ਜਲੰਧਰ ਸ਼ਹਿਰ ਦੇ ਇਕ ਪ੍ਰਸਿੱਧ ਮੰਦਰ ਦੀ ਹਦੂਦ ਅੰਦਰ ਮੰਗਲਵਾਰ ਨੂੰ ਪਿੱਪਲ ਦਾ ਦਰੱਖਤ ਵੱਢੇ ਜਾਣ ਦੀ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਪਿੱਪਲ ਨੂੰ ਵੱਢਣ ਤੋਂ ਬਾਅਦ ਉਸਦੇ ਟੁਕੜੇ-ਟੁਕੜੇ ਕੀਤੇ ਗਏ ਹਨ ਅਤੇ ਇਸ ਘਟਨਾ ਕਾਰਨ ਸ਼ਹਿਰ ਦੇ ਹਿੰਦੂ ਭਾਈਚਾਰੇ ਵਿੱਚ ਰੋਸ ਪੈਦਾ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਜਿਸ ਦਿਨ ਇਹ ਕਾਰਵਾਈ ਕੀਤੀ ਗਈ, ਉਸ ਦਿਨ ਕੱਤਕ ਦੀ ਪੁੰਨਿਆ ਦਾ ਦਿਹਾੜਾ ਵੀ ਸੀ, ਜਿਸ ਨੂੰ ਹਿੰਦੂ ਧਰਮ ਵਿਚ ਵਿਸ਼ੇਸ਼ ਮੰਨਿਆ ਜਾਂਦਾ ਹੈ, ਅਤੇ ਅਜਿਹੇ ਪਵਿੱਤਰ ਦਿਨ ਮੰਦਰ ਕੰਪਲੈਕਸ ਦੀ ਹਦੂਦ ਅੰਦਰ ਧਾਰਮਿਕ ਆਸਥਾ ਨਾਲ ਜੁੜੇ ਪਿੱਪਲ ਦੇ ਦਰੱਖਤ ਨੂੰ ਵੱਢੇ ਜਾਣ ਦੀ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਪ੍ਰਬੰਧਕਾਂ ਵੱਲੋਂ ਦਰੱਖਤ ਦੀਆਂ ਟਾਹਣੀਆਂ ਦੀ ਛਾਂਗਣ ਕਰਨ ਲਈ ਕਿਹਾ ਗਿਆ ਸੀ ਅਤੇ ਇਸ ਦਾ ਮਕਸਦ ਦਰੱਖਤ ਦੀਆਂ ਵਾਧੂ ਟਾਹਣੀਆਂ ਨੂੰ ਕੱਟਣਾ ਸੀ, ਪਰ ਦੋਸ਼ ਹੈ ਕਿ ਛਾਂਗਣ ਦੀ ਬਜਾਏ ਪਿੱਪਲ ਦੇ ਦਰੱਖਤ ਨੂੰ ਹੀ ਵੱਢ ਦਿੱਤਾ ਗਿਆ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਪ੍ਰਬੰਧਕਾਂ ਵੱਲੋਂ ਸਿਰਫ਼ ਛੰਟਾਈ ਦੀ ਹਦਾਇਤ ਦਿੱਤੀ ਗਈ ਸੀ ਤਾਂ ਫਿਰ ਉਸ ਨੂੰ ਪੂਰੀ ਤਰ੍ਹਾਂ ਕੱਟਣ ਦਾ ਫੈਸਲਾ ਕਿਵੇਂ ਲਿਆ ਗਿਆ, ਕੀ ਕੰਮ ਕਰਨ ਵਾਲਿਆਂ ਨੇ ਆਪਣੇ ਪੱਧਰ 'ਤੇ ਹੀ ਇਹ ਫੈਸਲਾ ਕਰ ਲਿਆ ਜਾਂ ਕਿਸੇ ਹੋਰ ਵੱਲੋਂ ਅਜਿਹੇ ਨਿਰਦੇਸ਼ ਦਿੱਤੇ ਗਏ ਸਨ, ਅਤੇ ਇਨ੍ਹਾਂ ਸਵਾਲਾਂ ਦਾ ਜਵਾਬ ਸਾਹਮਣੇ ਆਉਣਾ ਜ਼ਰੂਰੀ ਹੈ। ਇਸ ਸਬੰਧੀ ਸ਼ਹਿਰ ਦੇ ਕਾਰੋਬਾਰੀ ਰਾਜਨ ਸ਼ਰਮਾ ਨੇ ਕਿਹਾ ਕਿ ਮਾਮਲਾ ਇੰਝ ਸ਼ਾਂਤ ਨਹੀਂ ਹੋਵੇਗਾ ਅਤੇ ਇਸ ਸਬੰਧੀ ਪੂਰਾ ਸਪੱਸ਼ਟੀਕਰਨ ਹਾਸਲ ਕਰਨ ਦੇ ਨਾਲ-ਨਾਲ ਦੋਸ਼ੀਆਂ ਖਿਲਾਫ ਚਾਹੇ ਉਹ ਪਿੱਪਲ ਵੱਢਣ ਵਾਲੇ ਹੋਣ ਜਾਂ ਵਢਾਉਣ ਵਾਲੇ, ਉਨ੍ਹਾਂ ਖਿਲਾਫ ਮੋਰਚਾ ਜ਼ਰੂਰ ਖੋਲ੍ਹਿਆ ਜਾਵੇਗਾ ਕਿਉਂਕਿ ਪਿੱਪਲ ਨਾਲ ਸਾਡੇ ਧਰਮ ਦੀ ਆਸਥਾ ਜੁੜੀ ਹੋਈ ਹੈ। ਇਸ ਮਾਮਲੇ ਸਬੰਧੀ ਜਦੋਂ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ, ਸਗੋਂ ਉਹ ਮਾਮਲਾ ਦਬਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਰਹੇ। ਫਿਲਹਾਲ ਆਉਣ ਵਾਲੇ ਕੁਝ ਦਿਨਾਂ ਵਿਚ ਸਾਫ ਹੋਵੇਗਾ ਕਿ ਮਾਮਲਾ ਕਿਸ ਪਾਸੇ ਜਾਂਦਾ ਹੈ ਅਤੇ ਕੀ ਇਸ ਦੇ ਪਿੱਛੇ ਕੋਈ ਹੋਰ ਵੱਡਾ ਕਾਰਨ ਤਾਂ ਨਹੀਂ, ਜਿਸ ਨੂੰ ਲੈ ਕੇ ਸ਼ਹਿਰ ਦੇ ਹਿੰਦੂ ਭਾਈਚਾਰੇ ਵਿੱਚ ਭਾਰੀ ਬੇਚੈਨੀ ਬਣੀ ਹੋਈ ਹੈ।
ਕੱਤਕ ਪੁੰਨਿਆ ਦੇ ਪਵਿੱਤਰ ਦਿਹਾੜੇ 'ਤੇ ਮੰਦਰ ਦੀ ਹਦੂਦ ਅੰਦਰ ਪਿੱਪਲ ਦੇ ਟੋਟੇ-ਟੋਟੇ, ਹਿੰਦੂ ਭਾਈਚਾਰੇ 'ਚ ਰੋਸ, ਪਰ ਅਸਲ ਸਵਾਲ ਹਾਲੇ ਬਾਕੀ
ਜਲੰਧਰ ਸ਼ਹਿਰ ਦੇ ਇਕ ਪ੍ਰਸਿੱਧ ਮੰਦਰ ਦੀ ਹਦੂਦ ਅੰਦਰ ਮੰਗਲਵਾਰ ਨੂੰ ਪਿੱਪਲ ਦਾ ਦਰੱਖਤ ਵੱਢੇ ਜਾਣ ਦੀ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਪਿੱਪਲ ਨੂੰ ਵੱਢਣ ਤੋਂ ਬਾਅਦ ਉਸਦੇ ਟੁਕੜੇ-ਟੁਕੜੇ ਕੀਤੇ ਗਏ ਹਨ ਅਤੇ ਇਸ ਘਟਨਾ ਕਾਰਨ
NRI Post Desk · 47 ਮਿੰਟ ਪਹਿਲਾਂ · ਅੱਪਡੇਟ 14 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





