|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਛਾਪੇ ਤੋਂ ਬਾਅਦ ‘ਆਪ’ ਦੀ ਘਬਰਾਹਟ ਨੇ ਖੋਲ੍ਹਿਆ ਰਾਜ਼, ਸੱਕਤਰ ਦੀ ਸੂਈ ਹੁਣ ਸਿੱਧੀ ਕੇਜਰੀਵਾਲ ਵੱਲ

ਮੁਹਾਲੀ ਵਿਚ ਗਮਾਡਾ ਦਫਤਰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਗਈ ਛਾਪੇਮਾਰੀ ਨੇ ਜਿੱਥੇ ਪੰਜਾਬ ਦੀ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ

NRI Post Desk · 57 ਦਿਨ ਪਹਿਲਾਂ · ਅੱਪਡੇਟ 33 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁਹਾਲੀ ਵਿਚ ਗਮਾਡਾ ਦਫਤਰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਗਈ ਛਾਪੇਮਾਰੀ ਨੇ ਜਿੱਥੇ ਪੰਜਾਬ ਦੀ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਇਸ ਛਾਪੇਮਾਰੀ ਨੇ ਉਹ ਪਰਦਾ ਚੁੱਕ ਦਿੱਤਾ ਹੈ ਜਿਸ ਨੂੰ ਪਾਰਟੀ ਵੱਲੋਂ ਲੰਮੇ ਸਮੇਂ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਤੋਂ ਭਾਜੜਾਂ ਇਸ ਕਰਕੇ ਪਈਆਂ ਹਨ ਕਿਉਂਕਿ ਸਾਰੇ ਘੁਟਾਲੇ ਵਿਚ ਸ਼ੱਕ ਦੀ ਸੂਈ ਹੁਣ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਦਿੱਲੀ ਦੇ ਆਗੂ ਸਤੇਂਦਰ ਜੈਨ ਦੀ ਰਿਹਾਇਸ਼ ’ਤੇ ਹੋਈ ਛਾਪੇਮਾਰੀ ਤੋਂ ਬਾਅਦ ਇਹ ਗਿਰੋਹ ਸਿੱਧਾ ਨਿਸ਼ਾਨੇ ’ਤੇ ਆ ਗਿਆ ਹੈ, ਕਿਉਂਕਿ ਜੈਨ ਤੋਂ ਸ਼ੱਕ ਦੀ ਸੂਈ ਕੇਜਰੀਵਾਲ ਦੇ ਬੂਹੇ ਵੱਲ ਜਾਂਦੀ ਹੈ। ਡਾ. ਚੀਮਾ ਨੇ ਇਹ ਵੀ ਦੋਸ਼ ਲਾਇਆ ਕਿ ਮੁੱਖ ਸਕੱਤਰ ਨਿਰਧਾਰਿਤ ਨਿਯਮਾਂ ਤੋਂ ਉਲਟ ਗਮਾਡਾ ਦਾ ਚੇਅਰਪਰਸਨ ਹੈ, ਜਿਸਦਾ ਮਕਸਦ ਦਿੱਲੀ ਦੇ ਗਿਰੋਹ ਮੁਤਾਬਕ ਭ੍ਰਿਸ਼ਟਾਚਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਆਪ ਦੇ ਆਗੂਆਂ ਵੱਲੋਂ ਦਬਾਅ ਘਟਵਾਉਣ ਵਾਸਤੇ ਬੇਲੋੜੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਦਾ ਘਿਰਾਓ ਕੀਤਾ ਜਾ ਰਿਹਾ ਹੈ। ਅਕਾਲੀ ਆਗੂ ਨੇ ਦਾਅਵਾ ਕੀਤਾ ਕਿ ਪਾਰਟੀ ਵੱਲੋਂ ਦਾਇਰ ਕੀਤੀ ਗਈ ਗੁੰਮਰਾਹਕੁੰਨ ਪਟੀਸ਼ਨ ਨੂੰ ਹਾਈ ਕੋਰਟ ਨੇ ਬਰਖ਼ਾਸਤ ਕਰ ਦਿੱਤਾ ਹੈ, ਜੋ ਇਹ ਸੰਕੇਤ ਦਿੰਦਾ ਹੈ ਕਿ ਪਾਰਟੀ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਕਿਤੇ ਪਿਟਾਰਾ ਨਾ ਖੁੱਲ੍ਹ ਜਾਵੇ। ਉਨ੍ਹਾਂ ਕਿਹਾ ਕਿ ਖਰੜ ਦੇ ਫਲੈਟਾਂ ਵਿਚ ਛਾਪੇਮਾਰੀ ਦੌਰਾਨ ਜਿਸ ਤਰੀਕੇ ਨੋਟਾਂ ਦੀ ਵਰਖਾ ਹੋਈ, ਉਸੇ ਤਰੀਕੇ ਮੁੱਖ ਮੰਤਰੀ ਦੇ ਓਐਸਡੀ ਦੀ ਬਦਲੀਆਂ ਤੇ ਤਾਇਨਾਤੀਆਂ ਵਿਚ ਭੂਮਿਕਾ, ਸੀਐਲਯੂ ਕਲੀਅਰੰਸ ਵਿਚ ਭੂਮਿਕਾ ਅਤੇ ਗਮਾਡਾ ਦੇ ਮਾਮਲੇ ਚਲਾਉਣ ਵਿਚ ਕੇਜਰੀਵਾਲ ਦੀ ਭੂਮਿਕਾ ਬੇਨਕਾਬ ਹੋ ਸਕਦੀ ਹੈ। ਡਾ. ਚੀਮਾ ਨੇ ਸਵਾਲ ਉਠਾਇਆ ਕਿ ਆਪ ਸਰਕਾਰ ਨੇ ਦਿੱਲੀ ਆਧਾਰਿਤ ਆਗੂ ਸਤੇਂਦਰ ਜੈਨ ਨੂੰ ਮੰਤਰੀਆਂ ਵਾਲਾ ਬੰਗਲਾ ਕਿਵੇਂ ਅਲਾਟ ਕਰ ਦਿੱਤਾ, ਜਿਸ ਤੋਂ ਪਤਾ ਚਲਦਾ ਹੈ ਕਿ ਉਹ ਗੈਰ ਸੰਵਿਧਾਨਕ ਸ਼ਕਤੀਆਂ ਮਾਣ ਰਿਹਾ ਹੈ ਅਤੇ ਗਮਾਡਾ ਵਿਚ ਫੈਸਲੇ ਉਸਦੇ ਪ੍ਰਭਾਵ ਹੇਠ ਹੁੰਦੇ ਹਨ। ਉਨ੍ਹਾਂ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪਿਆਂ ਨੇ ’ਕੱਟੜ ਈਮਾਨਦਾਰਾਂ’ ਦੀ ਅਸਲ ਤਸਵੀਰ ਪੰਜਾਬੀਆਂ ਸਾਹਮਣੇ ਬੇਨਕਾਬ ਕਰ ਦਿੱਤੀ ਹੈ ਅਤੇ ਜੇਕਰ ਕਿਸੇ ਅਫਸਰ ਨੇ ਕੋਈ ਗੜਬੜ ਕੀਤੀ ਹੈ ਤਾਂ ਪਾਰਟੀ ਨੂੰ ਬੌਖਲਾਹਟ ਵਿਚ ਆਉਣ ਦੀ ਬਜਾਏ ਇਸ ਦੀ ਜਾਂਚ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਕੇਂਦਰੀ ਏਜੰਸੀ ਤੋਂ ਭ੍ਰਿਸ਼ਟਾਚਾਰ ਦੇ ਵੇਰਵੇ ਪੁੱਛਣੇ ਚਾਹੀਦੇ ਹਨ ਤਾਂ ਜੋ ਦੋਸ਼ੀ ਅਫਸਰਾਂ ਖਿਲਾਫ ਕਾਰਵਾਈ ਹੋ ਸਕੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!