|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਦੋਂ ਇੱਕੋ ਮੰਚ 'ਤੇ ਇਕੱਠੇ ਹੋਏ ਅਨੰਦ ਕਾਰਜ ਤੇ ਨਿਕਾਹ, ਪਰ ਪਿੱਛੇ ਲੁਕੀ ਸੀ ਇੱਕ ਅਜਿਹੀ ਸੱਚਾਈ ਜੋ ਹਰ ਪੰਜਾਬੀ ਨੂੰ ਹਲੂਣ ਦੇਵੇਗੀ

ਸਾਹਨੇਵਾਲ/ਕੋਹਾੜਾ ਦੇ ਇਲਾਕੇ ਵਿੱਚ ਉਸ ਵੇਲੇ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਇੱਕੋ ਸਮੇਂ ਅਤੇ ਇੱਕੋ ਮੰਚ 'ਤੇ ਸੱਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ, ਜਿਨ੍ਹਾਂ ਵਿੱਚੋਂ ਛੇ ਜੋੜਿਆਂ ਦੇ ਅਨੰਦ ਕਾਰਜ ਇਤਿਹਾਸਕ ਅਸਥਾਨ ਗੁ

NRI Post Desk · 65 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਦੋਂ ਇੱਕੋ ਮੰਚ 'ਤੇ ਇਕੱਠੇ ਹੋਏ ਅਨੰਦ ਕਾਰਜ ਤੇ ਨਿਕਾਹ, ਪਰ ਪਿੱਛੇ ਲੁਕੀ ਸੀ ਇੱਕ ਅਜਿਹੀ ਸੱਚਾਈ ਜੋ ਹਰ ਪੰਜਾਬੀ ਨੂੰ ਹਲੂਣ ਦੇਵੇਗੀ
📷 NRI Post Desk

ਸਾਹਨੇਵਾਲ/ਕੋਹਾੜਾ ਦੇ ਇਲਾਕੇ ਵਿੱਚ ਉਸ ਵੇਲੇ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਇੱਕੋ ਸਮੇਂ ਅਤੇ ਇੱਕੋ ਮੰਚ 'ਤੇ ਸੱਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ, ਜਿਨ੍ਹਾਂ ਵਿੱਚੋਂ ਛੇ ਜੋੜਿਆਂ ਦੇ ਅਨੰਦ ਕਾਰਜ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ, ਨੰਦਪੁਰ ਸਾਹਨੇਵਾਲ ਵਿਖੇ ਪੂਰੀ ਧਾਰਮਿਕ ਮਰਯਾਦਾ ਅਨੁਸਾਰ ਸੰਪੰਨ ਹੋਏ, ਜਦਕਿ ਇੱਕ ਜੋੜੇ ਦਾ ਨਿਕਾਹ ਮੁਸਲਿਮ ਰੀਤੀ-ਰਿਵਾਜਾਂ ਮੁਤਾਬਕ ਪੜ੍ਹਾਇਆ ਗਿਆ। ਇਹ ਕਦਮ ਡਾ: ਬੀਆਰ. ਅੰਬੇਡਕਰ ਬੁੱਧਾ ਟਰੱਸਟ ਵੱਲੋਂ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਚੁੱਕਿਆ ਗਿਆ, ਜਿਸ ਨੇ ਸਮਾਜ ਵਿੱਚ ਇੱਕ ਵੱਡੀ ਬਹਿਸ ਅਤੇ ਹਲਚਲ ਪੈਦਾ ਕਰ ਦਿੱਤੀ। ਟਰੱਸਟ ਦੇ ਪ੍ਰਧਾਨ ਹਰਪ੍ਰੀਤ ਸਰਕਾਰੀਆ ਨੇ ਇਸ ਮੌਕੇ ਕਿਹਾ ਕਿ ਟਰੱਸਟ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਤਤਪਰ ਰਹਿੰਦਾ ਹੈ ਅਤੇ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਕਿਸੇ ਗਰੀਬ ਧੀ ਦਾ ਵਿਆਹ ਕਰਵਾਉਣਾ ਸਭ ਤੋਂ ਵੱਡੀ ਮਾਨਵ ਸੇਵਾ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਟਰੱਸਟ ਦਾ ਮੁੱਖ ਮਕਸਦ ਸਮਾਜ ਵਿੱਚੋਂ ਦਾਜ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ, ਜਿਸ ਦੀ ਮਿਸਾਲ ਅੱਜ ਇੱਕੋ ਮੰਚ ਤੇ ਅਨੰਦ ਕਾਰਜ ਅਤੇ ਨਿਕਾਹ ਕਰਵਾ ਕੇ ਦਿੱਤੀ ਗਈ ਹੈ। ਇਸ ਮੌਕੇ ਟਰੱਸਟ ਵੱਲੋਂ ਨਵ-ਵਿਆਹੇ ਜੋੜਿਆਂ ਨੂੰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਲੋੜੀਂਦਾ ਘਰੇਲੂ ਸਮਾਨ ਵੀ ਤੋਹਫ਼ੇ ਵਜੋਂ ਦਿੱਤਾ ਗਿਆ, ਜੋ ਇਸ ਗੱਲ ਦਾ ਸਬੂਤ ਹੈ ਕਿ ਇਹ ਸਿਰਫ਼ ਰਸਮ ਨਹੀਂ ਸੀ, ਸਗੋਂ ਜ਼ਿੰਮੇਵਾਰੀ ਵੀ ਸੀ। ਇਸ ਨੇਕ ਕਾਰਜ ਦੇ ਮੌਕੇ ਤੇ ਇਲਾਕੇ ਦੀਆਂ ਕਈ ਪ੍ਰਮੁੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਨਾਮਵਰ ਕਲਾਕਾਰਾਂ ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਅਤੇ ਸਾਰੇ ਨਵ-ਵਿਆਹੇ ਜੋੜਿਆਂ ਨੂੰ ਸੁਖਾਵੇਂ ਅਤੇ ਖੁਸ਼ਹਾਲ ਗ੍ਰਹਿਸਥ ਜੀਵਨ ਲਈ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤਾ। ਪ੍ਰਧਾਨ ਸਰਕਾਰੀਆ ਨੇ ਵਿਸ਼ਵਾਸ ਦਿਵਾਇਆ ਕਿ ਸੰਸਥਾ ਭਵਿੱਖ ਵਿੱਚ ਵੀ ਅਜਿਹੇ ਭਲਾਈ ਕਾਰਜਾਂ ਨੂੰ ਹੋਰ ਵੱਡੇ ਪੱਧਰ ਤੇ ਜਾਰੀ ਰੱਖੇਗੀ ਅਤੇ ਸਮਾਗਮ ਦੇ ਅਖੀਰ ਵਿੱਚ ਆਈਆਂ ਸ਼ਖਸੀਅਤਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਚਿੰਨ੍ਹ ਭੇਟ ਕੀਤੇ ਗਏ ਤੇ ਸੰਗਤਾਂ ਲਈ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਹਰਪ੍ਰੀਤ ਸਰਕਾਰੀਆ, ਸੁਖਜੀਤ ਸਿੰਘ ਸੁੱਖੀ ਹਰਾ, ਪ੍ਰੀਤਮ ਸਿੰਘ ਗਿੱਲ, ਲਖਵੀਰ ਸਿੰਘ, ਅੰਗਰੇਜ ਸਿੰਘ, ਸੁਰਜੀਤ ਸਿੰਘ ਭੋਲਾ, ਨਿਰਪਿੰਦਰ ਸਿੰਘ, ਸਵਰਨਜੀਤ ਸਿੰਘ ਗਰਚਾ, ਨਰੇਸ਼ ਕੁਮਾਰ ਨਾਗੀ, ਕੁਲਦੀਪ ਸਿੰਘ ਸਾਬਕਾ ਕੌਂਸਲਰ, ਰਾਜ ਕੁਮਾਰ ਮੈਣੀ, ਪ੍ਰਧਾਨ ਅਕਾਸ਼ਦੀਪ ਸਿੰਘ ਏਕਤਾ ਯੂਥ ਕਲੱਬ, ਬਲਜੀਤ ਸਿੰਘ, ਪ੍ਰਧਾਨ ਖੁਸ਼, ਬੀਰੀ, ਏਐੱਸਆਈ ਦਰਸ਼ਨ ਸਿੰਘ, ਲਖਵਿੰਦਰ ਸਿੰਘ, ਅਰੁਣ ਪਪਨੇਜਾ, ਧਰਮਿੰਦਰ ਸਿੰਘ, ਭਜਨ ਢਿੱਲੋਂ ਅਤੇ ਸਮੂਹ ਟਰੱਸਟ ਮੈਂਬਰਾਂ ਤੋਂ ਇਲਾਵਾ ਸੀਨਿਅਰ ਆਗੂ ਅਜਮੇਰ ਸਿੰਘ ਭਾਗਪੁਰ ਭਾਜਪਾ, ਮੰਡਲ ਪ੍ਰਧਾਨ ਸੰਜੀਵ ਕੁਮਾਰ ਭਾਜਪਾ, ਕਾਂਗਰਸੀ ਗੁਰਦੇਵ ਸਿੰਘ ਲਾਪਰਾਂ, ਪਾਲ ਸ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!