|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਖਰੜ ਦੀ ਸੀਵਰੇਜ ਨੇ ਲਈ ਮਾਸੂਮ ਜਾਨ: ਅੱਧੇ ਘੰਟੇ ਦੇ ਮੀਂਹ ਨੇ ਕਿਵੇਂ ਬਦਲ ਦਿੱਤੀ ਇਕ ਪਰਵਾਰ ਦੀ ਕਿਸਮਤ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਖਰੜ ਸ਼ਹਿਰ ਵਿਚ ਐਤਵਾਰ ਦੁਪਹਿਰ ਬਾਅਦ ਪਏ ਸਿਰਫ਼ ਅੱਧੇ ਘੰਟੇ ਦੇ ਮੀਂਹ ਨੇ ਇਕ ਪਰਵਾਸੀ ਮਜ਼ਦੂਰ ਪਰਵਾਰ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ, ਜਦੋਂ ਮਹਾਰਾਜਾ ਸਰੋਵਰ ਨੇੜੇ ਓਵਰਫਲੋ ਹੋਏ ਸੀਵਰੇਜ ਦਾ ਗੰਦਾ ਪਾਣੀ ਉਨ੍ਹਾਂ ਦੇ ਕਿਰਾਏ ਦੇ ਕਮਰੇ

NRI Post Desk · 72 ਦਿਨ ਪਹਿਲਾਂ · ਅੱਪਡੇਟ 14 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਖਰੜ ਦੀ ਸੀਵਰੇਜ ਨੇ ਲਈ ਮਾਸੂਮ ਜਾਨ: ਅੱਧੇ ਘੰਟੇ ਦੇ ਮੀਂਹ ਨੇ ਕਿਵੇਂ ਬਦਲ ਦਿੱਤੀ ਇਕ ਪਰਵਾਰ ਦੀ ਕਿਸਮਤ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
📷 NRI Post Desk

ਖਰੜ ਸ਼ਹਿਰ ਵਿਚ ਐਤਵਾਰ ਦੁਪਹਿਰ ਬਾਅਦ ਪਏ ਸਿਰਫ਼ ਅੱਧੇ ਘੰਟੇ ਦੇ ਮੀਂਹ ਨੇ ਇਕ ਪਰਵਾਸੀ ਮਜ਼ਦੂਰ ਪਰਵਾਰ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ, ਜਦੋਂ ਮਹਾਰਾਜਾ ਸਰੋਵਰ ਨੇੜੇ ਓਵਰਫਲੋ ਹੋਏ ਸੀਵਰੇਜ ਦਾ ਗੰਦਾ ਪਾਣੀ ਉਨ੍ਹਾਂ ਦੇ ਕਿਰਾਏ ਦੇ ਕਮਰੇ ਵਿਚ ਵੜ ਗਿਆ ਅਤੇ ਇਸ ਦੁਖਦਾਈ ਹਾਦਸੇ ਵਿਚ ਢਾਈ ਸਾਲਾਂ ਦੇ ਮਾਸੂਮ ਬੱਚੇ ਦੀ ਜਾਨ ਚਲੀ ਗਈ। ਮ੍ਰਿਤਕ ਬੱਚੇ ਦੀ ਪਛਾਣ ਦੇਵਾ, ਢਾਈ ਸਾਲ, ਪੁੱਤਰ ਬਸੰਤ, ਵਾਸੀ ਨੇੜੇ ਗੁੱਗਾ ਮਾੜੀ ਖਰੜ ਵਜੋਂ ਹੋਈ ਹੈ। ਇਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਤਾਈ ਰੀਟਾ ਨੇ ਦੱਸਿਆ ਕਿ ਉਹ ਪਰਵਾਸੀ ਮਜ਼ਦੂਰ ਵਜੋਂ ਕੰਮ ਕਰਦੇ ਹਨ ਅਤੇ ਅੱਜ ਦੁਪਹਿਰ ਸਮੇਂ ਜਦੋਂ ਤੇਜ਼ ਮੀਂਹ ਆਇਆ ਤਾਂ ਉਨ੍ਹਾਂ ਦੇ ਕਿਰਾਏ ਦੇ ਕਮਰੇ ਵਿਚ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋਣ ਕਾਰਨ ਪਾਣੀ ਭਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚੇ ਦੇਵਾ ਦੀ ਮਾਂ ਘਰੇ ਸੀ ਅਤੇ ਉਹ ਆਪਣਾ ਸਾਮਾਨ ਗਿੱਲਾ ਹੋਣ ਤੋਂ ਬਚਾਉਣ ਲਈ ਉਪਰ ਦੇ ਕਮਰੇ ਵਿਚ ਰੱਖਣ ਚੱਲੀ ਗਈ, ਅਤੇ ਇਸੇ ਦੌਰਾਨ ਬੈੱਡ 'ਤੇ ਗੁੜੀ ਨੀਂਦ ਵਿਚ ਸੁੱਤਾ ਪਿਆ ਬੱਚਾ ਦੇਵਾ ਅਚਾਨਕ ਬੈੱਡ ਤੋਂ ਹੇਠਾਂ ਡਿੱਗ ਪਿਆ ਅਤੇ ਕਮਰੇ ਵਿਚ ਪਾਣੀ ਭਰਿਆ ਹੋਣ ਕਾਰਨ ਉਹ ਪਾਣੀ ਵਿਚ ਡੁੱਬ ਗਿਆ। ਜਦੋਂ ਉਸ ਨੇ ਅਤੇ ਉਸਦੀ ਦਰਾਣੀ ਨੇ ਵੇਖਿਆ ਤਾਂ ਉਨ੍ਹਾਂ ਨੇ ਤੁਰੰਤ ਬੱਚੇ ਨੂੰ ਪਾਣੀ 'ਚੋਂ ਬਾਹਰ ਕੱਢਿਆ ਅਤੇ ਰੌਲ਼ਾ ਪੈਣ 'ਤੇ ਕਾਫ਼ੀ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿਚ ਖਰੜ ਪੁਲਿਸ ਵੱਲੋਂ ਮ੍ਰਿਤਕ ਬੱਚੇ ਦੀ ਲਾਸ਼ ਕਬਜ਼ੇ ਵਿਚ ਲੈ ਕੇ ਹਸਪਤਾਲ ਦੇ ਮੁਰਦਾਘਰ ਵਿਚ ਅਗਲੇਰੀ ਕਾਰਵਾਈ ਤੱਕ ਰੱਖਵਾ ਦਿੱਤੀ ਹੈ। ਇਸ ਵਾਪਰੀ ਘਟਨਾ ਬਾਰੇ ਨਗਰ ਕੌਂਸਲ ਖਰੜ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪੱਥਰੀਆ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਾਦਸਾ ਵਾਪਰਨ ਬਾਰੇ ਜਦੋਂ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ ਸਨ, ਅਤੇ ਉਨ੍ਹਾਂ ਦੱਸਿਆ ਕਿ ਜਿਸ ਮਕਾਨ ਵਿਚ ਹਾਦਸਾ ਵਾਪਰਿਆ ਹੈ, ਉਹ ਕਈ ਦਹਾਕੇ ਪੁਰਾਣਾ ਹੈ ਅਤੇ ਸੜਕ ਤੇ ਹਾਈਵੇ ਤੋਂ ਕਾਫ਼ੀ ਨੀਵਾਂ ਹੈ, ਜਦੋਂ ਮੀਂਹ ਪਿਆ ਤਾਂ ਹਾਈਵੇ ਵਾਲੇ ਨਾਲ਼ੇ ਤੋਂ ਪਾਣੀ ਉਕਤ ਘਰ ਵਾਲੇ ਪਾਸੇ ਚੱਲਿਆ ਗਿਆ ਤੇ ਘਰ ਵਿਚ ਦਾਖ਼ਲ ਹੋ ਗਿਆ, ਜਿਸ ਤੋਂ ਬਾਅਦ ਇਹ ਦੁਖਦਾਈ ਘਟਨਾ ਵਾਪਰ ਗਈ। ਇਸ ਘਟਨਾ ਬਾਰੇ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਅਸੀਂ ਜਿਨ੍ਹਾਂ ਮੁੱਦਿਆਂ 'ਤੇ ਬੋਲ ਰਹੇ ਹਾਂ, ਉਹ ਇਹੀ ਮੁੱਦੇ ਨੇ ਜਿਨ੍ਹਾਂ ਦਾ ਅੰਜਾਮ ਅੱਜ ਸਾਰਿਆਂ ਸਾਹਮਣੇ ਆਇਆ ਹੈ, ਅਤੇ ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਘਟਨਾ ਨਗਰ ਕੌਂਸਲ ਦੇ ਅਧਿਕਾਰੀਆਂ, ਕੌਂਸਲਰਾਂ, ਹਲਕਾ ਵਿਧਾਇਕਾ ਅਤੇ ਮੌਜੂਦਾ ਐੱਮਪੀ ਵੱਲੋਂ ਆਪਣੇ ਹਿੱਤਾਂ ਲਈ ਕੀਤੇ ਭ੍ਰਿਸ਼ਟਾਚਾਰ ਕਾਰਨ ਵਾਪਰੀ ਹੈ, ਕਿਉਂਕਿ ਨਗਰ ਕੌਂਸਲ ਨੇ ਕਰੋੜਾਂ ਰੁਪਏ ਟੈਕਸ ਦੇ ਲੈ ਕੇ ਵੀ ਕੋਈ ਵਿਕਾਸ ਨਹੀਂ ਕੀਤਾ। ਇਸ ਘਟਨਾ ਨੇ ਇਕ ਵਾਰ ਫਿਰ ਸ਼ਹਿਰ ਦੀ ਪੁਰਾਣੀ ਸੀਵਰੇਜ ਪ੍ਰਣਾਲੀ ਅਤੇ ਨੀਵੇਂ ਇਲਾਕਿਆਂ ਵਿਚ ਵਸਦੇ ਗਰੀਬ ਪਰਵਾਰਾਂ ਦੀ ਸੁ

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!