|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਗਿੱਦੜਬਾਹਾ ਦੇ ਮੈਦਾਨ ਤੋਂ ਉੱਠਿਆ ਸਵਾਲ, ਕੀ ਚੌਥੇ ਆਲ ਇੰਡੀਆ ਟੂਰਨਾਮੈਂਟ ਨੇ ਬਦਲ ਦਿੱਤਾ ਬਾਸਕਿਟਬਾਲ ਦਾ ਭਵਿੱਖ?

ਬਾਬਾ ਗੰਗਾ ਰਾਮ ਬਾਸਕਿਟਬਾਲ ਸਟੇਡੀਅਮ ਗਿੱਦੜਬਾਹਾ ਵਿਖੇ ਚਾਰ ਰੋਜ਼ਾ ਚੌਥਾ ਆਲ ਇੰਡੀਆ ਓਪਨ ਬਾਸਕਿਟਬਾਲ ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ ਦੇਰ ਰਾਤ ਪੂਰੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ, ਜਿਸ ਨੇ ਖੇਡ ਜਗਤ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹ

NRI Post Desk · 56 ਦਿਨ ਪਹਿਲਾਂ · ਅੱਪਡੇਟ 2 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗਿੱਦੜਬਾਹਾ ਦੇ ਮੈਦਾਨ ਤੋਂ ਉੱਠਿਆ ਸਵਾਲ, ਕੀ ਚੌਥੇ ਆਲ ਇੰਡੀਆ ਟੂਰਨਾਮੈਂਟ ਨੇ ਬਦਲ ਦਿੱਤਾ ਬਾਸਕਿਟਬਾਲ ਦਾ ਭਵਿੱਖ?
📷 NRI Post Desk

ਬਾਬਾ ਗੰਗਾ ਰਾਮ ਬਾਸਕਿਟਬਾਲ ਸਟੇਡੀਅਮ ਗਿੱਦੜਬਾਹਾ ਵਿਖੇ ਚਾਰ ਰੋਜ਼ਾ ਚੌਥਾ ਆਲ ਇੰਡੀਆ ਓਪਨ ਬਾਸਕਿਟਬਾਲ ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ ਦੇਰ ਰਾਤ ਪੂਰੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ, ਜਿਸ ਨੇ ਖੇਡ ਜਗਤ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਆਪ ਆਗੂ ਸੰਦੀਪ ਸਿੰਘ ਸੰਨੀ ਢਿੱਲੋਂ, ਜ਼ਿਲ੍ਰਾ ਬਾਸਕਿਟਬਾਲ ਐਸੋਸੀਏਸ਼ਨ ਦੇ ਸਰਪ੍ਰਸਤ ਅਭੈ ਸਿੰਘ ਢਿੱਲੋਂ, ਪ੍ਰਧਾਨ ਐਡਵੋਕੇਟ ਲਗਨਪ੍ਰੀਤ ਸਿੰਘ ਲਾਲੀ ਮਾਨ, ਸ਼ਹਿਰੀ ਇੰਚਾਰਜ ਪੈਵੀ ਢਿੱਲੋਂ, ਜੈਨਕੋ ਦੇ ਵਾਈਸ ਚੇਅਰਮੈਨ ਅਸ਼ੋਕ ਬੁੱਟਰ, ਮੀਤ ਪ੍ਰਧਾਨ ਕਿਰਨਪਾਲ ਸਿੰਘ ਦੌਲਾ ਸੰਗਠਨ ਇਨਚਾਰਜ ਗਿੱਦੜਬਾਹਾ, ਜਨਰਲ ਸਕੱਤਰ ਜਸਕਰਨ ਸਿੰਘ ਭੁੱਲਰ, ਬਾਸਕਟਬਾਲ ਕੋਚ ਜਗਸੀਰ ਪੁਰੀ ਏਐਸਆਈ, ਮਿੰਟੂ ਵਾਲੀਆ ਪ੍ਰਧਾਨ ਸਿਟੀ ਕਲੱਬ ਗਿੱਦੜਬਾਹਾ ਅਤੇ ਮੀਤ ਪ੍ਰਧਾਨ ਮਨਤਾਜ ਸਿੰਘ ਰੈਸਟੀ ਰੰਧਾਵਾ ਵੀ ਉਚੇਚੇ ਤੌਰ ਤੇ ਮੌਜੂਦ ਸਨ। ਟੂਰਨਾਮੈਂਟ ਦੌਰਾਨ ਖੇਡੇ ਗਏ ਲੜਕੀਆਂ ਵਰਗ ਦੇ ਫਾਈਨਲ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਨਾਰਥ ਰੇਲਵੇ ਦਿੱਲੀ ਦੀ ਟੀਮ ਨੇ 58 ਅੰਕ ਪ੍ਰਾਪਤ ਕਰਕੇ ਹਾਸਲ ਕੀਤਾ, ਜਦੋਂ ਕਿ ਦੂਜਾ ਸਥਾਨ ਵੈਸਟਰਨ ਰੇਲਵੇ ਬੰਬੇ ਦੀ ਟੀਮ ਨੇ 56 ਅੰਕ ਪ੍ਰਾਪਤ ਕਰਕੇ ਹਾਸਲ ਕੀਤਾ, ਤੀਸਰਾ ਸਥਾਨ ਨੌਰਥ ਈਸਟ ਰੇਲਵੇ ਟੀਮ ਨੇ ਪ੍ਰਾਪਤ ਕੀਤਾ ਅਤੇ ਚੌਥਾ ਸਥਾਨ ਸੀਆਈਐਸਐਫ ਦੀ ਟੀਮ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਪਹਿਲਾ ਸਥਾਨ ਜਲੰਧਰ ਦੀ ਟੀਮ ਨੇ 89 ਅੰਕ ਪ੍ਰਾਪਤ ਕਰਕੇ ਹਾਸਲ ਕੀਤਾ, ਦੂਜਾ ਸਥਾਨ ਯੂਪੀ ਪੁਲਿਸ ਦੀ ਟੀਮ ਨੇ 84 ਅੰਕ ਪ੍ਰਾਪਤ ਕਰਕੇ ਹਾਸਲ ਕੀਤਾ, ਤੀਜਾ ਸਥਾਨ ਸੈਂਟਰਲ ਸੈਕਟਰੀਏਟ ਦੀ ਟੀਮ ਨੂੰ ਪ੍ਰਾਪਤ ਹੋਇਆ ਅਤੇ ਚੌਥਾ ਸਥਾਨ ਆਰਮੀ ਦੀ ਟੀਮ ਨੇ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਪ੍ਰਧਾਨ ਅਮਰਜੀਤ ਸਿੰਘ ਮਹਿਤਾ, ਸੰਦੀਪ ਸਿੰਘ ਸਨੀ ਢਿੱਲੋਂ ਅਤੇ ਪ੍ਰਬੰਧਕਾਂ ਨੇ ਜੇਤੂ ਰਹੀਆਂ ਟੀਮਾਂ ਨੂੰ ਟਰਾਫੀ ਅਤੇ ਇਨਾਮ ਤਕਸੀਮ ਕੀਤੇ। ਇਸ ਮੌਕੇ ਸਟੇਜ ਦਾ ਸੰਚਾਲਨ ਤਰਸੇਮ ਸਿੰਘ ਡੀਪੀਈ ਵੱਲੋਂ ਬਖੂਬੀ ਕੀਤਾ ਗਿਆ, ਅਤੇ ਇਸ ਮੌਕੇ ਮਯੰਕ ਬਾਂਸਲ, ਰਾਜਵਿੰਦਰ ਸਿੰਘ, ਨਵਨੀਤ ਬਾਂਸਲ ਜੀਐੱਨਆਰ, ਯੋਗ ਗੁਰੂ ਮਧੂ ਪੁਰੀ, ਲਖਵੀਰ ਸਿੰਘ ਲੱਖਾ, ਵਿੱਕੀ ਸ਼ਰਮਾਂ ਅਤੇ ਹਰਵਿੰਦਰ ਸਿੰਘ ਕਾਕਾ ਆਦਿ ਵੀ ਮੌਜੂਦ ਸਨ। ਇਸ ਟੂਰਨਾਮੈਂਟ ਨੇ ਇਹ ਸਾਬਤ ਕਰ ਦਿੱਤਾ ਕਿ ਗਿੱਦੜਬਾਹਾ ਵਰਗਾ ਛੋਟਾ ਕਸਬਾ ਵੀ ਅੰਤਰ-ਰਾਜੀ ਪੱਧਰ ਦੇ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਦੀ ਸਮਰੱਥਾ ਰੱਖਦਾ ਹੈ, ਜਿਸ ਨਾਲ ਖੇਡ ਪ੍ਰੇਮੀਆਂ ਵਿੱਚ ਉਮੀਦ ਦੀ ਨਵੀਂ ਕਿਰਨ ਜਾਗੀ ਹੈ ਅਤੇ ਭਵਿੱਖ ਵਿੱਚ ਹੋਰ ਵੱਡੇ ਟੂਰਨਾਮੈਂਟਾਂ ਦੀ ਸੰਭਾਵਨਾ ਪ੍ਰਬਲ ਹੋ ਗਈ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਗਿੱਦੜਬਾਹਾ ਦੇ ਮੈਦਾਨ ਤੋਂ ਉੱਠਿਆ ਸਵਾਲ, ਕੀ ਚੌਥੇ ਆਲ ਇੰਡੀਆ ਟੂਰਨਾਮੈਂਟ ਨੇ ਬਦਲ ਦਿੱਤਾ ਬਾਸਕਿਟਬਾਲ ਦਾ ਭਵਿੱਖ? — NRI Post