ਪੰਚਾਇਤ ਸੰਮਤੀ ਫਿਰੋਜ਼ਪੁਰ ਵਿੱਚ 15ਵੇਂ ਵਿੱਤ ਕਮਿਸ਼ਨ ਦੇ 1 ਕਰੋੜ 80 ਲੱਖ 87 ਹਜ਼ਾਰ 591 ਰੁਪਏ ਦੇ ਕਥਿਤ ਗਬਨ ਮਾਮਲੇ ਵਿੱਚ ਏਡੀਸੀ ਅਰੁਣ ਸ਼ਰਮਾ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਹੁਣ ਇੱਕ ਅਜਿਹਾ ਸਨਸਨੀਖੇਜ਼ ਖੁਲਾਸਾ ਸਾਹਮਣੇ ਆਇਆ ਹੈ ਜਿਸ ਨੇ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਪ ਮਚਾ ਦਿੱਤਾ ਹੈ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਇਸ ਗਬਨ ਵਿੱਚ ਵਰਤੀਆਂ ਗਈਆਂ ਤਤਕਾਲੀ ਬੀਡੀਪੀਓ ਕਿਰਨਦੀਪ ਕੌਰ ਤੇ ਚੇਅਰਪਰਸਨ ਜਸਵਿੰਦਰ ਕੌਰ ਦੀਆਂ ਕਥਿਤ ਫੇਕ ਡੌਂਗਲਾਂ ਨੂੰ ਅਪਰੂਵਲ ਦੇਣ ਦੀ ਕਾਰਵਾਈ 1 ਮਈ 2024 ਨੂੰ ਕੀਤੀ ਗਈ ਸੀ, ਜਦੋਂ ਕਿ ਉਹ ਦਿਨ ‘ਲੇਬਰ ਡੇਅ’ ਦੀ ਸਰਕਾਰੀ ਛੁੱਟੀ ਸੀ। ਵਿਭਾਗੀ ਰਿਕਾਰਡ ਵਿੱਚ ਇਹ ਗੱਲ ਦਰਜ ਹੈ ਕਿ ਇਹ ਡੌਂਗਲਾਂ ਤਤਕਾਲੀ ਏਡੀਸੀ ਡੀ ਫਿਰੋਜ਼ਪੁਰ ਅਰੁਣ ਸ਼ਰਮਾ ਦੀ ਈ-ਗ੍ਰਾਮ ਸਵਰਾਜ ਆਈਡੀ ਵਿੱਚੋਂ ਛੁੱਟੀ ਵਾਲੇ ਦਿਨ ਹੀ ਪ੍ਰਵਾਨ ਹੋਈਆਂ ਸਨ, ਜੋ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਏਡੀਸੀ ਅਰੁਣ ਸ਼ਰਮਾ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਉਨ੍ਹਾਂ ਨੇ ਖੁਦ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਸੀ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ, ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਡੌਂਗਲ ਤੋਂ ਕੋਈ ਮਨੀ ਟ੍ਰਾਂਜ਼ੈਕਸ਼ਨ ਨਹੀਂ ਹੋਈ। ਪਰ ਵਿਜੀਲੈਂਸ ਤਫ਼ਤੀਸ਼ ਵਿੱਚ ਜੋ ਗੱਲ ਸਾਹਮਣੇ ਆਈ ਉਸ ਨੇ ਸਾਰੀਆਂ ਦਲੀਲਾਂ ਨੂੰ ਧੂੜ ਚੱਟਾ ਦਿੱਤਾ ਹੈ, ਕਿਉਂਕਿ ਅਰੁਣ ਸ਼ਰਮਾ ਦੀ ਈ-ਗ੍ਰਾਮ ਸਵਰਾਜ ਆਈਡੀ ਵਿੱਚ ਜੂਨੀਅਰ ਕਰਮਚਾਰੀ ਜਸਪ੍ਰੀਤ ਕੌਰ ਦਾ ਮੋਬਾਈਲ ਨੰਬਰ ਰਜਿਸਟਰ ਪਾਇਆ ਗਿਆ ਹੈ। ਵਿਭਾਗੀ ਜਾਂਚ ਮੁਤਾਬਕ ਜੇਕਰ ਅਧਿਕਾਰਕ ਆਈਡੀ ਦੀ ਵਰਤੋਂ ਲਈ ਅਜਿਹੀ ਸਹੂਲਤ ਨਾ ਦਿੱਤੀ ਜਾਂਦੀ ਅਤੇ ਕਰਮਚਾਰੀ ਦਾ ਮੋਬਾਈਲ ਨੰਬਰ ਰਜਿਸਟਰ ਨਾ ਹੁੰਦਾ ਤਾਂ ਗਬਨ ਦੀ ਇਹ ਪੂਰੀ ਕਾਰਵਾਈ ਕਦੇ ਵੀ ਸੰਭਵ ਨਹੀਂ ਸੀ ਹੋ ਸਕਦੀ। ਜ਼ਿਕਰਯੋਗ ਹੈ ਕਿ ਬੀਡੀਪੀਓ ਦਫ਼ਤਰ ਫਿਰੋਜ਼ਪੁਰ ਤੋਂ 16 ਜੁਲਾਈ ਤੋਂ 27 ਅਗਸਤ 2024 ਦਰਮਿਆਨ ਬੀਡੀਪੀਓ ਦੀ ਜਾਅਲੀ ਡੌਂਗਲ ਵਰਤ ਕੇ 11 ਕਿਸ਼ਤਾਂ ਵਿੱਚ 1,80,87,591 ਰੁਪਏ ਰਣਜੀਤ ਟਾਇਲ ਇੰਡਸਟਰੀਜ਼ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ, ਜਦੋਂ ਕਿ ਅਸਲ ਵਿੱਚ ਕੋਈ ਵੀ ਕੰਮ ਨਹੀਂ ਹੋਇਆ ਸੀ। ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਪੰਚਾਇਤ ਸੰਮਤੀ ਦੇ ਕਾਰਵਾਈ ਰਜਿਸਟਰ ਵਿੱਚ ਇਸ ਅਦਾਇਗੀ ਸਬੰਧੀ ਨਾ ਕੋਈ ਮਤਾ ਦਰਜ ਸੀ, ਨਾ ਹੀ ਕੋਈ ਐਸਟੀਮੇਟ ਬਣਿਆ ਸੀ ਅਤੇ ਨਾ ਹੀ ਕੰਮ ਦੀ ਮਿਣਤੀ ਹੋਈ ਸੀ। ਸਭ ਤੋਂ ਹੈਰਾਨੀਜਨਕ ਪਹਿਲੂ ਇਹ ਹੈ ਕਿ ਕਿਰਨਦੀਪ ਕੌਰ ਨੇ ਬਤੌਰ ਬੀਡੀਪੀਓ 31 ਜਨਵਰੀ 2024 ਨੂੰ ਹੀ ਚਾਰਜ ਛੱਡ ਦਿੱਤਾ ਸੀ, ਪਰ ਉਸ ਦੇ ਤਬਾਦਲੇ ਤੋਂ ਤਿੰਨ ਮਹੀਨੇ ਬਾਅਦ ਛੁੱਟੀ ਵਾਲੇ ਦਿਨ ਉਸ ਦੇ ਨਾਂ ਦੀ ਜਾਅਲੀ ਡੌਂਗਲ ਬਣਾਈ ਗਈ ਅਤੇ ਛੇ ਮਹੀਨੇ ਬਾਅਦ ਉਸ ਤੋਂ ਫੰਡ ਟਰਾਂਸਫਰ ਕੀਤੇ ਗਏ। ਇਸ ਤੋਂ ਇਲਾਵਾ ਵੈਂਡਰ ਕੰਧਾਰਾ ਸਿੰਘ ਦੀ ਭੂਮਿਕਾ ’ਤੇ ਵੀ ਵਿਭਾਗੀ ਜਾਂਚ ਵਿੱਚ ਗੰਭੀਰ ਸਵਾਲ ਉਠਾਏ ਗਏ ਹਨ, ਕਿਉਂਕਿ ਬਿੱਲਾਂ ’ਤੇ ਸਰਕਾਰੀ ਪ੍ਰਾਪਤੀ ਦੇ ਦਸਤਖ਼ਤ ਅਤੇ ਮਾਲ ਦੀ ਢੋਆ-ਢੁਆਈ ਸਬੰਧੀ ਕੋਈ ਲੋੜੀਂਦਾ ਦਸਤਾਵੇਜ਼ ਨਹੀਂ ਮਿਲਿਆ ਹੈ। ਇਸ ਪੂਰੇ ਮਾਮ
ਛੁੱਟੀ ਵਾਲੇ ਦਿਨ ਏਡੀਸੀ ਦੀ ਆਈਡੀ ਤੋਂ ਲੱਖਾਂ ਦੀ ਅਪਰੂਵਲ, ਮਰੀ ਹੋਈ ਫਾਈਲਾਂ ’ਚੋਂ ਨਿਕਲਿਆ 1.81 ਕਰੋੜ ਦਾ ਅਜਿਹਾ ਸੱਚ ਜੋ ਹਿਲਾ ਦੇਵੇਗਾ ਪ੍ਰਸ਼ਾਸਨ ਦੀ ਨੀਂਹ
ਪੰਚਾਇਤ ਸੰਮਤੀ ਫਿਰੋਜ਼ਪੁਰ ਵਿੱਚ 15ਵੇਂ ਵਿੱਤ ਕਮਿਸ਼ਨ ਦੇ 1 ਕਰੋੜ 80 ਲੱਖ 87 ਹਜ਼ਾਰ 591 ਰੁਪਏ ਦੇ ਕਥਿਤ ਗਬਨ ਮਾਮਲੇ ਵਿੱਚ ਏਡੀਸੀ ਅਰੁਣ ਸ਼ਰਮਾ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਹੁਣ ਇੱਕ ਅਜਿਹਾ ਸਨਸਨੀਖੇਜ਼ ਖੁਲਾਸਾ ਸਾਹਮਣੇ ਆਇਆ ਹੈ ਜਿਸ ਨ
NRI Post Desk · 101 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




