|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਗੁਰਾਇਆ ਵਿੱਚ ਸ਼ੋਭਾ ਯਾਤਰਾ ਦੌਰਾਨ ਅਜਿਹਾ ਕੀ ਹੋਇਆ ਜੋ ਹਰ ਕਿਸੇ ਦੇ ਹੋਸ਼ ਉਡਾ ਗਿਆ, ਪੜ੍ਹੋ ਪੂਰੀ ਸੱਚਾਈ

ਗੁਰਾਇਆ ਵਿੱਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਪਵਿੱਤਰ ਮੌਕੇ ਇੱਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ ਜਿਸ ਨੇ ਹਰ ਕਿਸੇ ਦੇ ਦਿਲ ਨੂੰ ਛੂਹ ਲਿਆ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਭਗਵਾਨ ਵਾਲਮੀਕਿ ਜੀ ਮੰਦਿਰ ਆਸ਼ਰਮ ਜੈ ਹਿੰਦ ਕਾਲੋਨੀ ਗ

NRI Post Desk · 31 ਦਿਨ ਪਹਿਲਾਂ · ਅੱਪਡੇਟ 20 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗੁਰਾਇਆ ਵਿੱਚ ਸ਼ੋਭਾ ਯਾਤਰਾ ਦੌਰਾਨ ਅਜਿਹਾ ਕੀ ਹੋਇਆ ਜੋ ਹਰ ਕਿਸੇ ਦੇ ਹੋਸ਼ ਉਡਾ ਗਿਆ, ਪੜ੍ਹੋ ਪੂਰੀ ਸੱਚਾਈ
📷 NRI Post Desk

ਗੁਰਾਇਆ ਵਿੱਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਪਵਿੱਤਰ ਮੌਕੇ ਇੱਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ ਜਿਸ ਨੇ ਹਰ ਕਿਸੇ ਦੇ ਦਿਲ ਨੂੰ ਛੂਹ ਲਿਆ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਭਗਵਾਨ ਵਾਲਮੀਕਿ ਜੀ ਮੰਦਿਰ ਆਸ਼ਰਮ ਜੈ ਹਿੰਦ ਕਾਲੋਨੀ ਗੁਰਾਇਆ ਤੋਂ ਸ਼ੋਭਾ ਯਾਤਰਾ ਬੈਂਡ ਬਾਜਿਆਂ ਤੇ ਜੈਕਾਰਿਆਂ ਦੀ ਗੂੰਜ ਵਿੱਚ ਸਜਾਈ ਗਈ, ਜੋ ਕਿ ਉਕਤ ਮੰਦਿਰ ਆਸ਼ਰਮ ਤੋਂ ਸ਼ੁਰੂ ਹੋ ਕੇ ਰੁੜਕਾ ਰੋਡ, ਰਾਮ ਬਾਜ਼ਾਰ, ਜੀਟੀ ਰੋਡ, ਬੜਾ ਪਿੰਡ ਰੋਡ, ਡਾਕਖਾਨਾ ਰੋਡ, ਲਾਹਗੜੀਆਂ ਮੁਹੱਲਾ ਅਤੇ ਗੁਰੂ ਰਵਿਦਾਸ ਮੁਹੱਲੇ ਤੋਂ ਹੁੰਦੀ ਹੋਈ ਵਾਪਸ ਸ਼ਹਿਰ ਤੇ ਬਾਜ਼ਾਰਾਂ ਵਿੱਚੋਂ ਗੁਜ਼ਰਦੀ ਹੋਈ ਭਗਵਾਨ ਵਾਲਮੀਕਿ ਜੀ ਮੰਦਿਰ ਆਸ਼ਰਮ ਜੈ ਹਿੰਦ ਕਾਲੋਨੀ ਵਿਖੇ ਸੰਪਨ ਹੋਈ। ਇਸ ਮੌਕੇ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਥਾਂ-ਥਾਂ ’ਤੇ ਫੁੱਲਾਂ ਦੀ ਵਰਖਾ ਕਰ ਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਤੇ ਪਾਣੀ ਦੀ ਸੇਵਾ ਤੇ ਅਲੱਗ ਅਲੱਗ ਤਰ੍ਹਾਂ ਦੇ ਲੰਗਰ ਲਾਏ ਗਏ, ਜਿਸ ਨਾਲ ਪੂਰੇ ਸ਼ਹਿਰ ਵਿੱਚ ਇੱਕ ਅਨੋਖਾ ਜਸ਼ਨ ਦਾ ਮਾਹੌਲ ਪੈਦਾ ਹੋ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਫਿਲੌਰ ਦੀ ਇੰਚਾਰਜ ਹਰਜੌਤ ਕੌਰ ਲੋਹਟੀਆ, ਹਲਕਾ ਫਿਲੌਰ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਉੱਘੇ ਸਮਾਜ ਸੇਵਕ ਡਾ. ਕੁਲਦੀਪ ਰਾਏ, ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ ਦੇ ਵਾਈਸ ਪ੍ਰਧਾਨ ਸੰਜੇ ਅਟਵਾਲ, ਅਕਾਲੀ ਦਲ ਗੁਰਾਇਆ ਦੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ, ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਹਰਮੇਸ਼ ਲਾਲ ਮੇਸ਼ੀ, ਕੌਸਲਰ ਮਨੋਜ ਗੋਗਨਾ, ਕੌਂਸਲਰ ਸੁਦੇਸ਼ ਕੁਮਾਰ ਬਿੱਲਾ, ਕੌਂਸਲਰ ਰਿਸ਼ੂ ਕੌਸ਼ਲ, ਕੌਂਸਲਰ ਅੰਜੂ ਅਟਵਾਲ, ਕੌਂਸਲਰ ਰਾਹੁਲ ਪੁੰਜ, ਕੌਂਸਲਰ ਜਸਵੀਰ ਸਿੰਘ ਰਾਜੂ, ਕੌਂਸਲਰ ਨਵਜੋਤ ਕੌਰ ਮਨੋਤਾ, ਕੌਂਸਰ ਕਸ਼ਿਸ਼ ਹੀਰ, ਮੁਨੀਸ਼ ਬਾਵਾ, ਸਨੀ ਮਨੋਤਾ, ਸੰਜੀਵ ਹੀਰ, ਸਮਾਜ-ਸੇਵਕ ਸੋਢੀ ਰਾਮ ਅਤੇ ਹਰਜੀਵਨ ਜੈਨ ਹਾਜ਼ਰ ਸਨ। ਇਸ ਮੌਕੇ ਆਸ਼ਰਮ ਦੇ ਸੇਵਾਦਾਰ ਕਮਲ ਵਾਲਮੀਕਿ ਅਤੇ ਸ਼ਾਮ ਰਾਜ ਵੱਲੋਂ ਆਏ ਹੋਏ ਮੋਹਤਬਰਾਂ ਦਾ ਸਿਰੋਪਾਓ ਪਾ ਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਸੱਚਾਈ, ਨੇਕੀ, ਸਮਾਨਤਾ ਤੇ ਆਪਸੀ ਭਾਈਚਾਰੇ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਹਾਨ ਗੁਰੂਆਂ ਤੇ ਸੰਤਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਸਮਾਜ ਵਿੱਚ ਪਿਆਰ, ਸਦਭਾਵਨਾ ਤੇ ਏਕਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਜਾਵੇ। ਇਸ ਮੌਕੇ ਨਗਰ ਕੌਂਸਲ ਗੁਰਾਇਆ ਵੱਲੋਂ ਰਾਕੇਸ਼ ਕੁਮਾਰ ਲੱਕੀ ਦੀ ਅਗਵਾਈ ਵਿੱਚ ਸਮੂਹ ਸਫਾਈ ਸੇਵਕਾਂ ਦੇ ਸਹਿਯੋਗ ਨਾਲ ਮੇਨ ਚੌਕ ਗੁਰਾਇਆ ਵਿੱਚ ਇੱਕ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਗੁਰਾਇਆ ਵਿੱਚ ਸ਼ੋਭਾ ਯਾਤਰਾ ਦੌਰਾਨ ਅਜਿਹਾ ਕੀ ਹੋਇਆ ਜੋ ਹਰ ਕਿਸੇ ਦੇ ਹੋਸ਼ ਉਡਾ ਗਿਆ, ਪੜ੍ਹੋ ਪੂਰੀ ਸੱਚਾਈ — NRI Post