|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਚਾਰੇ ਦੇ ਸੰਕਟ ਦਾ ਹੱਲ ਲੱਭਣ ਲਈ ਵੱਡਾ ਸੰਕੇਤ, ਮਾਹਿਰਾਂ ਨੇ ਖੋਲ੍ਹੇ ਰਾਜ਼

ਲੁਧਿਆਣਾ ਵਿੱਚ ਇੱਕ ਅਜਿਹਾ ਸੈਸ਼ਨ ਹੋਇਆ ਜਿਸ ਨੇ ਪੰਜਾਬ ਦੇ ਪਸ਼ੂ ਪਾਲਕਾਂ ਅਤੇ ਕਿਸਾਨਾਂ ਲਈ ਚਾਰੇ ਦੀ ਘਾਟ ਵਰਗੇ ਗੰਭੀਰ ਸੰਕਟ ਦਾ ਪਰਦਾਫਾਸ਼ ਕੀਤਾ ਅਤੇ ਇਸ ਦੇ ਸੰਭਾਵੀ ਹੱਲ ਵੱਲ ਇਸ਼ਾਰਾ ਕੀਤਾ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼

NRI Post Desk · 39 ਦਿਨ ਪਹਿਲਾਂ · ਅੱਪਡੇਟ 2 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚਾਰੇ ਦੇ ਸੰਕਟ ਦਾ ਹੱਲ ਲੱਭਣ ਲਈ ਵੱਡਾ ਸੰਕੇਤ, ਮਾਹਿਰਾਂ ਨੇ ਖੋਲ੍ਹੇ ਰਾਜ਼
📷 NRI Post Desk

ਲੁਧਿਆਣਾ ਵਿੱਚ ਇੱਕ ਅਜਿਹਾ ਸੈਸ਼ਨ ਹੋਇਆ ਜਿਸ ਨੇ ਪੰਜਾਬ ਦੇ ਪਸ਼ੂ ਪਾਲਕਾਂ ਅਤੇ ਕਿਸਾਨਾਂ ਲਈ ਚਾਰੇ ਦੀ ਘਾਟ ਵਰਗੇ ਗੰਭੀਰ ਸੰਕਟ ਦਾ ਪਰਦਾਫਾਸ਼ ਕੀਤਾ ਅਤੇ ਇਸ ਦੇ ਸੰਭਾਵੀ ਹੱਲ ਵੱਲ ਇਸ਼ਾਰਾ ਕੀਤਾ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ‘ਚਾਰਾ ਉਤਪਾਦਨ: ਸਥਿਤੀ, ਚੁਣੌਤੀਆਂ ਅਤੇ ਭਵਿੱਖੀ ਰਣਨੀਤੀ’ ਵਿਸ਼ੇ ਤੇ ਇਹ ਵਿਚਾਰ-ਚਰਚਾ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਉਦਘਾਟਨੀ ਸੈਸ਼ਨ ਦੌਰਾਨ ਵੀਸੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਟਿਕਾਊ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਲਈ ਮਿਆਰੀ ਚਾਰੇ, ਖੇਤੀ ਦੀਆਂ ਬਿਹਤਰ ਤਕਨੀਕਾਂ ਅਤੇ ਸੰਸਥਾਗਤ ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੱਤਾ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਾਰਾ ਸਾਲ ਮਿਆਰੀ ਚਾਰੇ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣ ਲਈ ਚਾਰਾ ਉਤਪਾਦਨ ਵਿੱਚ ਮਸ਼ੀਨੀਕਰਨ, ਸਾਈਲੇਜ ਤਿਆਰ ਕਰਨ ਅਤੇ ਜਲਵਾਯੂ ਪਰਿਵਰਤਨ ਨੂੰ ਸਹਿਣ ਕਰਨ ਵਾਲੀਆਂ ਕਿਸਮਾਂ ਦੀ ਵਰਤੋਂ ਕਰਨ ਲਈ ਕਿਹਾ। ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਨੇ ਚਾਰੇ ਦੀ ਵਿਗਿਆਨਕ ਢੰਗ ਨਾਲ ਕਾਸ਼ਤ ਕਰਨ ਅਤੇ ਕਿਸਾਨ-ਕੇਂਦਰਿਤ ਪਸਾਰ ਪਹਿਲਕਦਮੀਆਂ ਦੀ ਲੋੜ ਤੇ ਜ਼ੋਰ ਦਿੱਤਾ, ਜਦੋਂ ਕਿ ਡਾ. ਜਸਪਾਲ ਸਿੰਘ ਹੁੰਦਲ, ਮੁਖੀ ਪਸ਼ੂ ਆਹਾਰ ਵਿਭਾਗ ਨੇ ਚਾਰਾ ਉਤਪਾਦਨ ਅਤੇ ਪਸ਼ੂ ਪਾਲਣ ਵਿੱਚ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਨੂੰ ਸ਼ਾਮਲ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਐਨੀਮਲ ਬਾਇਓਟੈਕਨਾਲੋਜੀ ਕਾਲਜ ਦੇ ਡੀਨ, ਡਾ. ਰਾਮ ਸਰਨ ਸੇਠੀ ਨੇ ਨਵੀਨਤਾ, ਉੱਦਮਤਾ ਅਤੇ ਵਿਹਾਰਕ ਕਾਰੋਬਾਰੀ ਮਾਡਲਾਂ ਦੀ ਭੂਮਿਕਾ ਤੇ ਖੋਜ ਨੂੰ ਵਪਾਰਕ ਤਕਨਾਲੋਜੀਆਂ ਵਿੱਚ ਬਦਲਣ ਬਾਰੇ ਚਾਨਣਾ ਪਾਇਆ। ਅਟਾਰੀ, ਜ਼ੋਨ-1, ਲੁਧਿਆਣਾ ਦੇ ਡਾ. ਆਰਕੇ. ਰਾਣਾ ਨੇ ਚਾਰਾ ਉਤਪਾਦਨ ਦੀਆਂ ਬਿਹਤਰ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਵਿੱਚ ਖੇਤੀਬਾੜੀ ਖੋਜ ਅਤੇ ਪਸਾਰ ਢਾਂਚੇ ਦੀ ਭੂਮਿਕਾ ਤੇ ਜ਼ੋਰ ਦਿੱਤਾ, ਅਤੇ ਪੀਏਯੂ ਦੇ ਡਾ. ਆਰਐੱਸ. ਸੋਹੂ ਨੇ ਚਾਰੇ ਦੀ ਉਤਪਾਦਕਤਾ ਅਤੇ ਪੌਸ਼ਟਿਕ ਮੁੱਲ ਨੂੰ ਵਧਾਉਣ ਵਿੱਚ ਚਾਰੇ ਦੀਆਂ ਸੁਧਰੀਆਂ ਕਿਸਮਾਂ ਅਤੇ ਮਿਆਰੀ ਬੀਜਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ। ਤਕਨੀਕੀ ਸੈਸ਼ਨਾਂ ਦੌਰਾਨ, ਡਾ. ਨਵਜੋਤ ਸਿੰਘ ਬਰਾੜ ਨੇ ਪੰਜਾਬ ਵਿੱਚ ਚਾਰੇ ਦੀ ਮੌਜੂਦਾ ਸਥਿਤੀ ਬਾਰੇ ਗੱਲ ਕੀਤੀ, ਡਾ. ਰਾਹੁਲ ਕਪੂਰ ਨੇ ਰਾਜ ਵਿੱਚ ਚਾਰੇ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਨ ਦੇ ਪ੍ਰੋਗਰਾਮਾਂ ਤੇ ਚਾਨਣਾ ਪਾਇਆ, ਅਤੇ ਵਿਪਿਨ ਸ਼ਰਮਾ ਨੇ ਚਾਰਾ ਉਤਪਾਦਨ ਵਿੱਚ ਮਸ਼ੀਨੀਕਰਨ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ ਡਾ. ਅੱਲਾ ਸਿੰਘ ਨੇ ਉੱਚ-ਗੁਣਵੱਤਾ ਵਾਲਾ ਸਾਈਲੇਜ ਤਿਆਰ ਕਰਨ ਲਈ ਮੱਕੀ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ, ਡਾ. ਰੁਚਿਕਾ ਭਾਰਦਵਾਜ ਨੇ ਜਲਵਾਯੂ-ਅਨੁਕੂਲ ਚਾਰਾ ਉਤਪਾਦਨ ਤੇ ਟਿਕਾਊ ਪਸ਼ੂ ਪਾਲਣ ਵਿੱਚ ਇਸ ਦੀ ਸੰਭਾਵਨਾ ਤੇ ਜ਼ੋਰ ਦਿੱਤਾ, ਅਤੇ ਡਾ. ਜਸਪਾਲ ਸਿੰਘ ਲਾਂਬਾ ਨੇ ਚਾਰੇ ਦੀ ਬਿਹਤਰ ਗੁਣਵੱਤਾ, ਪੋਸ਼ਣ ਅਤੇ ਸਾਈਲੇਜ ਤਕਨੀਕਾਂ ਬਾਰੇ ਚਰਚਾ ਕੀਤੀ। ਇਸ ਸਮਾਗਮ ਦਾ ਪ੍ਰਬੰਧਨ ਡਾ. ਜਸਵਿੰਦਰ ਸਿੰਘ ਅਤੇ ਡਾ. ਰਵਦੀਪ ਸਿੰਘ ਨੇ ਪ

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਚਾਰੇ ਦੇ ਸੰਕਟ ਦਾ ਹੱਲ ਲੱਭਣ ਲਈ ਵੱਡਾ ਸੰਕੇਤ, ਮਾਹਿਰਾਂ ਨੇ ਖੋਲ੍ਹੇ ਰਾਜ਼ — NRI Post