ਨਵਾਂਸ਼ਹਿਰ ਦੇ ਪਿੰਡਾਂ ਵਿੱਚ ਇੱਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ ਜੋ ਹਰ ਕਿਸੇ ਦੇ ਦਿਲ ਨੂੰ ਛੂਹ ਲੈਣ ਵਾਲਾ ਹੈ, ਜਿੱਥੇ ਸਾਬਕਾ ਵਿਧਾਇਕ ਅੰਗਦ ਸਿੰਘ ਦੀ ਅਗਵਾਈ ਹੇਠ ਦਿਲਬਾਗ ਸਿੰਘ ਮੈਮੋਰੀਅਲ ਵੈਲਫੇਅਰ ਕਲੱਬ ਵੱਲੋਂ ਕ੍ਰਿਕੇਟ ਅਤੇ ਫੁੱਟਬਾਲ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਜਿਨ੍ਹਾਂ ਨੂੰ ਲੈ ਕੇ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਖੇਡਾਂ ਪਿੰਡ ਭੰਗਲ ਕਲਾਂ ਅਤੇ ਸਹਿਬਾਜਪੁਰ ਵਿਖੇ ਕ੍ਰਿਕੇਟ ਲਈ, ਜਦਕਿ ਪਿੰਡ ਕਾਹਮਾ ਅਤੇ ਦੌਲਤਪੁਰ ਵਿਖੇ ਫੁੱਟਬਾਲ ਲਈ ਕਰਵਾਈਆਂ ਜਾ ਰਹੀਆਂ ਹਨ, ਜਿੱਥੇ ਹਰ ਮੈਚ ਰੋਮਾਂਚ ਨਾਲ ਭਰਪੂਰ ਸਾਬਤ ਹੋ ਰਿਹਾ ਹੈ। ਸਹਿਬਾਜਪੁਰ ਵਿਖੇ ਹੋਏ ਕ੍ਰਿਕੇਟ ਮੁਕਾਬਲਿਆਂ ਦੌਰਾਨ ਜੇਠੂ ਮਜਾਰਾ ਅਤੇ ਰਾਹੋਂ ਦੀਆਂ ਟੀਮਾਂ ਵਿਚਕਾਰ ਹੋਇਆ ਮੁਕਾਬਲਾ ਦਰਸ਼ਕਾਂ ਲਈ ਯਾਦਗਾਰੀ ਬਣ ਗਿਆ, ਜਿਸ ਵਿੱਚ ਜੇਠੂ ਮਜ਼ਾਰਾ ਦੀ ਟੀਮ ਨੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਧੈਂਗੜਪੁਰ ਅਤੇ ਬੁਰਜ ਟਹਿਲ ਦਾਸ ਵਿਚਕਾਰ ਹੋਏ ਮੁਕਾਬਲੇ ਵਿੱਚ ਬੁਰਜ ਟਹਿਲ ਦਾਸ ਦੀ ਟੀਮ ਨੇ ਜਿੱਤ ਦਰਜ ਕੀਤੀ, ਜਦਕਿ ਕਰੀਮਪੁਰ ਅਤੇ ਬਹਿਲੂਰ ਕਲਾਂ ਵਿਚਕਾਰ ਹੋਏ ਮੈਚ ਵਿੱਚ ਕਰੀਮਪੁਰ ਦੀ ਟੀਮ ਜੇਤੂ ਰਹੀ। ਮੁਜ਼ੱਫਰਪੁਰ ਅਤੇ ਸੋਇਤਾ ਵਿਚਕਾਰ ਹੋਏ ਮੁਕਾਬਲੇ ਵਿੱਚ ਸੋਇਤਾ ਦੀ ਟੀਮ ਨੇ ਬਾਜੀ ਮਾਰੀ, ਅਤੇ ਪਿੰਡ ਭੰਗਲ ਕਲਾਂ ਵਿਖੇ ਹੋਏ ਮੈਚਾਂ ਵਿੱਚ ਕਰੀਹਾ ਬੀ ਅਤੇ ਸਲੋਹ ਬੀ ਟੀਮ ਵਿਚਕਾਰ ਹੋਏ ਮੈਚ ਵਿੱਚ ਸਲੋਹ ਟੀਮ ਜੇਤੂ ਰਹੀ। ਇਸ ਤੋਂ ਇਲਾਵਾ ਕਰੀਹਾ ਏ ਅਤੇ ਮੱਲ੍ਹਪੁਰ ਅੜਕਾਂ ਟੀਮ ਵਿਚਕਾਰ ਹੋਏ ਮੈਚ ਵਿੱਚ ਕਰੀਹਾ ਬੀ ਟੀਮ ਨੇ ਜਿੱਤ ਹਾਸਲ ਕੀਤੀ, ਸਲੋਹ ਏ ਅਤੇ ਬੇਗਮਪੁਰ ਬੀ ਟੀਮ ਵਿਚਕਾਰ ਹੋਏ ਮੈਚ ਵਿੱਚ ਸਲੋਹ ਏ ਟੀਮ ਜੇਤੂ ਰਹੀ, ਅਤੇ ਅਲਾਚੌਰ ਅਤੇ ਮੁਬਾਰਕਪੁਰ ਟੀਮ ਵਿਚਕਾਰ ਹੋਏ ਮੈਚ ਵਿੱਚ ਮੁਬਾਰਕਪੁਰ ਟੀਮ ਨੇ ਜਿੱਤ ਦਰਜ ਕੀਤੀ। ਟੂਰਨਾਮੈਂਟ ਦੌਰਾਨ ਖਿਡਾਰੀਆਂ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਦਰਸ਼ਕਾਂ ਨੇ ਵੀ ਖਿਡਾਰੀਆਂ ਦਾ ਹੌਂਸਲਾ ਵਧਾਇਆ, ਜਿਸ ਨਾਲ ਇਹ ਖੇਡਾਂ ਪਿੰਡਾਂ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਜੀਵਿਤ ਕਰਨ ਦਾ ਸੰਕੇਤ ਦੇ ਰਹੀਆਂ ਹਨ।
ਖੇਡ ਮੈਦਾਨ ਦੇ ਪਰਦੇ ਪਿੱਛੇ: ਕੀ ਇਹ ਟੂਰਨਾਮੈਂਟ ਬਦਲ ਦੇਵੇਗਾ ਨੌਜਵਾਨਾਂ ਦੀ ਕਿਸਮਤ ਦਾ ਖੇਲ?
ਨਵਾਂਸ਼ਹਿਰ ਦੇ ਪਿੰਡਾਂ ਵਿੱਚ ਇੱਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ ਜੋ ਹਰ ਕਿਸੇ ਦੇ ਦਿਲ ਨੂੰ ਛੂਹ ਲੈਣ ਵਾਲਾ ਹੈ, ਜਿੱਥੇ ਸਾਬਕਾ ਵਿਧਾਇਕ ਅੰਗਦ ਸਿੰਘ ਦੀ ਅਗਵਾਈ ਹੇਠ ਦਿਲਬਾਗ ਸਿੰਘ ਮੈਮੋਰੀਅਲ ਵੈਲਫੇਅਰ ਕਲੱਬ ਵੱਲੋਂ ਕ੍ਰਿਕੇਟ ਅਤੇ ਫੁੱਟਬਾ
NRI Post Desk · 10 ਦਿਨ ਪਹਿਲਾਂ · ਅੱਪਡੇਟ 12 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





