|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚਿੱਟੀ ਵੇਂਈ ਦਾ ਕਾਲਾ ਸੱਚ: ਕੀ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਲੋਕਾਂ ਦੀ ਚੀਸ?

ਦੁਆਬੇ ਦੇ ਦੋਨਾਂ ਖੇਤਰਾਂ ਵਿੱਚੋਂ ਲੰਘ ਰਹੀ ਚਿੱਟੀ ਵੇਂਈ ਜੋ ਕਿ ਅੱਜ ਕੱਲ੍ਹ ਦੂਸ਼ਿਤ ਕਾਲੀ ਵੇਂਈ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੀ ਹੈ, ਦੇ ਕਿਨਾਰੇ ਵੱਸਦੇ ਦਰਜਨਾਂ ਪਿੰਡਾਂ ਦੇ ਲੋਕ ਜ਼ਹਿਰੀਲੀ ਗੰਦੀ ਬਦਬੂ ਕਾਰਨ ਭਿਆਨਕ ਬਿਮਾਰੀਆਂ ਦੇ ਸਿਕਾਰ ਹੋ

NRI Post Desk · 44 ਦਿਨ ਪਹਿਲਾਂ · ਅੱਪਡੇਟ 10 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚਿੱਟੀ ਵੇਂਈ ਦਾ ਕਾਲਾ ਸੱਚ: ਕੀ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਲੋਕਾਂ ਦੀ ਚੀਸ?
📷 NRI Post Desk

ਦੁਆਬੇ ਦੇ ਦੋਨਾਂ ਖੇਤਰਾਂ ਵਿੱਚੋਂ ਲੰਘ ਰਹੀ ਚਿੱਟੀ ਵੇਂਈ ਜੋ ਕਿ ਅੱਜ ਕੱਲ੍ਹ ਦੂਸ਼ਿਤ ਕਾਲੀ ਵੇਂਈ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੀ ਹੈ, ਦੇ ਕਿਨਾਰੇ ਵੱਸਦੇ ਦਰਜਨਾਂ ਪਿੰਡਾਂ ਦੇ ਲੋਕ ਜ਼ਹਿਰੀਲੀ ਗੰਦੀ ਬਦਬੂ ਕਾਰਨ ਭਿਆਨਕ ਬਿਮਾਰੀਆਂ ਦੇ ਸਿਕਾਰ ਹੋ ਰਹੇ ਹਨ। ਸਥਾਨਕ ਕਸਬਾ ਮੱਲ੍ਹੀਆਂ ਕਲਾਂ ਦੇ ਕੋਲੋਂ ਲੰਘ ਰਹੀ ਇਸ ਵੇਂਈ ਦੀ ਸਫ਼ਾਈ ਵਾਸਤੇ ਇਲਾਕੇ ਦੇ ਲੋਕ ਚਿੱਟੀ ਵੇਂਈ ਮੋਰਚਾ ਕਮੇਟੀ ਲੋਹੀਆਂ ਨਾਲ ਲਾਮਬੰਦ ਹੋ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚਿੱਟੀ ਵੇਂਈ ਮੋਰਚਾ ਕਮੇਟੀ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਮੁੰਧ ਨੇ ਇਕ ਪ੍ਰੈੱਸ ਬਿਆਨ ਵਿੱਚ ਕੀਤਾ। ਮੁੰਧ ਨੇ ਹੋਰ ਆਖਿਆ ਕਿ ਪਿਛਲੇ ਲੰਮੇ ਸਮੇ ਤੋਂ ਉਕਤ ਦੂਸ਼ਿਤ ਵੇਂਈ ਵਿੱਚ ਜਹਿਰੀਲਾ ਪਾਣੀ ਵਗ ਰਿਹਾ ਹੈ, ਜੋ ਦੋਨਾਂ ਇਲਾਕੇ ਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ। ਅੱਜ ਤੱਕ ਕਿੰਨੀਆਂ ਸਰਕਾਰਾਂ ਆ ਚੁੱਕੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਦੂਸ਼ਿਤ ਵੇਂਈ ਵੱਲ ਧਿਆਨ ਦੇਣ ਦੀ ਜ਼ਰੂਰਤ ਨਹੀਂ ਸਮਝੀ। ਇਲਾਕੇ ਦੇ ਲੋਕਾਂ ਵੱਲੋਂ ਪਰਦੂਸ਼ਿਤ ਚਿੱਟੀ ਵੇਂਈ ਦਾ ਮਸਲਾ ਪਹਿਲਾਂ ਵੀ ਕਈ ਵਾਰ ਸਰਕਾਰ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ ਤੇ ਹੁਣ ਫਿਰ ਸੰਘਰਸ਼ ਕਮੇਟੀ ਵੱਲੋਂ ਇਸ ਦਾ ਮੁੱਦਾ ਚੁੱਕਿਆ ਗਿਆ ਹੈ ਤੇ ਸਰਕਾਰ ਦੇ ਕੰਨਾਂ ਤੱਕ ਇਸ ਦੀ ਆਵਾਜ਼ ਪਹੁੰਚਾਈ ਜਾ ਰਹੀ ਹੈ। ਦੂਸ਼ਿਤ ਵੇਂਈ ਦਾ ਪਾਣੀ ਇੰਨਾ ਗੰਧਲਾ ਤੇ ਜਹਰੀਲਾ ਹੋ ਚੁੱਕਾ ਹੈ ਕਿ ਇਸ ਦੇ ਕੋਲ ਦੀ ਲੰਘਣਾ ਦਿਨੋ-ਦਿਨ ਔਖਾ ਹੋ ਰਿਹਾ ਹੈ। ਇਸ ਦੀ ਸਾਫ-ਸਫਾਈ ਕਰਵਾਉਣ ਵਾਸਤੇ ਚਿੱਟੀ ਵੇਂਈ ਮੋਰਚਾ ਕਮੇਟੀ ਲੋਹੀਆਂ ਖਾਸ ਨੇ ਬੀੜਾ ਚੁੱਕਿਆ ਹੋਇਆ ਹੈ। ਕਮੇਟੀ ਵੱਲੋਂ ਲੋਕਾਂ ਦੇ ਇਕ ਵੱਡੇ ਇਕੱਠ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਜਾ ਚੁੱਕਾ ਹੈ। ਲੋਕਾਂ ਨੂੰ ਡਿਪਟੀ ਕਮਿਸ਼ਨਰ ਦੇ ਫੈਸਲੇ ਦੀ ਬੇਸਬਰੀ ਨਾਲ ਉਡੀਕ ਹੈ। ਮੁੰਧ ਨੇ ਐਲਾਨ ਕੀਤਾ ਕਿ ਜੇਕਰ ਕੋਈ ਠੋਸ ਕਾਰਵਾਈ ਨਾ ਹੋਈ ਤਾ ਆਉਣ ਵਾਲੇ ਦਿਨਾਂ ਵਿੱਚ ਇਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਦੋਨਾਂ ਖੇਤਰਾਂ ਦੇ ਪਿੰਡਾਂ ਵਿੱਚ ਗਿਆਰਾਂ-ਗਿਆਰਾਂ ਮੈਂਬਰੀ ਕਮੇਟੀਆਂ ਬਣਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਤੇ ਪਿੰਡਾਂ ਵਿੱਚੋਂ ਮੋਰਚਾ ਕਮੇਟੀ ਨੂੰ ਇਸ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਉਕਤ ਮਸਲਾ ਲੋਕ ਮਸਲਾ ਬਣ ਕੇ ਉੱਭਰ ਕੇ ਸਾਹਮਣੇ ਆਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਚਿੱਟੀ ਵੇਂਈ ਦਾ ਕਾਲਾ ਸੱਚ: ਕੀ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਲੋਕਾਂ ਦੀ ਚੀਸ? — NRI Post