|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਚੈੱਕਾਂ ਦੀ ਧੋਖਾਧੜੀ ਦਾ ਦੋਸ਼ ਜਾਂ ਪਰਿਵਾਰਕ ਵੰਡ ਦਾ ਬਦਲਾ? ਨਗਰ ਕੌਂਸਲ ਪ੍ਰਧਾਨ ਦਾ ਧਮਾਕੇਦਾਰ ਖੁਲਾਸਾ

ਗਿੱਦੜਬਾਹਾ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਨੇ ਆਪਣੇ ਚਚੇਰੇ ਭਰਾ ਸੰਜੀਵ ਜੈਨ ਵੱਲੋਂ ਲਗਾਏ ਗਏ ਧੋਖਾਧੜੀ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਉਨ੍ਹਾਂ ’ਤੇ ਲੱਗੇ ਇਲਜਾਮ ਬੇਬੁਨਿਆਦ ਹਨ।

NRI Post Desk · 61 ਦਿਨ ਪਹਿਲਾਂ · ਅੱਪਡੇਟ 21 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੈੱਕਾਂ ਦੀ ਧੋਖਾਧੜੀ ਦਾ ਦੋਸ਼ ਜਾਂ ਪਰਿਵਾਰਕ ਵੰਡ ਦਾ ਬਦਲਾ? ਨਗਰ ਕੌਂਸਲ ਪ੍ਰਧਾਨ ਦਾ ਧਮਾਕੇਦਾਰ ਖੁਲਾਸਾ
📷 NRI Post Desk

ਗਿੱਦੜਬਾਹਾ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਨੇ ਆਪਣੇ ਚਚੇਰੇ ਭਰਾ ਸੰਜੀਵ ਜੈਨ ਵੱਲੋਂ ਲਗਾਏ ਗਏ ਧੋਖਾਧੜੀ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਉਨ੍ਹਾਂ ’ਤੇ ਲੱਗੇ ਇਲਜਾਮ ਬੇਬੁਨਿਆਦ ਹਨ। ਇਹ ਮਾਮਲਾ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਸੰਜੀਵ ਜੈਨ ਨੇ ਆਪਣੇ ਚਾਚਾ ਸੁਭਾਸ਼ ਜੈਨ ਲਿੱਲੀ, ਚਚੇਰੇ ਭਰਾ ਗੌਰਵ ਜੈਨ ਚੀਨੂੰ ਅਤੇ ਰਿਸ਼ਤੇਦਾਰ ਰਾਕੇਸ਼ ਕੁਮਾਰ ਬਬਲੂ ਦੇ ਖਿਲਾਫ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਦੋ ਮਾਮਲੇ ਪੁਲਿਸ ਕੋਲ ਦਰਜ ਕਰਵਾਏ ਸਨ, ਜਿਸ ਤੋਂ ਬਾਅਦ ਚੰਡੀਗੜ੍ਹ ਵਿਖੇ ਨਾਮਜਦ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਸੀ। ਗੌਰਵ ਜੈਨ ਚੀਨੂੰ ਨੇ ਦੱਸਿਆ ਕਿ ਜਿਨ੍ਹਾਂ ਆਈਸੀਆਈਸੀਆਈ ਬੈਂਕ ਦੇ ਚੈੱਕਾਂ ਰਾਹੀਂ ਧੋਖਾਧੜੀ ਦੇ ਇਲਜਾਮ ਲਗਾਏ ਗਏ ਹਨ, ਉਨ੍ਹਾਂ ਸਬੰਧੀ ਸੰਜੀਵ ਜੈਨ ਨੇ ਕਰੀਬ ਛੇ ਮਹੀਨੇ ਪਹਿਲਾਂ ਐੱਸਐੱਸਪੀ ਨੂੰ ਦਰਖਾਸਤ ਦਿੱਤੀ ਸੀ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਗਈ ਸੀ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਆਈਸੀਆਈਸੀਆਈ ਬੈਂਕ ਦੀ ਪਾਵਰ ਆਫ ਅਟਾਰਨੀ ਉਨ੍ਹਾਂ ਦੇ ਨਾਮ ’ਤੇ ਸੀ ਤਾਂ ਫਿਰ ਉਨ੍ਹਾਂ ਨੂੰ ਬਿਆਨਕਰਤਾ ਚੈੱਕਾਂ ’ਤੇ ਜਾਅਲੀ ਹਸਤਾਖਰ ਕਰਨ ਦੀ ਕੀ ਜ਼ਰੂਰਤ ਸੀ। ਉਨ੍ਹਾਂ ਦਾਅਵਾ ਕੀਤਾ ਕਿ ਐਫਆਈਆਰ ਵਿੱਚ ਜਿਸ ਕਰੇਟਾ ਕਾਰ ਦਾ ਜਿਕਰ ਕੀਤਾ ਗਿਆ ਹੈ, ਉਹ ਤਾਂ ਪਹਿਲਾਂ ਹੀ ਪਰਿਵਾਰ ਵੰਡ ਦੌਰਾਨ ਸੰਜੀਵ ਜੈਨ ਪਾਸ ਚਲੀ ਗਈ ਸੀ, ਅਤੇ ਉਕਤ ਮੁਕੱਦਮੇ ਦਰਜ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਕੋਈ ਵੀ ਬਿਆਨ ਪੁਲਿਸ ਵੱਲੋਂ ਦਰਜ ਨਹੀਂ ਕੀਤਾ ਗਿਆ ਸਗੋਂ ਸਿੱਧੇ ਹੀ ਝੂਠੇ ਮੁਕੱਦਮੇ ਦਰਜ ਕਰ ਦਿੱਤੇ ਗਏ। ਮੁਕੱਦਮਾ ਨੰਬਰ 38 ਸਬੰਧੀ ਉਨ੍ਹਾਂ ਦੱਸਿਆ ਕਿ ਰਾਕੇਸ਼ ਕੁਮਾਰ ਬਬਲੂ ਨੂੰ ਸੰਜੀਵ ਜੈਨ ਨੇ ਪਾਵਰ ਆਫ ਅਟਾਰਨੀ ਦਿੱਤੀ ਹੋਈ ਸੀ ਅਤੇ ਜਿਨ੍ਹਾਂ ਤਿੰਨ ਚੈੱਕਾਂ ਦਾ ਜਿਕਰ ਕੀਤਾ ਗਿਆ ਹੈ, ਉਸ ਵਿਚੋਂ ਪੈਂਤੀ ਹਜਾਰ ਰੁਪਏ ਦਾ ਚੈੱਕ ਸੰਜੀਵ ਜੈਨ ਦੀ ਫਰਮ ਵਿਚੋਂ ਉਨ੍ਹਾਂ ਦੇ ਪਿਤਾ ਦੀ ਫਰਮ ਵਿੱਚ ਟਰਾਂਸਫਰ ਹੋਏ ਹਨ, ਜਦੋਂਕਿ ਦੂਜੇ ਚੈੱਕ ਰਾਹੀਂ ਚੌਦਾਂ ਲੱਖ ਪੈਂਤੀ ਹਜਾਰ ਰੁਪਏ ਸੰਜੀਵ ਜੈਨ ਦੀ ਦੂਜੀ ਫਰਮ ਵਿੱਚ ਟਰਾਂਸਫਰ ਹੋਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੈਂਤੀ ਚੈੱਕਾਂ ਰਾਹੀਂ ਧੋਖਾਧੜੀ ਕਰਨ ਦੇ ਦੋਸ਼ ਹਨ, ਉਹ ਸਾਰੇ ਚੈੱਕ ਸੰਜੀਵ ਜੈਨ ਦੇ ਆੜ੍ਹਤੀ ਕਿਸਾਨਾਂ ਅਤੇ ਉਸ ਦੀਆਂ ਖੁਦ ਦੀਆਂ ਫਰਮਾਂ ਨੂੰ ਜਾਰੀ ਹੋਏ ਹਨ ਅਤੇ ਇਸ ਸਬੰਧੀ ਜਿਸਨੇ ਵੀ ਰਿਕਾਰਡ ਦੇਖਣਾ ਹੋਵੇ ਉਹ ਦੇਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਮੁਕੱਦਮਿਆਂ ਵਿੱਚ ਨਿਰਪੱਖ ਇਨਕੁਆਰੀ ਲਈ ਉਨ੍ਹਾਂ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਦਰਖਾਸਤਾਂ ਦਾਇਰ ਕੀਤੀਆਂ ਹੋਈਅਾਂ ਹਨ। ਦੂਜੇ ਪਾਸੇ ਸੰਜੀਵ ਜੈਨ ਦੇ ਪਿਤਾ ਸੁਖਦੇਵ ਰਾਜ ਜੈਨ ਅਤੇ ਮਾਮਾ ਸੁਰਿੰਦਰ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਜੀਵ ਜੈਨ ਨੂੰ ਪਰਿਵਾਰਕ ਵੰਡ ਵਿੱਚ ਸਾਰਾ ਹਿੱਸਾ ਦੇਣ ਤੋਂ ਇਲਾਵਾ ਇੱਕ ਕਰੋੜ ਰੁਪਏ ਵੱਖਰੇ ਦਿੱਤੇ ਗਏ ਸਨ ਪਰੰਤੂ ਫਿਰ ਵੀ ਉਹ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਆਪਣੇ ਬਜੁਰਗ ਮਾਤਾ ਪਿਤਾ ਦੀ ਦੇਖਭਾਲ ਤੇ ਸੇਵਾ ਸੰਭਾਲ ਵੀ ਨਹੀਂ ਕਰਦਾ, ਜਦੋਂਕ

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!