|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਰਵਾ ਚੌਥ 'ਤੇ ਚੰਦਰਮਾ ਰਾਤ 8:14 'ਤੇ ਚੜ੍ਹੇਗਾ, ਪਰ ਸੁਹਾਗਣਾਂ ਨੂੰ ਇਸ ਵਾਰ ਸ਼ੁੱਕਰ ਗ੍ਰਹਿ ਦੇ ਇੱਕ ਭੇਤ ਬਾਰੇ ਵਿਦਵਾਨਾਂ ਨੇ ਕੀ ਦੱਸਿਆ, ਜਾਣੋ

ਪਤੀ ਦੀ ਲੰਮੀ ਉਮਰ, ਚੰਗੀ ਸਿਹਤ, ਵਿਆਹੁਤਾ ਜੀਵਨ ਵਿਚ ਸੁੱਖ-ਸ਼ਾਂਤੀ ਤੇ ਅਖੰਡ ਸੁਹਾਗ ਦੀ ਕਾਮਨਾ ਨਾਲ ਮਨਾਇਆ ਜਾਣ ਵਾਲਾ ਕਰਵਾ ਚੌਥ ਦਾ ਪਵਿੱਤਰ ਤਿਉਹਾਰ ਇਸ ਵਾਰ 29 ਅਕਤੂਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਪਰ ਇਸ ਵਾਰ ਇਸ ਤਿਉਹਾਰ

NRI Post Desk · 28 ਦਿਨ ਪਹਿਲਾਂ · ਅੱਪਡੇਟ 6 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਰਵਾ ਚੌਥ 'ਤੇ ਚੰਦਰਮਾ ਰਾਤ 8:14 'ਤੇ ਚੜ੍ਹੇਗਾ, ਪਰ ਸੁਹਾਗਣਾਂ ਨੂੰ ਇਸ ਵਾਰ ਸ਼ੁੱਕਰ ਗ੍ਰਹਿ ਦੇ ਇੱਕ ਭੇਤ ਬਾਰੇ ਵਿਦਵਾਨਾਂ ਨੇ ਕੀ ਦੱਸਿਆ, ਜਾਣੋ
📷 NRI Post Desk

ਪਤੀ ਦੀ ਲੰਮੀ ਉਮਰ, ਚੰਗੀ ਸਿਹਤ, ਵਿਆਹੁਤਾ ਜੀਵਨ ਵਿਚ ਸੁੱਖ-ਸ਼ਾਂਤੀ ਤੇ ਅਖੰਡ ਸੁਹਾਗ ਦੀ ਕਾਮਨਾ ਨਾਲ ਮਨਾਇਆ ਜਾਣ ਵਾਲਾ ਕਰਵਾ ਚੌਥ ਦਾ ਪਵਿੱਤਰ ਤਿਉਹਾਰ ਇਸ ਵਾਰ 29 ਅਕਤੂਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਪਰ ਇਸ ਵਾਰ ਇਸ ਤਿਉਹਾਰ ਨਾਲ ਇੱਕ ਅਜਿਹਾ ਜੋਤਿਸ਼ੀ ਭੇਤ ਜੁੜਿਆ ਹੈ ਜਿਸ ਨੇ ਸੁਹਾਗਣਾਂ ਦੇ ਮਨ ਵਿੱਚ ਉਤਸੁਕਤਾ ਪੈਦਾ ਕਰ ਦਿੱਤੀ ਹੈ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਸੁੱਖ-ਸਮਰਿੱਧੀ ਅਤੇ ਪਰਿਵਾਰ ਦੀ ਖ਼ੁਸ਼ਹਾਲੀ ਲਈ ਦਿਨ ਭਰ ਨਿਰਜਲ ਵਰਤ ਰੱਖਣਗੀਆਂ ਅਤੇ ਸ਼ਾਮ ਵੇਲੇ ਕਰਵਾ ਮਾਤਾ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਮਗਰੋਂ ਚੰਦਰਮਾ ਦੇ ਦਰਸ਼ਨ ਕਰਕੇ ਅਰਘ ਭੇਟ ਕੀਤਾ ਜਾਵੇਗਾ ਅਤੇ ਵਰਤ ਖੋਲ੍ਹਿਆ ਜਾਵੇਗਾ। ਇਸ ਸਾਲ ਕਰਵਾ ਚੌਥ 'ਤੇ ਗੌਰੀ ਯੋਗ ਅਤੇ ਪਰਿਧੀ ਯੋਗ ਦਾ ਸੰਯੋਗ ਜੋਤਿਸ਼ੀ ਦ੍ਰਿਸ਼ਟੀ ਤੋਂ ਵਿਸ਼ੇਸ਼ ਮੰਨਿਆ ਜਾ ਰਿਹਾ ਹੈ ਅਤੇ ਚੰਦਰਮਾ ਰਾਤ 8 ਵੱਜ ਕੇ 14 ਮਿੰਟ 'ਤੇ ਚੜ੍ਹਨ ਦੀ ਸੰਭਾਵਨਾ ਹੈ। ਜੋਤਸ਼ੀ ਪੰਡਿਤ ਕਰਨ ਸ਼ਰਮਾ ਮਹਿਤਪੁਰ ਅਨੁਸਾਰ, ਇਸ ਵਾਰ ਸ਼ੁੱਕਰ ਗ੍ਰਹਿ ਦੇ ਅਸਤ ਹੋਣ ਨਾਲ ਕਰਵਾ ਚੌਥ ਦੇ ਉਦਿਆਪਨ ਨੂੰ ਲੈ ਕੇ ਕੁਝ ਸ਼ਾਸਤਰੀ ਨਿਯਮਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜੋਤਿਸ਼ੀ ਮਾਨਤਾਵਾਂ ਅਨੁਸਾਰ ਸ਼ੁੱਕਰ ਗ੍ਰਹਿ ਦੇ ਅਸਤ ਹੋਣ ਤੋਂ ਪਹਿਲਾਂ ਅਤੇ ਇਸ ਦੇ ਮੁੜ ਉਦੈ ਹੋਣ ਮਗਰੋਂ ਬਾਲ ਅਤੇ ਬੁਢਾਪੇ ਦੇ ਦੋਸ਼ਾਂ ਦੀਆਂ ਅਵਸਥਾਵਾਂ ਮੰਨੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਸਮਿਆਂ ਦੌਰਾਨ ਵਿਆਹ, ਮੁੰਡਨ, ਜਨੇਊ ਸੰਸਕਾਰ ਸਮੇਤ ਕਈ ਸ਼ੁਭ ਕਾਰਜਾਂ ਲਈ ਉਚਿਤ ਮੁਹੂਰਤ ਦੀ ਉਡੀਕ ਕਰਨ ਦੀ ਪਰੰਪਰਾ ਹੈ, ਇਸ ਲਈ ਉਦਿਆਪਨ ਕਰਵਾਉਣ ਦੀ ਯੋਜਨਾ ਬਣਾ ਰਹੀਆਂ ਔਰਤਾਂ ਨੂੰ ਯੋਗ ਸਮੇਂ ਬਾਰੇ ਵਿਦਵਾਨਾਂ ਤੋਂ ਸਲਾਹ ਲੈਣੀ ਚਾਹੀਦੀ ਹੈ। ਪੰਡਿਤ ਸੰਦੀਪ ਪ੍ਰਭਾਕਰ ਨੇ ਸਪੱਸ਼ਟ ਕਿਤਾ ਕਿ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਨਵ-ਵਿਆਹੀਆਂ ਨੂੰ ਸ਼ੁੱਕਰ ਦੇ ਅਸਤ ਹੋਣ ਕਾਰਨ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਤੇ ਪਹਿਲਾਂ ਤੋਂ ਇਹ ਵਰਤ ਰੱਖਦੀਆਂ ਆ ਰਹੀਆਂ ਸੁਹਾਗਣਾਂ ਵੀ ਆਪਣੀ ਪਰੰਪਰਾ ਤੇ ਸ਼ਰਧਾ ਅਨੁਸਾਰ ਵਰਤ ਰੱਖ ਸਕਦੀਆਂ ਹਨ ਅਤੇ ਪੂਜਾ ਦੀਆਂ ਰਸਮਾਂ ਨਿਭਾਅ ਸਕਦੀਆਂ ਹਨ। ਪੰਚਾਂਗ ਅਨੁਸਾਰ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ 28 ਅਕਤੂਬਰ ਨੂੰ ਸਵੇਰੇ 1 ਵੱਜ ਕੇ 7 ਮਿੰਟ 'ਤੇ ਸ਼ੁਰੂ ਹੋਵੇਗੀ ਅਤੇ 29 ਅਕਤੂਬਰ ਨੂੰ ਰਾਤ 10 ਵੱਜ ਕੇ 11 ਮਿੰਟ ਤੱਕ ਰਹੇਗੀ, ਅਤੇ ਚੰਦਰਮਾ ਦੇ ਚੜ੍ਹਨ ਦੀ ਤਾਰੀਖ਼ ਨੂੰ ਮੁੱਖ ਰੱਖਦਿਆਂ ਕਰਵਾ ਚੌਥ ਦਾ ਵਰਤ 29 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਚੰਦਰਮਾ ਦਾ ਬ੍ਰਿਖ ਰਾਸ਼ੀ ਵਿੱਚ ਗੋਚਰ ਅਤੇ ਗੌਰੀ ਯੋਗ ਦਾ ਸੰਯੋਗ ਵੀ ਜੋਤਿਸ਼ੀ ਮਾਨਤਾਵਾਂ ਅਨੁਸਾਰ ਸ਼ੁਭ ਮੰਨਿਆ ਜਾ ਰਿਹਾ ਹੈ, ਅਤੇ ਰਾਤ 8 ਵੱਜ ਕੇ 14 ਮਿੰਟ 'ਤੇ ਚੰਦਰਮਾ ਦੇ ਦਰਸ਼ਨਾਂ ਦੀ ਉਡੀਕ ਕਰਦਿਆਂ ਸੁਹਾਗਣਾਂ ਆਪਣੇ ਵਰਤ ਦੀ ਸੰਪੂਰਨਤਾ ਲਈ ਅਰਦਾਸ ਕਰਨਗੀਆਂ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!