅਜਲਾਸ ਵਿੱਚ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਸਕੱਤਰਾਂ, ਬੈਂਕ ਦੇ ਚਰਨਜੀਤ ਵਾਲੀਆ, ਮੈਨੇਜਰ ਸਰਬਜੀਤ ਸਿੰਘ ਜਸਵਾਲ, ਰਾਹੁਲ ਗਰਗ, ਵਿਸ਼ਾਲ ਬਾਂਸਲ, ਸੰਜੀਵ ਕੁਮਾਰ, ਹਰਦੀਪ ਸਿੰਘ, ਹਰੀਸ਼ ਵਰਮਾ, ਨੀਲਕਾਂਤ ਚੌਧਰੀ, ਜਤਿੰਦਰ ਕੌਰ, ਅਭਿਲਾਸ਼ਾ ਅਤੇ ਬੈਂਕ ਦੇ ਹੋਰ ਕਈ ਮੁਲਾਜ਼ਮਾਂ ਅਤੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੇ ਵੀ ਸ਼ਿਰਕਤ ਕੀਤੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!