|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਖੰਨਾ 'ਚ ਦੀਵਾਲੀ ਤੋਂ ਪਹਿਲਾਂ ਖੁੱਲ੍ਹ ਗਿਆ ਖਤਰਨਾਕ ਰਾਜ਼: ਬਿਨਾਂ ਲਾਇਸੰਸ ਪਟਾਕਿਆਂ ਦੇ ਟਰੱਕ ਰਾਤੋ-ਰਾਤ ਉਤਾਰੇ, ਸੰਘਣੀ ਆਬਾਦੀ 'ਚ ਬੈਠਾ ਹੈ ਬਾਰੂਦ ਦਾ ਢੇਰ

ਖੰਨਾ ਸ਼ਹਿਰ ਵਿੱਚ ਦੁਸਹਿਰਾ ਅਤੇ ਦਿਵਾਲੀ ਦੇ ਤਿਉਹਾਰਾਂ ਤੋਂ ਪਹਿਲਾਂ ਇੱਕ ਅਜਿਹਾ ਖਤਰਨਾਕ ਸੱਚ ਸਾਹਮਣੇ ਆ ਰਿਹਾ ਹੈ ਜਿਸ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਸ਼ਹਿਰ ਦੇ ਰੇਲਵੇ ਰੋਡ ਤੋਂ ਲੈ ਕੇ ਪੀਰਖਾਨਾ ਰੋਡ ਤੱਕ ਪਟਾਕਿਆਂ ਦੇ ਵੱਡੇ ਸਟਾਕ

NRI Post Desk · 36 ਦਿਨ ਪਹਿਲਾਂ · ਅੱਪਡੇਟ 3 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਖੰਨਾ 'ਚ ਦੀਵਾਲੀ ਤੋਂ ਪਹਿਲਾਂ ਖੁੱਲ੍ਹ ਗਿਆ ਖਤਰਨਾਕ ਰਾਜ਼: ਬਿਨਾਂ ਲਾਇਸੰਸ ਪਟਾਕਿਆਂ ਦੇ ਟਰੱਕ ਰਾਤੋ-ਰਾਤ ਉਤਾਰੇ, ਸੰਘਣੀ ਆਬਾਦੀ 'ਚ ਬੈਠਾ ਹੈ ਬਾਰੂਦ ਦਾ ਢੇਰ
📷 NRI Post Desk

ਖੰਨਾ ਸ਼ਹਿਰ ਵਿੱਚ ਦੁਸਹਿਰਾ ਅਤੇ ਦਿਵਾਲੀ ਦੇ ਤਿਉਹਾਰਾਂ ਤੋਂ ਪਹਿਲਾਂ ਇੱਕ ਅਜਿਹਾ ਖਤਰਨਾਕ ਸੱਚ ਸਾਹਮਣੇ ਆ ਰਿਹਾ ਹੈ ਜਿਸ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਸ਼ਹਿਰ ਦੇ ਰੇਲਵੇ ਰੋਡ ਤੋਂ ਲੈ ਕੇ ਪੀਰਖਾਨਾ ਰੋਡ ਤੱਕ ਪਟਾਕਿਆਂ ਦੇ ਵੱਡੇ ਸਟਾਕ ਜਮ੍ਹਾਂ ਹੋਣ ਅਤੇ ਧੜੱਲੇ ਨਾਲ ਵਿਕਰੀ ਹੋਣ ਦੇ ਦਾਅਵੇ ਸਾਹਮਣੇ ਆਏ ਹਨ, ਜਦੋਂ ਕਿ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਅਜੇ ਤੱਕ ਪਟਾਕਿਆਂ ਦੀ ਵਿਕਰੀ ਲਈ ਲਾਇਸੈਂਸ ਹੀ ਜਾਰੀ ਨਹੀਂ ਕੀਤੇ ਗਏ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਰੇਲਵੇ ਰੋਡ 'ਤੇ ਸਥਿਤ ਚਾਰ ਤੋਂ ਪੰਜ ਦੁਕਾਨਾਂ ਵਿੱਚ ਪਿਛਲੀਆਂ ਰਾਤਾਂ ਦੌਰਾਨ ਪਟਾਕਿਆਂ ਦੇ ਕਈ ਟਰੱਕ ਉਤਾਰੇ ਜਾਣ ਦੀ ਚਰਚਾ ਹੈ, ਜਿੱਥੇ ਵੱਡੀ ਮਾਤਰਾ ਵਿੱਚ ਪਟਾਕੇ ਜਮ੍ਹਾਂ ਕਰਕੇ ਸ਼ਰੇਆਮ ਵਿਕਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਦੇ ਨੇੜੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਪਟਾਕਿਆਂ ਦਾ ਵੱਡਾ ਗੋਦਾਮ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ, ਜਿਸ ਨਾਲ ਲੋਕਾਂ ਦੀ ਜਾਨ ਦਾ ਖੌਫ ਪੈਦਾ ਹੋ ਗਿਆ ਹੈ ਕਿਉਂਕਿ ਰਿਹਾਇਸ਼ੀ ਇਲਾਕਿਆਂ ਵਿੱਚ ਅਜਿਹੇ ਸਟਾਕ ਦੀ ਮੌਜੂਦਗੀ ਕਿਸੇ ਵੀ ਵੇਲੇ ਅਣਸੁਖਾਵੀਂ ਘਟਨਾ ਦਾ ਕਾਰਨ ਬਣ ਸਕਦੀ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਲੋੜੀਂਦੇ ਲਾਇਸੰਸ ਅਤੇ ਮਨਜ਼ੂਰੀਆਂ ਅਜੇ ਜਾਰੀ ਨਹੀਂ ਹੋਈਆਂ ਤਾਂ ਪਟਾਕਿਆਂ ਦੀ ਇੰਨੀ ਵੱਡੀ ਮਾਤਰਾ ਵਿੱਚ ਆਮਦ ਅਤੇ ਵਿਕਰੀ ਕਿਵੇਂ ਹੋ ਰਹੀ ਹੈ, ਅਤੇ ਦੀਵਾਲੀ ਤੋਂ ਪਹਿਲਾਂ ਹੀ ਲੱਖਾਂ ਰੁਪਏ ਦੇ ਪਟਾਕਿਆਂ ਦੀ ਵਿਕਰੀ ਹੋ ਚੁੱਕੀ ਹੈ। ਲੋਕਾਂ ਨੇ ਫਾਇਰ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਅੱਗ ਬੁਝਾਉਣ ਵਾਲੇ ਉਪਕਰਨਾਂ, ਸੁਰੱਖਿਅਤ ਭੰਡਾਰ ਅਤੇ ਐਮਰਜੈਂਸੀ ਪ੍ਰਬੰਧਾਂ ਦੀ ਅਸਲ ਸਥਿਤੀ ਕੀ ਹੈ। ਇਸ ਸੰਬੰਧੀ ਡੀਐੱਸਪੀ ਵਿਨੋਦ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਬਿਨਾਂ ਲਾਇਸੰਸ ਤੋਂ ਪਟਾਕੇ ਵੇਚੇ ਜਾ ਰਹੇ ਹਨ ਤਾਂ ਉਨ੍ਹਾਂ ਲੋਕਾਂ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਖੰਨਾ ਪ੍ਰਸ਼ਾਸਨ ਇਸ ਮਾਮਲੇ ਉੱਤੇ ਗੰਭੀਰ ਨੋਟਿਸ ਲੈ ਕੇ ਮੌਕੇ ਉੱਤੇ ਜਾਂਚ ਕਰਦਾ ਹੈ ਜਾਂ ਨਹੀਂ, ਕਿਉਂਕਿ ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਦਿਵਾਲੀ ਤੋਂ ਪਹਿਲਾਂ ਹੀ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਖੁਸ਼ੀਆਂ ਦਾ ਇਹ ਤਿਉਹਾਰ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਕਾਰਨ ਨਾ ਬਣੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਖੰਨਾ 'ਚ ਦੀਵਾਲੀ ਤੋਂ ਪਹਿਲਾਂ ਖੁੱਲ੍ਹ ਗਿਆ ਖਤਰਨਾਕ ਰਾਜ਼: ਬਿਨਾਂ ਲਾਇਸੰਸ ਪਟਾਕਿਆਂ ਦੇ ਟਰੱਕ ਰਾਤੋ-ਰਾਤ ਉਤਾਰੇ, ਸੰਘਣੀ ਆਬਾਦੀ 'ਚ ਬੈਠਾ ਹੈ ਬਾਰੂਦ ਦਾ ਢੇਰ — NRI Post