|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਖਾਲਸਾ ਯੂਨੀਵਰਸਿਟੀ ਦੇ ਕੈਂਪ 'ਚ ਖੁਲਾਸਾ: ਅੱਧੇ ਤੋਂ ਵੱਧ ਲੋਕਾਂ ਦੀਆਂ ਹੱਡੀਆਂ ਹੋਈਆਂ ਕਮਜ਼ੋਰ, ਜਾਂਚ ਨੇ ਛੇੜੀ ਚਿੰਤਾ ਦੀ ਲਹਿਰ

ਅੰਮ੍ਰਿਤਸਰ ਦੇ ਖਾਲਸਾ ਯੂਨੀਵਰਸਿਟੀ ਨਾਲ ਜੁੜੇ ਸਕੂਲ ਆਫ਼ ਫਿਜਿਓਥੈਰੇਪੀ ਵੱਲੋਂ ਮਾਝਾ ਕਾਲਜ ਫਾਰ ਵੂਮੈਨ, ਤਰਨ ਤਾਰਨ ਦੇ ਸਹਿਯੋਗ ਨਾਲ ਲਾਏ ਗਏ ਇੱਕ ਮੁਫ਼ਤ ਕੈਂਪ ਦੌਰਾਨ ਇੱਕ ਅਜਿਹਾ ਖੁਲਾਸਾ ਹੋਇਆ ਹੈ ਜਿਸ ਨੇ ਸਿਹਤ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ

NRI Post Desk · 9 ਦਿਨ ਪਹਿਲਾਂ · ਅੱਪਡੇਟ 12 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਖਾਲਸਾ ਯੂਨੀਵਰਸਿਟੀ ਦੇ ਕੈਂਪ 'ਚ ਖੁਲਾਸਾ: ਅੱਧੇ ਤੋਂ ਵੱਧ ਲੋਕਾਂ ਦੀਆਂ ਹੱਡੀਆਂ ਹੋਈਆਂ ਕਮਜ਼ੋਰ, ਜਾਂਚ ਨੇ ਛੇੜੀ ਚਿੰਤਾ ਦੀ ਲਹਿਰ
📷 NRI Post Desk

ਅੰਮ੍ਰਿਤਸਰ ਦੇ ਖਾਲਸਾ ਯੂਨੀਵਰਸਿਟੀ ਨਾਲ ਜੁੜੇ ਸਕੂਲ ਆਫ਼ ਫਿਜਿਓਥੈਰੇਪੀ ਵੱਲੋਂ ਮਾਝਾ ਕਾਲਜ ਫਾਰ ਵੂਮੈਨ, ਤਰਨ ਤਾਰਨ ਦੇ ਸਹਿਯੋਗ ਨਾਲ ਲਾਏ ਗਏ ਇੱਕ ਮੁਫ਼ਤ ਕੈਂਪ ਦੌਰਾਨ ਇੱਕ ਅਜਿਹਾ ਖੁਲਾਸਾ ਹੋਇਆ ਹੈ ਜਿਸ ਨੇ ਸਿਹਤ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ। ਇਹ ਕੈਂਪ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਲਾਇਆ ਗਿਆ ਸੀ, ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਹੱਡੀਆਂ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ 25 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਦੀਆਂ ਹੱਡੀਆਂ ’ਚ ਖਣਿਜਾਂ ਦੀ ਘੱਟ ਮਾਤਰਾ ਦੀ ਜਾਂਚ ਕਰਨਾ ਸੀ। ਕੈਂਪ ਵਿੱਚ ਕਾਲਜ ਕੈਂਪਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਕਰੀਬ 130 ਵਿਅਕਤੀਆਂ ਨੇ ਪਹੁੰਚ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਉਠਾਇਆ। ਜਾਂਚ ਦੌਰਾਨ ਜੋ ਸਾਹਮਣੇ ਆਇਆ, ਉਹ ਹੈਰਾਨ ਕਰਨ ਵਾਲਾ ਸੀ — ਲਗਭਗ 55 ਫ਼ੀਸਦੀ ਭਾਗੀਦਾਰਾਂ ਦੀਆਂ ਹੱਡੀਆਂ ਦੀ ਖਣਿਜ ਘਣਤਾ ਆਮ ਨਾਲੋਂ ਘੱਟ ਪਾਈ ਗਈ, ਜਿਨ੍ਹਾਂ ’ਚੋਂ ਜ਼ਿਆਦਾਤਰ ਦੇ ਕੇਸ ਓਸਟੀਓਪੀਨੀਆ ਦੀ ਸ਼੍ਰੇਣੀ ’ਚ ਆਉਂਦੇ ਸਨ, ਜਦਕਿ ਬਾਕੀ ਭਾਗੀਦਾਰਾਂ ਦੀਆਂ ਹੱਡੀਆਂ ਦੀ ਖਣਿਜ ਘਣਤਾ ਆਮ ਪਾਈ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਨਾਲ ਸਬੰਧਿਤ ਗਰਦਨ, ਮੋਢਿਆਂ ਅਤੇ ਪਿੱਠ ਦੇ ਦਰਦ ਸਮੱਸਿਆਵਾਂ ਦਾ ਵੀ ਮੁਲਾਂਕਣ ਕੀਤਾ ਗਿਆ। ਇਸ ਸਬੰਧੀ ਡਾ. ਵਿਸ਼ਿਸ਼ਟ ਤੇ ਡਾ. ਵਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮੱਸਿਆਵਾਂ ਕਈ ਵਾਰ ਜੀਵਨ-ਸ਼ੈਲੀ ਨਾਲ ਜੁੜੇ ਕਾਰਨਾਂ ਕਰਕੇ ਵੀ ਹੋ ਸਕਦੀਆਂ ਹਨ। ਕੈਂਪ ਦੌਰਾਨ ਭਾਗੀਦਾਰਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ, ਨਿਯਮਤ ਸਰੀਰਿਕ ਕਸਰਤ ਅਤੇ ਲੋੜ ਅਨੁਸਾਰ ਪੌਸ਼ਟਿਕ ਤੱਤਾਂ ਦੇ ਪੂਰਕਾਂ ਰਾਹੀਂ ਹੱਡੀਆਂ ਦੀ ਸਿਹਤ ਬਰਕਰਾਰ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਦੇ ਨਾਲ-ਨਾਲ ਸਰੀਰਕ ਭਾਰ ਦਾ ਮੁਲਾਂਕਣ ਅਤੇ ਮੁਫ਼ਤ ਫਿਜਿਓਥੈਰੇਪੀ ਸਲਾਹ ਵੀ ਦਿੱਤੀ ਗਈ, ਅਤੇ ਮਾਹਿਰਾਂ ਵੱਲੋਂ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਖੁਰਾਕ ਸਬੰਧੀ ਵਿਸ਼ੇਸ਼ ਸਲਾਹ ਦਿੱਤੀ ਗਈ ਅਤੇ ਭਾਗੀਦਾਰਾਂ ਨੂੰ ਖੁਰਾਕ ਚਾਰਟ ਵੰਡੇ ਗਏ। ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾ. ਮਹਿਲ ਸਿੰਘ ਅਤੇ ਰਿਸਰਚ ਡੀਨ ਡਾ. ਆਰਕੇ ਧਵਨ ਨੇ ਵਿਭਾਗ ਮੁਖੀ ਡਾ. ਸ਼ਿਆਮਲ ਕੋਲੇ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ. ਮਨੂ ਵਿਿਸ਼ਸ਼ਟ ਅਤੇ ਡਾ. ਵਰਿੰਦਰ ਕੌਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਲੋਕ ਭਲਾਈ ਦੇ ਉਪਰਾਲੇ ਆਮ ਲੋਕਾਂ ਤੱਕ ਸਿਹਤ ਜਾਂਚ ਅਤੇ ਫਿਜਿਓਥੈਰੇਪੀ ਦੀਆਂ ਸਹੂਲਤਾਂ ਪਹੁੰਚਾਉਣ ਦੇ ਨਾਲ-ਨਾਲ ਸਮਾਜ ’ਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਜੀਵਨ ਦੀ ਗੁਣਵੱਤਾ ’ਚ ਸੁਧਾਰ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਖਾਲਸਾ ਯੂਨੀਵਰਸਿਟੀ ਦੇ ਕੈਂਪ 'ਚ ਖੁਲਾਸਾ: ਅੱਧੇ ਤੋਂ ਵੱਧ ਲੋਕਾਂ ਦੀਆਂ ਹੱਡੀਆਂ ਹੋਈਆਂ ਕਮਜ਼ੋਰ, ਜਾਂਚ ਨੇ ਛੇੜੀ ਚਿੰਤਾ ਦੀ ਲਹਿਰ — NRI Post