|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚੁੱਪ ਤੋੜਦਿਆਂ ਭਾਜਪਾ ਆਗੂ ਦਾ ਬੰਬ ਫਟਾਉਣ ਦਾ ਦਾਅਵਾ, ਪੇਪਰ ਮਿੱਲ ਮੁੱਦੇ 'ਤੇ ਪੁਰਾਣੇ ਆਗੂਆਂ ਦੀ ਚੁੱਪੀ ਦਾ ਸਵਾਲ

ਮੋਰਿੰਡਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਸਾਬਕਾ ਵਿਧਾਇਕ ਸ਼ਮਸ਼ੇਰ ਸਿੰਘ ਰਾਏ ਦੀ ਸਪੁੱਤਰੀ ਬੀਬੀ ਅਮਨਪ੍ਰੀਤ ਕੌਰ ਰਾਏ ਨੇ ਆਪਣੇ ਜਨਸੰਪਰਕ ਦਫ਼ਤਰ ਦਾ ਉਦਘਾਟਨ ਕੀਤਾ, ਜਿਸ ਮੌਕੇ ਵੱਡੀ ਗਿਣਤੀ ਵਿੱਚ

NRI Post Desk · 9 ਦਿਨ ਪਹਿਲਾਂ · ਅੱਪਡੇਟ 10 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੁੱਪ ਤੋੜਦਿਆਂ ਭਾਜਪਾ ਆਗੂ ਦਾ ਬੰਬ ਫਟਾਉਣ ਦਾ ਦਾਅਵਾ, ਪੇਪਰ ਮਿੱਲ ਮੁੱਦੇ 'ਤੇ ਪੁਰਾਣੇ ਆਗੂਆਂ ਦੀ ਚੁੱਪੀ ਦਾ ਸਵਾਲ
📷 NRI Post Desk

ਮੋਰਿੰਡਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਸਾਬਕਾ ਵਿਧਾਇਕ ਸ਼ਮਸ਼ੇਰ ਸਿੰਘ ਰਾਏ ਦੀ ਸਪੁੱਤਰੀ ਬੀਬੀ ਅਮਨਪ੍ਰੀਤ ਕੌਰ ਰਾਏ ਨੇ ਆਪਣੇ ਜਨਸੰਪਰਕ ਦਫ਼ਤਰ ਦਾ ਉਦਘਾਟਨ ਕੀਤਾ, ਜਿਸ ਮੌਕੇ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਸ਼ਹਿਰਵਾਸੀ ਸ਼ਾਮਿਲ ਹੋਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਹਲਕੇ ਦੀਆਂ ਸਭ ਤੋਂ ਵੱਡੀਆਂ ਚਿੰਤਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸਥਾਨਕ ਵਿਕਾਸ ਤੇ ਰੁਜ਼ਗਾਰ ਇੱਥੋਂ ਦਾ ਮੁੱਖ ਮੁੱਦਾ ਹੈ, ਜਦੋਂਕਿ ਮੋਰਿੰਡਾ, ਚਮਕੌਰ ਸਾਹਿਬ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸੜਕਾਂ, ਨਿਕਾਸੀ ਨਾਲਿਆਂ, ਸਟਰੀਟ ਲਾਈਟਾਂ, ਸਫ਼ਾਈ ਤੇ ਬੁਨਿਆਦੀ ਢਾਂਚੇ ਦੀ ਮੰਗ ਲਗਾਤਾਰ ਉਠਦੀ ਰਹਿੰਦੀ ਹੈ। ਉਨ੍ਹਾਂ ਨੇ ਚਮਕੌਰ ਸਾਹਿਬ ਦੇ ਨਾਲ ਤੋਂ ਨਿਕਲਦੀ ਸਰਹੰਦ ਕੈਨਾਲ ਦੀ ਸਫਾਈ ਨੂੰ ਪ੍ਰਮੁੱਖ ਲੋੜ ਦੱਸਿਆ ਅਤੇ ਕਿਹਾ ਕਿ ਬੀਤੇ ਦਿਨਾਂ ਵਿੱਚ ਸਹੀ ਢੰਗ ਨਾਲ ਸਫਾਈ ਨਾ ਹੋਣ ਕਾਰਨ ਨਹਿਰ ਦੇ ਕਿਨਾਰੇ ਟੁੱਟ ਚੁੱਕੇ ਹਨ। ਬੀਬੀ ਰਾਏ ਨੇ ਪ੍ਰਦੂਸ਼ਣ ਰੋਕਣ, ਪਾਣੀ ਤੇ ਹਵਾ ਦੀ ਗੁਣਵੱਤਾ ਦੀ ਰਾਖੀ ਅਤੇ ਸਥਾਨਕ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਪ੍ਰਭਾਵੀ ਉਪਰਾਲੇ ਕਰਨ ਦੀ ਗੱਲ ਵੀ ਕੀਤੀ ਅਤੇ ਦੱਸਿਆ ਕਿ ਸ਼੍ਰੀ ਚਮਕੌਰ ਸਾਹਿਬ ਦੇ ਨੇੜੇ ਜੰਡ ਸਾਹਿਬ ਵਿਖੇ ਲੱਗ ਰਹੀ ਰੁਚਿਕਾ ਪੇਪਰ ਮਿੱਲ੍ਹ ਖਿਲਾਫ ਇਲਾਕੇ ਦੇ ਲੋਕਾਂ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ 2018 ਤੋਂ ਧਰਨਾ ਚੱਲ ਰਿਹਾ ਸੀ ਤਾਂ ਜੋ ਹਲਕੇ ਨੂੰ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਇਸ ਮੁੱਦੇ 'ਤੇ ਸਭ ਤੋਂ ਵੱਡਾ ਖੁਲਾਸਾ ਕਰਦਿਆਂ ਉਨ੍ਹਾਂ ਨੇ ਬਿਨਾਂ ਕਿਸੇ ਆਗੂ ਦਾ ਨਾਮ ਲੈਂਦਿਆਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਦੇ ਆਗੂਆਂ ਨੇ ਵੀ ਰੁਚਿਕਾ ਮਿੱਲ ਸਬੰਧੀ ਚੁੱਪ ਧਾਰ ਰੱਖੀ ਸੀ, ਪ੍ਰੰਤੂ ਗਵਰਨਰ ਪੰਜਾਬ ਵੱਲੋਂ 13 ਅਪ੍ਰੈਲ ਨੂੰ ਇੱਕ ਪੱਤਰ ਜਾਰੀ ਹੋਣ ਤੋਂ ਬਾਅਦ ਇੱਕ ਆਗੂ ਨੇ ਆਪਣੀ ਚੁੱਪੀ ਤੋੜੀ ਤੇ ਕਿਹਾ ਕਿ ਉਸਦਾ ਇਸ ਪੇਪਰ ਮਿੱਲ੍ਹ ਨਾਲ ਕੋਈ ਸੰਬੰਧ ਨਹੀਂ, ਅਤੇ ਉਨ੍ਹਾਂ ਸਵਾਲ ਚੁੱਕਿਆ ਕਿ ਉਦੋਂ ਤੱਕ ਉਹ ਕਿਉਂ ਚੁੱਪ ਸਨ। ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਬੇਟੀਆਂ ਲਈ ਐਜੂਕੇਸ਼ਨ ਹੱਬ ਦੀ ਬਹੁਤ ਲੋੜ ਹੈ ਅਤੇ ਇਲਾਕੇ ਵਿੱਚ ਆਰਮੀ ਟ੍ਰੇਨਿੰਗ ਦਾ ਕੋਈ ਸੈਟਅੱਪ ਨਾ ਹੋਣ ਕਾਰਨ ਉਹ ਇੱਥੇ ਆਰਮੀ ਟ੍ਰੇਨਿੰਗ ਸੈਂਟਰ ਲਿਆਉਣ ਦੇ ਉਪਰਾਲੇ ਕਰਨਗੇ ਤਾਂ ਜੋ ਬੇਟੀਆਂ ਨੂੰ ਅੱਗੇ ਵਧਣ ਤੇ ਚੰਗੇ ਭਵਿੱਖ ਦਾ ਜਰੀਆ ਮਿਲ ਸਕੇ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਆਯੁਸ਼ਮਾਨ ਯੋਜਨਾ ਦੀ ਹੈਲਥ ਸਿਸਟਮ ਦੀ ਗੱਲ ਵੀ ਕੀਤੀ ਅਤੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਦੀ ਚਰਚਾ ਕਰਦਿਆਂ ਕਿਹਾ ਕਿ ਗੜੀ ਨੂੰ ਇੱਥੇ ਕੌਣ ਜਾਣਦਾ ਹੈ, ਉਹ ਦੋ ਤਿੰਨ ਮਹੀਨੇ ਤੋਂ ਆ ਕੇ ਇੱਥੇ ਵਿਧਾਇਕ ਬਣਨਾ ਚਾਹੁੰਦੇ ਹਨ ਪ੍ਰੰਤੂ ਹਲਕੇ ਵਿੱਚ ਉਨ੍ਹਾਂ ਦੀ ਕੋਈ ਪਹਿਚਾਣ ਨਹੀਂ, ਅਤੇ ਪਹਿਲਾਂ ਗੜੀ ਨੂੰ ਇੱਥੇ ਚਾਰ ਪੰਜ ਸਾਲ ਕੰਮ ਕਰਕੇ ਲੋਕਾਂ ਤੇ ਹਲਕੇ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਬਿਆਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਹਲਕੇ ਦੀ ਸਿਆਸਤ ਵਿੱਚ ਨਵੇਂ ਤਣਾਅ ਤੇ ਪੇਪਰ ਮਿੱਲ ਵਰਗੇ ਸੰਵੇਦਨਸ਼ੀਲ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਚੁੱਪ ਤੋੜਦਿਆਂ ਭਾਜਪਾ ਆਗੂ ਦਾ ਬੰਬ ਫਟਾਉਣ ਦਾ ਦਾਅਵਾ, ਪੇਪਰ ਮਿੱਲ ਮੁੱਦੇ 'ਤੇ ਪੁਰਾਣੇ ਆਗੂਆਂ ਦੀ ਚੁੱਪੀ ਦਾ ਸਵਾਲ — NRI Post