|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਖੰਨਾ ਦੇ ਸਿਆਸੀ ਅਖਾੜੇ ਵਿੱਚ ਉਸ ਵੇਲੇ ਹਲਚਲ, ਜਦੋਂ ਮੰਤਰੀ ਦੀ ਚੁਣੌਤੀ ਨੂੰ ਕਾਂਗਰਸ ਤੇ ਅਕਾਲੀ ਨੇ ਇੰਝ ਸਵੀਕਾਰਿਆ

ਖੰਨਾ ਸ਼ਹਿਰ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਵਰਗੀ ਹਲਚਲ ਮਚ ਗਈ, ਜਦੋਂ ਨਗਰ ਕੌਂਸਲ ਖੰਨਾ ਦੀ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਖੰਨਾ ਦੇ ਵਿਕਾਸ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਾਂਗਰਸ

NRI Post Desk · 59 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਖੰਨਾ ਦੇ ਸਿਆਸੀ ਅਖਾੜੇ ਵਿੱਚ ਉਸ ਵੇਲੇ ਹਲਚਲ, ਜਦੋਂ ਮੰਤਰੀ ਦੀ ਚੁਣੌਤੀ ਨੂੰ ਕਾਂਗਰਸ ਤੇ ਅਕਾਲੀ ਨੇ ਇੰਝ ਸਵੀਕਾਰਿਆ
📷 NRI Post Desk

ਖੰਨਾ ਸ਼ਹਿਰ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਵਰਗੀ ਹਲਚਲ ਮਚ ਗਈ, ਜਦੋਂ ਨਗਰ ਕੌਂਸਲ ਖੰਨਾ ਦੀ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਖੰਨਾ ਦੇ ਵਿਕਾਸ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਾਂਗਰਸ ਤੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਵਿਕਾਸ ਪ੍ਰੋਜੈਕਟਾਂ ਤੇ ਜਨਤਕ ਬਹਿਸ ਲਈ ਖੁੱਲ੍ਹੀ ਚੁਣੌਤੀ ਦੇ ਦਿੱਤੀ। ਇਹ ਚੁਣੌਤੀ ਡਰੱਗ ਟੈਸਟ ਦੇ ਮੁੱਦੇ ਦੇ ਨਾਲ ਹੀ ਵਿਕਾਸ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਵਿਚਕਾਰ ਰਾਜਨੀਤਿਕ ਲੜ੍ਹਾਈ ਦਾ ਕਾਰਨ ਬਣ ਗਈ। ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਖੰਨਾ ਨੇ ਪਿਛਲੀਆਂ ਸਰਕਾਰਾਂ ਦੌਰਾਨ ਕਾਫ਼ੀ ਵਿਕਾਸ ਦੇਖਿਆ ਹੈ ਤਾਂ ਸਬੰਧਤ ਆਗੂਆਂ ਨੂੰ ਖੁੱਲ੍ਹੀ ਬਹਿਸ ਵਿੱਚ ਉਨ੍ਹਾਂ ਨਾਲ ਵੇਰਵਿਆਂ ਤੇ ਚਰਚਾ ਕਰਨੀ ਚਾਹੀਦੀ ਹੈ ਅਤੇ ਜਨਤਕ ਮੰਚ ’ਤੇ ਆਉਣ ਦੀ ਹਿੰਮਤ ਕਰਨੀ ਚਾਹੀਦੀ ਹੈ। ਇਸ ਬਿਆਨ ਤੋਂ ਬਾਅਦ ਅਗਲੇ ਦਿਨ ਯਾਨੀ ਸ਼ਨਿਚਰਵਾਰ ਨੂੰ ਕਾਂਗਰਸ ਤੇ ਅਕਾਲੀ ਦਲ ਨੇ ਵੀ ਪਲਟਵਾਰ ਕਰਦਿਆਂ ਹਮਲਾ ਬੋਲ ਦਿੱਤਾ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਫੇਸਬੁੱਕ ਪੇਜ ’ਤੇ ਲਾਈਵ ਹੋ ਕੇ ਮੰਤਰੀ ਦੀ ਚੁਣੌਤੀ ਨੂੰ ਕਬੂਲ ਕਰ ਲਿਆ, ਜਦੋਂਕਿ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੁੱਲ੍ਹੀ ਬਹਿਸ ਲਈ ਮੰਤਰੀ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ। ਯਾਦੂ ਨੇ ਸਪੱਸ਼ਟ ਕਿਹਾ ਕਿ ਮੰਤਰੀ ਬਹਿਸ ਲਈ ਸਮਾਂ ਅਤੇ ਸਥਾਨ ਤੈਅ ਕਰ ਸਕਦੇ ਹਨ ਅਤੇ ਉਹ ਵਿਕਾਸ ਦੇ ਮੁੱਦਿਆਂ ’ਤੇ ਜਨਤਕ ਤੌਰ ’ਤੇ ਚਰਚਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸੇ ਤਰ੍ਹਾਂ ਕੋਟਲੀ ਨੇ ਵੀ ਕਿਹਾ ਕਿ ਮੰਤਰੀ ਸੋਂਦ ਤਿਆਰ ਕਰਕੇ ਆਉਣ ਅਤੇ ਸਮਾਂ ਤੇ ਜਗ੍ਹਾ ਆਪਣੀ ਦੱਸਣ, ਕਿਉਂਕਿ ਕਾਂਗਰਸ ਨੇ ਆਪਣੇ ਰਾਜ ਦੌਰਾਨ ਹਲਕੇ ਦੇ ਬਹੁਤ ਸਾਰੇ ਕੰਮ ਕਰਵਾਏ ਹਨ ਅਤੇ ਉਹ ਬਹਿਸ ਲਈ ਹਰ ਪੱਖੋਂ ਤਿਆਰ ਹਨ। ਯਾਦੂ ਨੇ ਵੀ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਨੇ ਹਲਕੇ ਵਿੱਚ ਜਿੰਨੇ ਕੰਮ ਕਰਵਾਏ ਹਨ, ਕਿਸੇ ਹੋਰ ਸਰਕਾਰ ਨੇ ਇੰਨੇ ਕੰਮ ਨਹੀਂ ਕਰਵਾਏ, ਇਸ ਲਈ ਉਹ ਜਨਤਕ ਮੰਚ ’ਤੇ ਬਹਿਸ ਲਈ ਤਿਆਰ ਹਨ। ਇਸ ਪੂਰੇ ਘਟਨਾਕ੍ਰਮ ਦਾ ਅਸਰ ਇਹ ਹੈ ਕਿ ਖੰਨਾ ਦਾ ਰਾਜਨੀਤਕ ਅਖਾੜਾ ਹੁਣ ਵਿਕਾਸ ਦੇ ਮੁੱਦੇ ਨੂੰ ਲੈ ਕੇ ਭਖ਼ਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੱਥੇ ਇੱਕ ਪਾਸੇ ਮੰਤਰੀ ਦਾ ਦਾਅਵਾ ਹੈ ਤਾਂ ਦੂਜੇ ਪਾਸੇ ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਦੇ ਦਾਅਵੇ ਆਹਮੋ-ਸਾਹਮਣੇ ਹੋਣਗੇ। ਇਸ ਬਹਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਖੰਨਾ ਦੀ ਸਿਆਸਤ ਵਿੱਚ ਨਵਾਂ ਮੋੜ ਆਉਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਤਿੰਨੇ ਧਿਰਾਂ ਨੇ ਜਨਤਕ ਮੰਚ ’ਤੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਦੀ ਚੁਣੌਤੀ ਕਬੂਲ ਕਰ ਲਈ ਹੈ ਅਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਉਸ ਸਮੇਂ ਤੇ ਸਥਾਨ ’ਤੇ ਟਿਕੀਆਂ ਹੋਈਆਂ ਹਨ ਜੋ ਮੰਤਰੀ ਵੱਲੋਂ ਤੈਅ ਕੀਤਾ ਜਾਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!