|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਖਾਲਸਾ ਕਾਲਜ ਵਿਖੇ ਪੰਜਾਬ ਦੇ ਸੂਰਬੀਰਾਂ ਦੀ ਕਹਾਣੀ ਨੇ ਖੋਲ੍ਹੇ ਰਾਜ਼, ਫੌਜੀ ਮੈਡਲਾਂ ਪਿੱਛੇ ਲੁਕੇ ਅਸਲ ਤੱਥਾਂ ਦਾ ਹੋਇਆ ਖੁਲਾਸਾ

ਲੁਧਿਆਣਾ ਦੇ ਖਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਵਿਖੇ ਇੱਕ ਅਜਿਹਾ ਸਮਾਗਮ ਹੋਇਆ ਜਿਸ ਨੇ ਪੰਜਾਬ ਦੇ ਫੌਜੀ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਖੋਲ੍ਹ ਦਿੱਤਾ ਜੋ ਹੁਣ ਤੱਕ ਜਨਤਕ ਤੌਰ 'ਤੇ ਘੱਟ ਹੀ ਚਰਚਿਤ ਹੋਏ ਸਨ। ਕਾਲਜ ਦੇ ਪੋਸਟ ਗ੍ਰੇਜੂਏਟ ਪੰਜਾਬ

NRI Post Desk · 75 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਖਾਲਸਾ ਕਾਲਜ ਵਿਖੇ ਪੰਜਾਬ ਦੇ ਸੂਰਬੀਰਾਂ ਦੀ ਕਹਾਣੀ ਨੇ ਖੋਲ੍ਹੇ ਰਾਜ਼, ਫੌਜੀ ਮੈਡਲਾਂ ਪਿੱਛੇ ਲੁਕੇ ਅਸਲ ਤੱਥਾਂ ਦਾ ਹੋਇਆ ਖੁਲਾਸਾ
📷 NRI Post Desk

ਲੁਧਿਆਣਾ ਦੇ ਖਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਵਿਖੇ ਇੱਕ ਅਜਿਹਾ ਸਮਾਗਮ ਹੋਇਆ ਜਿਸ ਨੇ ਪੰਜਾਬ ਦੇ ਫੌਜੀ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਖੋਲ੍ਹ ਦਿੱਤਾ ਜੋ ਹੁਣ ਤੱਕ ਜਨਤਕ ਤੌਰ 'ਤੇ ਘੱਟ ਹੀ ਚਰਚਿਤ ਹੋਏ ਸਨ। ਕਾਲਜ ਦੇ ਪੋਸਟ ਗ੍ਰੇਜੂਏਟ ਪੰਜਾਬੀ ਤੇ ਇਤਿਹਾਸ ਵਿਭਾਗ ਵੱਲੋਂ ਸਾਕਾ ਸਾਰਾਗੜ੍ਹੀ ਫਾਊਡੇਸ਼ਨ ਦੇ ਨਿੱਘੇ ਸਹਿਯੋਗ ਨਾਲ ਪੰਜਾਬੀ ਪੁਸਤਕ 'ਪੰਜਾਬ ਦੇ ਸੂਰਬੀਰ' ਲੋਕ ਅਰਪਣ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਸੂਰਬੀਰਾਂ ਦੀਆਂ ਲਾਸਾਨੀ ਕੁਰਬਾਨੀਆਂ ਅਤੇ ਬਹਾਦਰੀ ਨੂੰ ਮੁੱਖ ਰੱਖਿਆ ਗਿਆ ਜੋ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਕਿਹਾ ਕਿ ਇਹ ਪੁਸਤਕ ਭਾਰਤ ਸਰਕਾਰ ਵੱਲੋਂ ਭੇਟ ਕੀਤੇ ਵੱਖ-ਵੱਖ ਯਾਦਗਾਰੀ ਸਨਮਾਨ ਮੈਡਲਾਂ 'ਤੇ ਆਧਾਰਿਤ ਹੈ ਅਤੇ ਇਸ ਨੂੰ ਲੇਖਕ ਲੈਫਟੀਨੈਂਟ ਜਨਰਲ ਜੇਐਸ ਚੀਮਾ ਤੇ ਡਾ. ਕੰਵਲਪ੍ਰੀਤ ਕੌਰ ਵੱਲੋਂ ਸਾਂਝੇ ਉਪਰਾਲੇ ਨਾਲ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਗਿਆ ਸੀ, ਜਿਸ ਨੂੰ ਕਰਨਲ ਰਿਟਾ. ਬਲਬੀਰ ਸਿੰਘ ਸਰਾਂ ਨੇ ਆਪਣੀ ਕਲਮ ਦੀ ਤਾਕਤ ਰਾਹੀਂ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਕੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਹੈ। ਸਾਕਾ ਸਾਰਾਗੜ੍ਹੀ ਫਾਊਡੇਸ਼ਨ ਦੇ ਪ੍ਰਮੁੱਖ ਰਣਜੀਤ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਪੰਜਾਬ ਦੇ ਫੌਜੀ ਅਫਸਰਾਂ ਤੇ ਜਵਾਨਾਂ ਵੱਲੋਂ ਪ੍ਰਾਪਤ ਕੀਤੇ ਵੱਖ-ਵੱਖ ਬਹਾਦਰੀ ਮੈਡਲਾਂ ਦਾ ਸੰਖੇਪ ਰੂਪ ਵਿੱਚ ਲਿਖਿਆ ਗਿਆਨ ਭਰਪੂਰ ਦਸਤਾਵੇਜ਼ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਅਨਮੋਲ ਖਜ਼ਾਨਾ ਸਾਬਤ ਹੋਵੇਗਾ। ਸਮਾਗਮ ਦੌਰਾਨ ਪੁਸਤਕ ਦੇ ਮੂਲ ਲੇਖਕ ਲੈਫਟੀਨੈਂਟ ਜਨਰਲ ਜੇਐਸ ਚੀਮਾ, ਡਾ. ਕੰਵਲਪ੍ਰੀਤ ਕੌਰ ਤੇ ਅਨੁਵਾਦਕ ਕਰਨਲ ਰਿਟਾ. ਬਲਬੀਰ ਸਿੰਘ ਸਰਾਂ ਨੇ ਉਕਤ ਪੁਸਤਕ ਦੀ ਲੇਖਣੀ, ਬਣਤਰ ਤੇ ਫੌਜੀ ਸਨਮਾਨਾਂ ਦੇ ਅਸਲ ਮੁੱਖ ਤੱਥਾਂ ਸਬੰਧੀ ਇਕੱਤਰ ਕੀਤੀ ਖੋਜ ਜਾਣਕਾਰੀ ਦੇ ਤਜਰਬੇ ਮਹਿਮਾਨ ਸ਼ਖਸੀਅਤਾਂ ਤੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਸਾਂਝੇ ਕੀਤੇ, ਜਿਸ ਨਾਲ ਹਾਜ਼ਰ ਸਰੋਤਿਆਂ ਨੇ ਜਾਣਿਆ ਕਿ ਕਿਵੇਂ ਅਸਲ ਤੱਥਾਂ ਦੀ ਖੋਜ ਕਰਕੇ ਇਤਿਹਾਸ ਨੂੰ ਸਾਂਭਿਆ ਜਾਂਦਾ ਹੈ। ਸਮਾਗਮ ਦੀ ਕੁਆਰਡੀਨੇਟਰ ਡਾ. ਨਰਿੰਦਰਜੀਤ ਕੌਰ ਨੇ ਆਪਣੇ ਖੂਬਸੂਰਤ ਬੋਲਾਂ ਰਾਹੀਂ ਪੁਸਤਕ ਦੇ ਲੇਖਕ ਅਤੇ ਅਨੁਵਾਦਕ ਨੂੰ ਖਾਲਸਾ ਕਾਲਜ ਫਾਰ ਵਿਮੈਨ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸਾਕਾ ਸਾਰਾਗੜ੍ਹੀ ਫਾਊਡੇਸ਼ਨ ਦੇ ਰਣਜੀਤ ਸਿੰਘ ਖਾਲਸਾ, ਖਾਲਸਾ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਤੇ ਬ੍ਰਿਗੇਡੀਅਰ ਪੀਐੱਸ ਚੀਮਾ ਗਰੁੱਪ ਕਮਾਂਡਰ ਐੱਨਸੀਸੀ ਵੱਲੋਂ ਪੁਸਤਕ ਦੇ ਲੇਖਕਾਂ ਲੈਫਟੀਨੈਂਟ ਜਨਰਲ ਜੇਐਸ ਚੀਮਾ, ਡਾ. ਕੰਵਲਪ੍ਰੀਤ ਕੌਰ ਤੇ ਅਨੁਵਾਦਕ ਕਰਨਲ ਰਿਟਾ. ਬਲਬੀਰ ਸਿੰਘ ਸਰਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਸੂਰਬੀਰਾਂ ਦੀ ਯਾਦ ਨੂੰ ਸਾਂਭਣਾ ਕੇਵਲ ਇਤਿਹਾਸ ਨਹੀਂ ਸਗੋਂ ਸਾਡੀ ਜ਼ਿੰਮੇਵਾਰੀ ਵੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!