ਪਿੰਡ ਢਿੱਲਵਾਂ ਵਿਖੇ ਉਸ ਵੇਲੇ ਹੈਰਾਨੀ ਦਾ ਮਾਹੌਲ ਬਣ ਗਿਆ ਜਦੋਂ ਨਿੱਜੀ ਬੈਂਕ ਵੱਲੋਂ ਕੁਰਕੀ ਦੀ ਕਾਰਵਾਈ ਲਈ ਪਹੁੰਚਣ ਵਾਲੇ ਅਧਿਕਾਰੀ ਸਾਰਾ ਦਿਨ ਉਡੀਕ ਕਰਨ ਦੇ ਬਾਵਜੂਦ ਮੌਕੇ 'ਤੇ ਨਾ ਪਹੁੰਚੇ, ਜਿਸ ਕਾਰਨ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਇਸਨੂੰ ਆਪਣੀ ਵੱਡੀ ਜਿੱਤ ਕਰਾਰ ਦਿੱਤਾ। ਇਹ ਮਾਮਲਾ ਪਿੰਡ ਢਿੱਲਵਾਂ ਦੇ ਰਹਿਣ ਵਾਲੇ ਪ੍ਰਾਇਮਰੀ ਅਧਿਆਪਕ ਪੂਰਨ ਸਿੰਘ ਨਾਲ ਸਬੰਧਤ ਹੈ, ਜਿਸਨੇ ਨਿੱਜੀ ਬੈਂਕ ਤੋਂ ਕਰਜ਼ਾ ਲੈ ਕੇ ਆਪਣੇ ਮਕਾਨ ਦੀ ਉਸਾਰੀ ਕੀਤੀ ਸੀ। ਪਿਛਲੇ ਸਮਿਆਂ ਦੇ ਹੜ੍ਹਾਂ ਤੋਂ ਬਾਅਦ ਲਗਭਗ ਛੇ ਮਹੀਨੇ ਪਹਿਲਾਂ ਫਰਵਰੀ 2026 ਵਿੱਚ ਉਸਦਾ ਮਕਾਨ ਅਚਾਨਕ ਢਹਿ ਢੇਰੀ ਹੋ ਗਿਆ, ਜਿਸ ਤੋਂ ਬਾਅਦ ਪੀੜ੍ਹਤ ਪਰਿਵਾਰ ਬੈਂਕ ਦੀਆਂ ਕਿਸ਼ਤਾਂ ਭਰਨ ਵਿੱਚ ਅਸਮਰੱਥ ਹੋ ਗਿਆ। ਪੀੜ੍ਹਤ ਨੇ ਬੀਮਾ ਕੰਪਨੀ ਕੋਲ ਕਲੇਮ ਵੀ ਪੇਸ਼ ਕੀਤਾ, ਪਰ ਕੰਪਨੀ ਨੇ ਮਕਾਨ ਦੀ ਉਸਾਰੀ ਲਈ ਵਰਤੇ ਗਏ ਮਟੀਰੀਅਲ ਨੂੰ ਘਟੀਆ ਕੁਆਲਟੀ ਦਾ ਦੱਸਦਿਆਂ ਕਲੇਮ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਦੇ ਉਲਟ ਨਿੱਜੀ ਬੈਂਕ ਨੇ ਕਰਜ਼ੇ ਦੀ ਬਕਾਇਆ ਰਕਮ ਦੀ ਵਸੂਲੀ ਲਈ ਕੁਰਕੀ ਕਰਨ ਦਾ ਐਲਾਨ ਕੀਤਾ ਅਤੇ ਪੀੜ੍ਹਤ ਦੇ ਗੇਟ ਅੱਗੇ ਕੁਰਕੀ ਨੋਟਿਸ ਚਿਪਕਾ ਦਿੱਤਾ, ਜਿਸ ਅਨੁਸਾਰ ਅੱਜ ਬੈਂਕ ਅਧਿਕਾਰੀਆਂ ਨੂੰ ਕੁਰਕੀ ਲਈ ਪਹੁੰਚਣਾ ਸੀ। ਜਿਵੇਂ ਹੀ ਇਸ ਗੱਲ ਦੀ ਭਿਣਕ ਪਿੰਡ ਵਿੱਚ ਫੈਲੀ, ਕੁਰਕੀ ਰੋਕੂ ਕਮੇਟੀ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ, ਮਜ਼ਦੂਰ ਮੁਕਤੀ ਮੋਰਚਾ ਅਜ਼ਾਦ, ਅਧਿਆਪਕ ਯੂਨੀਅਨ ਡੈਮੋਕਰੇਟਿਕ ਟੀਚਰਜ਼ ਫਰੰਟ ਅਤੇ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਤੜਕਸਾਰ ਹੀ ਪੀੜ੍ਹਤ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ। ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੀੜ੍ਹਤ ਦਾ ਕਰਜ਼ਾ ਮਾਫ਼ ਕਰਨ ਦੀ ਮੰਗ ਕਰਦਿਆਂ ਸੰਬੰਧਿਤ ਐੱਚ ਡੀ ਐੱਫ ਸੀ ਬੈਂਕ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਉਹ ਕੁਰਕੀ ਕਰਨ ਵਰਗੀ ਘਟੀਆ ਹਰਕਤ ਤੋਂ ਬਾਜ਼ ਆਵੇ, ਕਿਉਂਕਿ ਜਥੇਬੰਦੀਆਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਕੀਮਤ 'ਤੇ ਕੁਰਕੀ ਨਹੀਂ ਹੋਣ ਦੇਣਗੇ। ਇਸ ਮੌਕੇ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਧਰਨੇ ਨੂੰ ਰੂਪ ਸਿੰਘ ਢਿੱਲਵਾਂ, ਹਾਕਮ ਸਿੰਘ ਢਿੱਲਵਾਂ, ਦਰਸ਼ਨ ਸਿੰਘ ਮਹਿਤਾ, ਜਗਤਾਰ ਸਿੰਘ ਢਿੱਲਵਾਂ, ਰਾਮ ਸਿੰਘ ਢਿੱਲਵਾਂ, ਅਕਾਲੀ ਦਲ ਵਾਰਸ ਪੰਜਾਬ ਦੇ ਗੋਰਾ ਸਿੰਘ ਢਿੱਲਵਾਂ, ਮਾਸਟਰ ਮਲਕੀਤ ਸਿੰਘ ਸੰਤਪੁਰਾ, ਸੱਤਪਾਲ ਬਾਂਸਲ ਤਪਾ, ਸੁਖਦੀਪ ਸਿੰਘ ਤਪਾ, ਅਮਨਦੀਪ ਸਿੰਘ, ਬਲਦੀਪ ਸਿੰਘ, ਜਸ਼ਨਦੀਪ ਸਿੰਘ, ਗੁਰਜੰਟ ਸਿੰਘ ਖਾਲਸਾ ਮਜ਼ਦੂਰ ਆਗੂ ਅਤੇ ਬਲੌਰ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਸੈਕਟਰੀ, ਮੇਲਾ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ, ਰੇਸ਼ਮ ਸਿੰਘ, ਗੁਲਾਬ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ, ਸੁਖਪਾਲ ਬਾਵਾ, ਕਰਤਾਰ ਸਿੰਘ ਅਧਿਆਪਕ, ਸੰਦੀਪ ਸਿੰਘ, ਕਾਕਾ ਸਿੰਘ ਬਖਸ਼ੀਸ਼ ਕਾ,
ਕੁਰਕੀ ਲਈ ਪਹੁੰਚੇ ਬੈਂਕ ਅਧਿਕਾਰੀ ਅਚਾਨਕ ਕਿਉਂ ਹੋ ਗਏ ਗਾਇਬ? ਪਿੰਡ ਢਿੱਲਵਾਂ ਵਿਖੇ ਉਸ ਵੇਲੇ ਕੀ ਵਾਪਰਿਆ ਜੋ ਸਭ ਨੂੰ ਹੈਰਾਨ ਕਰ ਗਿਆ
ਪਿੰਡ ਢਿੱਲਵਾਂ ਵਿਖੇ ਉਸ ਵੇਲੇ ਹੈਰਾਨੀ ਦਾ ਮਾਹੌਲ ਬਣ ਗਿਆ ਜਦੋਂ ਨਿੱਜੀ ਬੈਂਕ ਵੱਲੋਂ ਕੁਰਕੀ ਦੀ ਕਾਰਵਾਈ ਲਈ ਪਹੁੰਚਣ ਵਾਲੇ ਅਧਿਕਾਰੀ ਸਾਰਾ ਦਿਨ ਉਡੀਕ ਕਰਨ ਦੇ ਬਾਵਜੂਦ ਮੌਕੇ 'ਤੇ ਨਾ ਪਹੁੰਚੇ, ਜਿਸ ਕਾਰਨ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਇਸਨੂੰ ਆ
NRI Post Desk · 70 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





