ਮਜੀਠਾ ਦੇ ਪਿੰਡ ਨਾਗ ਖੁਰਦ ਦੀ ਚਰਚ ਵਿਖੇ ਕ੍ਰਿਸਚਨ ਫਰੰਟ ਵੱਲੋਂ ਮਸੀਹ ਭਾਈਚਾਰੇ ਦੀ ਵਿਸ਼ਾਲ ਇਕੱਤਰਤਾ ਕੀਤੀ ਗਈ, ਜਿਸ ਵਿੱਚ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਦੀਆਂ ਹਦਾਇਤਾਂ ਅਨੁਸਾਰ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਤੇ ਉਨ੍ਹਾਂ ਦੇ ਸਪੁੱਤਰ ਪ੍ਰਿੰਸ ਮਸੀਹ ਅਤੇ ਬਲਾਕ ਪ੍ਰਧਾਨ ਤਰਸੇਮ ਮਸੀਹ ਨੇ ਖਾਸ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਇਲਾਕੇ ਦੇ ਕ੍ਰਿਸਚਨ ਆਗੂਆਂ ਨਾਲ ਧਾਰੀਵਾਲ ਵਿਖੇ 28 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸਾਂਝੇ ਮਸੀਹ ਸੰਮੇਲਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੀਆਂ ਸੂਬਾਈ ਚੋਣਾਂ ਲਈ ਭਵਿੱਖੀ ਰਣਨੀਤੀ ਉਲੀਕੀ ਗਈ। ਪ੍ਰਿੰਸ ਮਸੀਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮਸੀਹ ਭਾਈਚਾਰਾ ਆਪਣੀ ਸਿਆਸੀ ਤਾਕਤ ਨੂੰ ਪਛਾਣੇ ਅਤੇ ਇੱਕਜੁੱਟ ਹੋ ਕੇ ਚੋਣਾਂ ਵਿੱਚ ਨਿਰਣਾਇਕ ਭੂਮਿਕਾ ਨਿਭਾਵੇ, ਕਿਉਂਕਿ ਭਾਈਚਾਰੇ ਦੀ ਏਕਤਾ ਹੀ ਉਸ ਦੀ ਅਸਲੀ ਤਾਕਤ ਹੈ ਅਤੇ ਇਸ ਤਾਕਤ ਦੀ ਸਹੀ ਵਰਤੋਂ ਨਾਲ ਹੀ ਹੱਕਾਂ ਦੀ ਰਾਖੀ ਹੋ ਸਕਦੀ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਸੋਚ ਸਮਝ ਕੇ ਅਤੇ ਭਾਈਚਾਰੇ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਵੋਟ ਪਾਉਣ। ਇਸੇ ਦੌਰਾਨ ਇਲਾਕੇ ਦੇ ਸਮੂਹ ਬਿਸ਼ਪਾਂ ਅਤੇ ਪਾਸਟਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ 28 ਸਤੰਬਰ ਤੋਂ ਪਹਿਲੀ ਅਕਤੂਬਰ ਤੱਕ ਬਿਧੀਪੁਰ ਚਰਚ ਧਾਰੀਵਾਲ ਵਿਖੇ ਹੋਣ ਵਾਲੇ ਸਾਂਝੇ ਮਸੀਹ ਸੰਮੇਲਨ ਵਿੱਚ ਲਾਜ਼ਮੀ ਸ਼ਾਮਲ ਹੋਣ ਤਾਂ ਜੋ ਧਾਰਮਿਕ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ। ਬਾਊ ਮੁਨੱਵਰ ਮਸੀਹ ਵੱਲੋਂ ਭੇਜੇ ਸੰਦੇਸ਼ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਇਸ ਪਵਿੱਤਰ ਕਨਵੈਨਸ਼ਨ ਵਿੱਚ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਲਈ ਪ੍ਰਭੂ ਦੀ ਕਿਰਪਾ ਪ੍ਰਾਪਤ ਕਰਨ ਲਈ ਕਿਹਾ ਗਿਆ। ਇਸ ਮੌਕੇ ਪ੍ਰਿੰਸ ਮਸੀਹ, ਤਰਸੇਮ ਮਸੀਹ, ਅਸ਼ੋਕ ਕੁਮਾਰ, ਆਸ਼ਿਸ਼ ਮੱਟੂ, ਜਸਵਿੰਦਰ ਸਰਪੰਚ, ਮੰਗਾ ਮਸੀਹ, ਧਰਮਪਾਲ ਬੀਰਬਰਪੁਰਾ, ਜਨਕ ਰਾਜ, ਹਰਸ਼ਰਨ ਸਿੰਘ, ਨਿਰਮਲਾ, ਰਾਜੂ ਨਾਗ ਖੁਰਦ, ਪਾਸਟਰ ਮੁਸ਼ਤਾਕ ਮਸੀਹ, ਪਾਸਟਰ ਰੌਸ਼ਨ ਟਰਪਈ, ਪਾਸਟਰ ਮਨਜੂਰ ਮਸੀਹ, ਜੇਮਸ ਮਸੀਹ, ਦਿਲਬਾਗ ਅਤੇ ਚੰਦ ਮਸੀਹ ਸਮੇਤ ਕਈ ਆਗੂ ਹਾਜ਼ਰ ਸਨ, ਜਿਨ੍ਹਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਵਿਸ਼ਵਾਸ ਦੁਆਇਆ ਕਿ ਉਹ ਭਾਈਚਾਰੇ ਦੇ ਹਿੱਤਾਂ ਲਈ ਹਮੇਸ਼ਾ ਡੱਟ ਕੇ ਖੜ੍ਹੇ ਰਹਿਣਗੇ ਅਤੇ ਭਵਿੱਖ ਵਿੱਚ ਹੋਰ ਵੀ ਮੀਟਿੰਗਾਂ ਕਰਾਉਣਗੇ।
ਕੀ ਇਹ ਇਕੱਠ ਸੂਬਾ ਚੋਣਾਂ ਦੀ ਤਾਕਤ ਦਾ ਨਕਸ਼ਾ ਬਦਲ ਦੇਵੇਗਾ? ਨਾਗ ਖੁਰਦ ਵਿੱਚ ਵੱਡਾ ਸਿਆਸੀ ਦਾਅ
ਮਜੀਠਾ ਦੇ ਪਿੰਡ ਨਾਗ ਖੁਰਦ ਦੀ ਚਰਚ ਵਿਖੇ ਕ੍ਰਿਸਚਨ ਫਰੰਟ ਵੱਲੋਂ ਮਸੀਹ ਭਾਈਚਾਰੇ ਦੀ ਵਿਸ਼ਾਲ ਇਕੱਤਰਤਾ ਕੀਤੀ ਗਈ, ਜਿਸ ਵਿੱਚ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਦੀਆਂ ਹਦਾਇਤਾਂ ਅਨੁਸਾਰ ਪਾਰਟੀ ਦੇ ਯੂਥ ਵਿੰਗ ਦੇ
NRI Post Desk · 85 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




