|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਕਿਸਾਨਾਂ ਦੀ ਜੇਬ 'ਤੇ ਸਿੱਧਾ ਵਾਰ! ਨਵੀਂ ਕਰਜ਼ਾ ਪਾਲਸੀ ਨੇ ਬਦਲ ਦਿੱਤੇ ਸਾਰੇ ਖੇਲ, ਜਾਣੋ ਕੀ ਹੈ ਉਹ ਫੈਸਲਾ ਜੋ ਸਭ ਕੁਝ ਬਦਲ ਦੇਵੇਗਾ

ਰੂਪਨਗਰ ਵਿੱਚ ਇੱਕ ਅਜਿਹਾ ਫੈਸਲਾ ਸਾਹਮਣੇ ਆਇਆ ਹੈ ਜਿਸ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ ਅਤੇ ਹੁਣ ਸੰਯੁਕਤ ਕਿਸਾਨ ਮੋਰਚਾ ਨੇ ਇਸ ਦੇ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਸ

NRI Post Desk · 24 ਦਿਨ ਪਹਿਲਾਂ · ਅੱਪਡੇਟ 11 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਿਸਾਨਾਂ ਦੀ ਜੇਬ 'ਤੇ ਸਿੱਧਾ ਵਾਰ! ਨਵੀਂ ਕਰਜ਼ਾ ਪਾਲਸੀ ਨੇ ਬਦਲ ਦਿੱਤੇ ਸਾਰੇ ਖੇਲ, ਜਾਣੋ ਕੀ ਹੈ ਉਹ ਫੈਸਲਾ ਜੋ ਸਭ ਕੁਝ ਬਦਲ ਦੇਵੇਗਾ
📷 NRI Post Desk

ਰੂਪਨਗਰ ਵਿੱਚ ਇੱਕ ਅਜਿਹਾ ਫੈਸਲਾ ਸਾਹਮਣੇ ਆਇਆ ਹੈ ਜਿਸ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ ਅਤੇ ਹੁਣ ਸੰਯੁਕਤ ਕਿਸਾਨ ਮੋਰਚਾ ਨੇ ਇਸ ਦੇ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਦਲਜੀਤ ਸਿੰਘ ਚਲਾਕੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਅਹਿਮ ਮੀਟਿੰਗ ਵਿੱਚ ਇਹ ਖੁਲਾਸਾ ਹੋਇਆ ਕਿ ਪੰਜਾਬ ਸਰਕਾਰ ਵੱਲੋਂ ਮਿਤੀ 1 ਨਵੰਬਰ 2026 ਤੋਂ ਲਾਗੂ ਕੀਤੀ ਗਈ ਨਵੀਂ ਕਰਜ਼ਾ ਪਾਲਸੀ ਨੇ ਕਿਸਾਨਾਂ ਦਾ ਸਹਿਕਾਰੀ ਸਭਾਵਾਂ ਨਾਲ ਲੈਣ-ਦੇਣ ਬਹੁਤ ਔਖਾ ਕਰ ਦਿੱਤਾ ਹੈ। ਇਸ ਨਵੀਂ ਪਾਲਸੀ ਵਿੱਚ ਸਭ ਤੋਂ ਵੱਡੀ ਸੋਧ ਇਹ ਹੈ ਕਿ ਪਹਿਲਾਂ ਕਿਸਾਨ ਮੈਂਬਰ ਆਪਣੀ ਹਿੱਸੇਦਾਰੀ 5 ਕਿੱਲੇ ਤੱਕ 1 ਲੱਖ ਕਰਜ਼ੇ ਲਈ 3300 ਰੁਪਏ ਜਮ੍ਹਾਂ ਕਰਾਉਂਦਾ ਸੀ ਪਰ ਹੁਣ ਇਹ ਰਕਮ ਵਧਾ ਕੇ 6000 ਰੁਪਏ ਕਰ ਦਿੱਤੀ ਗਈ ਹੈ, ਜਦਕਿ 5 ਕਿੱਲੇ ਤੋਂ ਉੱਪਰ ਵਾਲੇ ਕਿਸਾਨ ਲਈ ਇਹ 5000 ਤੋਂ ਵਧਾ ਕੇ 9000 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਪਹਿਲਾਂ ਹਿੱਸੇਦਾਰੀ ਦੀ ਅੱਧੀ ਰਕਮ ਸੁਸਾਇਟੀ ਵਿੱਚ ਤੇ ਬਾਕੀ ਅੱਧੀ ਬੈਂਕ ਵਿੱਚ ਜਮ੍ਹਾਂ ਹੁੰਦੀ ਸੀ ਪਰ ਹੁਣ ਸਾਰੀ ਰਕਮ ਬੈਂਕ ਵਿੱਚ ਜਮ੍ਹਾਂ ਹੋਵੇਗੀ, ਜਿਸ ਨਾਲ ਮੈਂਬਰ ਨੂੰ ਹਿੱਸੇਦਾਰੀ ਵਾਪਸ ਲੈਣ ਵਿੱਚ ਬਹੁਤ ਮੁਸ਼ਕਲ ਆਵੇਗੀ ਅਤੇ ਉਸ ਨੂੰ ਵੱਧ ਰਕਮ ਦੇਣੀ ਪਵੇਗੀ। ਇਸ ਤੋਂ ਇਲਾਵਾ ਪਹਿਲਾਂ ਕਿਸਾਨ ਮੈਂਬਰ ਨੂੰ ਕੋਈ ਜ਼ਮੀਨ ਸੁਸਾਇਟੀ ਦੇ ਕਰਜ਼ੇ ਲਈ ਗਿਰਵੀ ਨਹੀਂ ਕਰਨੀ ਪੈਂਦੀ ਸੀ, ਪਰ ਹੁਣ ਨਵੀਂ ਪਾਲਸੀ ਅਨੁਸਾਰ ਜਿਸ ਕਿਸਾਨ ਦਾ ਹੱਦ ਕਰਜ਼ਾ 2 ਲੱਖ ਤੋਂ 1 ਰੁਪਏ ਵੀ ਵੱਧ ਹੈ ਤਾਂ ਉਸ ਨੂੰ ਪੂਰੀ ਰਕਮ ਦੇ ਬਰਾਬਰ ਆਪਣੀ ਜ਼ਮੀਨ ਡੀਸੀ ਰੇਟ ਅਨੁਸਾਰ ਸੁਸਾਇਟੀ ਦੇ ਹੱਕ ਵਿੱਚ ਪਹਿਲਾਂ ਗਿਰਵੀ ਕਰਨੀ ਪਵੇਗੀ। ਇਸ ਦੇ ਨਾਲ ਹੀ ਜਿਨ੍ਹਾਂ ਮੈਂਬਰਾਂ ਨੇ ਕਿਸੇ ਵੀ ਹੋਰ ਬੈਂਕ ਤੋਂ ਕੇਸੀਸੀ ਲਿਮਟ ਬਣਵਾਈ ਹੈ ਉਨ੍ਹਾਂ ਨੂੰ 4 ਫੀਸਦੀ ਵੱਧ ਵਿਆਜ ਲੱਗੇਗਾ। ਇਨ੍ਹਾਂ ਕਿਸਾਨ ਮਾਰੂ ਫੈਸਲਿਆਂ ਖਿਲਾਫ ਸੰਯੁਕਤ ਕਿਸਾਨ ਮੋਰਚਾ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਲਾਮਬੰਦ ਕਰੇਗਾ ਅਤੇ ਇਸ ਫੈਸਲੇ ਨੂੰ ਵਾਪਸ ਲੈਣ ਲਈ ਸਰਕਾਰ ਨੂੰ ਮਜਬੂਰ ਕਰਨ ਵਾਸਤੇ ਦੋ ਨਵੰਬਰ ਨੂੰ ਜ਼ਿਲ੍ਹਾ ਰਜਿਸਟਰਾਰ ਦੇ ਦਫਤਰ ਅੱਗੇ 11 ਵਜੇ ਤੋਂ 2 ਵਜੇ ਤੱਕ ਰੋਸ ਧਰਨਾ ਦੇ ਕੇ ਜ਼ਿਲ੍ਹਾ ਰਜਿਸਟਰਾਰ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਭੇਜ ਕੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰੇਗਾ। ਮੀਟਿੰਗ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਕਣਕ ਦੀ ਬਿਜਾਈ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀ ਹੈ ਪਰ ਬਿਜਾਈ ਲਈ ਲੋੜੀਂਦੀ ਡੀਏਪੀ ਖਾਦ ਲੈਣ ਲਈ ਕਿਸਾਨ ਭਟਕ ਰਹੇ ਹਨ, ਸਰਕਾਰ ਤੋਂ ਮੰਗ ਕੀਤੀ ਗਈ ਕਿ ਜਰੂਰਤ ਅਨੁਸਾਰ ਕਿਸਾਨਾਂ ਨੂੰ ਡੀਏਪੀ ਖਾਦ ਮੁਹੱਈਆ ਕਰਵਾਈ ਜਾਵੇ। ਸੰਯੁਕਤ ਕਿਸਾਨ ਮੋਰਚਾ ਵੱਲੋਂ ਸਮੂਹ ਕਿਸਾਨਾਂ ਤੇ ਕਿਸਾਨੀ ਦੇ ਹਮਦਰਦਾਂ ਨੂੰ ਵੱਧ ਚੜ੍ਹ ਕੇ ਇਸ ਸੰਘਰਸ਼ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਤਾਂ ਜੋ ਪਹਿਲਾਂ ਹੀ ਵੱਡੇ ਹੱਲਿਆਂ ਦਾ ਸਾਹਮਣਾ ਕਰ ਰਹੀ ਕਿਸਾਨੀ ਨੂੰ ਬਚਾਇਆ ਜਾ ਸਕੇ। ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਅਮਨਪ੍ਰੀਤ ਸਿੰਘ, ਜਮਹੂਰੀ ਕਿਸਾਨ ਸਭਾ ਤੋਂ ਮੋਹਨ ਸਿੰਘ ਧਮਾਣਾ, ਧਰਮਪਾਲ ਸੈਣੀ ਮ

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!