ਸ਼ਾਮ ਚੁਰਾਸੀ ਦੀ ਬਾਬਾ ਸ਼ਾਮੀ ਸ਼ਾਹ ਰੋਡ ’ਤੇ ਪਿਛਲੇ ਕਾਫ਼ੀ ਸਮੇਂ ਤੋਂ ਉੱਗੀ ਘਾਹ-ਬੂਟੀ ਅਤੇ ਜੰਗਲੀ ਬੂਟਿਆਂ ਨੇ ਰਾਹਗੀਰਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਬਨਸਪਤੀ ਸਿਰਫ਼ ਸੜਕ ਦੇ ਕਿਨਾਰਿਆਂ ਨੂੰ ਹੀ ਨਹੀਂ ਘੇਰ ਰਹੀ, ਸਗੋਂ ਇਸ ਨੇ ਆਵਾਜਾਈ ਲਈ ਉਪਲਬਧ ਜਗ੍ਹਾ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸ਼ਾਮ ਚੁਰਾਸੀ ਤੋਂ ਸਬਜ਼ੀ ਮੰਡੀ ਨੂੰ ਜਾਂਦੀ ਇਸ ਸੜਕ ਦੇ ਦੋਵੇਂ ਪਾਸੇ ਲੰਬੇ ਸਮੇਂ ਤੋਂ ਘਾਹ-ਬੂਟੀ ਅਤੇ ਜੰਗਲੀ ਬੂਟੇ ਇਸ ਕਦਰ ਵਧ ਗਏ ਹਨ ਕਿ ਸੜਕ ਦੇ ਕਿਨਾਰੇ ਸਾਫ਼ ਨਜ਼ਰ ਹੀ ਨਹੀਂ ਆਉਂਦੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ, ਕਿਉਂਕਿ ਘਾਹ-ਬੂਟੀ ਦੇ ਕਾਰਨ ਜਿੱਥੇ ਸੜਕ ਦੇ ਕਿਨਾਰਿਆਂ ਦੀ ਦਿੱਖ ਖ਼ਤਮ ਹੋ ਗਈ ਹੈ, ਉੱਥੇ ਸੱਪਾਂ ਅਤੇ ਹੋਰ ਜੀਵਾਂ ਦੇ ਲੁਕਣ ਦਾ ਖ਼ਦਸ਼ਾ ਵੀ ਲਗਾਤਾਰ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਨੇ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਸੜਕ ਦੇ ਦੋਵੇਂ ਪਾਸਿਆਂ ਦੀ ਸਫ਼ਾਈ ਕਰਵਾ ਕੇ ਇਸ ਬਨਸਪਤੀ ਨੂੰ ਹਟਾਉਣ ਦੀ ਮੰਗ ਕੀਤੀ ਹੈ, ਪਰ ਨਗਰ ਕੌਂਸਲ ਸ਼ਾਮ ਚੁਰਾਸੀ ਹਮੇਸ਼ਾ ਦੀ ਤਰ੍ਹਾਂ ਕੁੰਭਕਰਨੀ ਨੀਂਦ ਵਿੱਚ ਹੀ ਪਈ ਹੋਈ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਦੀ ਕਾਰਜ ਸਾਧਕ ਅਫ਼ਸਰ ਸਿਮਰਨ ਸਿੰਘ ਢੀਂਡਸਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਹਰ ਵਾਰ ਦੀ ਤਰ੍ਹਾਂ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ। ਨਗਰ ਕੌਂਸਲ ਦੇ ਕਲਰਕ ਰਮੇਸ਼ ਕੁਮਾਰ ਨੇ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕਰ ਸਕਦੇ, ਕਿਉਂਕਿ ਕਰਮਚਾਰੀ ਉਨ੍ਹਾਂ ਦਾ ਕਹਿਣਾ ਨਹੀਂ ਮੰਨਦੇ, ਅਤੇ ਅਫ਼ਸਰ ਰੋਜ਼ ਦਫ਼ਤਰ ਨਹੀਂ ਆਉਂਦੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕਦੇ ਅਫ਼ਸਰ ਦਫ਼ਤਰ ਆਉਣਗੇ ਤਾਂ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਦੱਸ ਦਿੱਤਾ ਜਾਵੇਗਾ। ਇਹ ਵੀ ਸਵਾਲ ਉੱਠਦਾ ਹੈ ਕਿ ਜਿਸ ਸੜਕ ’ਤੇ ਰੋਜ਼ਾਨਾ ਸਬਜ਼ੀ ਮੰਡੀ ਜਾਣ ਵਾਲੇ ਲੋਕਾਂ ਦੀ ਆਵਾਜਾਈ ਹੁੰਦੀ ਹੈ, ਉੱਥੇ ਸਫ਼ਾਈ ਵਰਗਾ ਅਹਿਮ ਮਸਲਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਕਿਉਂ ਲਟਕਦਾ ਪਿਆ ਹੈ। ਕੀ ਨਗਰ ਕੌਂਸਲ ਦੀ ਇਹ ਖ਼ਾਮੋਸ਼ੀ ਕਿਸੇ ਵੱਡੀ ਅਣਗਹਿਲੀ ਜਾਂ ਸਾਜ਼ਸ਼ ਦਾ ਸੰਕੇਤ ਹੈ, ਜਾਂ ਫਿਰ ਇਹ ਬਨਸਪਤੀ ਕਿਸੇ ਹੋਰ ਡੂੰਘੀ ਸਮੱਸਿਆ ਦਾ ਸੰਕੇਤ ਹੈ ਜਿਸ ਨੂੰ ਜਨਤਾ ਤੋਂ ਲੁਕਾਇਆ ਜਾ ਰਿਹਾ ਹੈ? ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਇਸ ਦਾ ਹੱਲ ਨਾ ਕੀਤਾ ਗਿਆ, ਤਾਂ ਇਹ ਸੜਕ ਪੂਰੀ ਤਰ੍ਹਾਂ ਬੰਦ ਹੋ ਸਕਦੀ ਹੈ ਅਤੇ ਇਸ ਨਾਲ ਸਬਜ਼ੀ ਮੰਡੀ ਤੱਕ ਪਹੁੰਚਣ ਵਾਲੇ ਹਜ਼ਾਰਾਂ ਲੋਕਾਂ ਦੀ ਦਿਨਚਰਿਆ ਪ੍ਰਭਾਵਿਤ ਹੋਵੇਗੀ।
ਕੀ ਸੜਕਾਂ ਦੇ ਕਿਨਾਰਿਆਂ ’ਤੇ ਉੱਗੀ ਇਹ ਬਨਸਪਤੀ ਕਿਸੇ ਵੱਡੀ ਆਫ਼ਤ ਦਾ ਸੰਕੇਤ ਹੈ? ਨਗਰ ਕੌਂਸਲ ਦੀ ਖ਼ਾਮੋਸ਼ੀ ਨੇ ਉਠਾਏ ਗੰਭੀਰ ਸਵਾਲ
ਸ਼ਾਮ ਚੁਰਾਸੀ ਦੀ ਬਾਬਾ ਸ਼ਾਮੀ ਸ਼ਾਹ ਰੋਡ ’ਤੇ ਪਿਛਲੇ ਕਾਫ਼ੀ ਸਮੇਂ ਤੋਂ ਉੱਗੀ ਘਾਹ-ਬੂਟੀ ਅਤੇ ਜੰਗਲੀ ਬੂਟਿਆਂ ਨੇ ਰਾਹਗੀਰਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਬਨਸਪਤੀ ਸਿਰਫ਼ ਸੜਕ ਦੇ ਕਿਨਾਰਿਆਂ ਨੂੰ ਹੀ ਨਹੀਂ
NRI Post Desk · 93 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




