ਜਲੰਧਰ ਵਿੱਚ ਵੱਖ-ਵੱਖ ਹੋਲਸੇਲ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿੱਚ ਕਰੀਬ 50 ਵੱਖ ਵੱਖ ਹੋਲ ਸੇਲ ਐਸੋਸੀਏਸ਼ਨਾਂ ਦੇ ਅਹੁਦੇਦਾਰ ਮੌਜੂਦ ਰਹੇ। ਇਸ ਮੀਟਿੰਗ ਵਿੱਚ ਬਲਜੀਤ ਸਿੰਘ ਆਹਲੂਵਾਲੀਆ, ਰਵਿੰਦਰ ਧੀਰ, ਜਸਪ੍ਰੀਤ ਰਿੱਪੀ, ਜਸਵਿੰਦਰ ਸਿੰਘ ਸਚਦੇਵਾ, ਹਰਪ੍ਰੀਤ ਸਿੰਘ ਨੀਟੂ, ਅਮਿਤ ਵਧਵਾ, ਵਿਸ਼ਵਜੀਤ ਸਿੱਕਾ, ਦੀਪਾ ਨਿਸ਼ਚਲ, ਸ਼ਿਵਨਾਥ ਸਿੱਧੂ ਨੀਟੂ ਟੱਕਰ, ਜਸਪਾਲ ਸਿੰਘ, ਨਰੇਸ਼ ਮਲਹੋਤਰਾ, ਦੀਪਕ ਜੋਸ਼ੀ, ਨੀਰਜ ਮਗੂ, ਪ੍ਰਭੂ ਜੱਗੀ, ਨਿਰਮਲ ਸਿੰਘ ਬੇਦੀ, ਪ੍ਰੀਤਮ ਸਿੰਘ, ਕ੍ਰਿਸ਼ਨ ਲਾਲ, ਅਮਿਤ ਸਹਿਗਲ, ਸੁਰੇਸ਼ ਗੁਪਤਾ, ਹਰਪ੍ਰੀਤ ਲਵਲੀ, ਜਸਪਾਲ ਫਲੋਰਾ, ਸਰਬਜੀਤ ਅਨੰਦ, ਬਲਬੀਰ ਸਿੰਘ ਨੀਟਾ ਮੁਰਗਈ ਤੇ ਅਸ਼ਵਨੀ ਛਾਬੜਾ ਆਦਿ ਹਾਜ਼ਰ ਸਨ। ਮੀਟਿੰਗ ਵਿੱਚ ਸਾਂਝੇ ਤੌਰ ’ਤੇ ਇਹ ਫੈਸਲਾ ਲਿਆ ਗਿਆ ਕਿ ਜਿਵੇਂ ਅਗਸਤ ਮਹੀਨੇ ਵਿੱਚ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਇਕ ਮਹੀਨੇ ਵਿੱਚ 3 ਵਾਰ ਪੰਜਾਬ ਬੰਦ ਦਾ ਸੱਦਾ ਸੀ, ਜਿਸ ਦੌਰਾਨ ਸਾਰੇ ਹੀ ਵਪਾਰੀਆਂ ਨੇ ਵੀ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਆਪਣੇ ਕੰਮਕਾਰ ਬੰਦ ਰੱਖੇ। ਇਸ ਮੌਕੇ ’ਤੇ ਬੋਲਦਿਆਂ ਵਪਾਰੀ ਆਗੂ ਬਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਵਪਾਰੀ ਵਰਗ ਨੇ ਹਮੇਸ਼ਾ ਸਮਾਜਿਕ ਤੇ ਧਾਰਮਿਕ ਸਬੰਧਾਂ ਨੂੰ ਸਮਰਪਣ ਦੀ ਭਾਵਨਾ ਨਾਲ ਨਿਭਾਇਆ ਹੈ। ਹਾਲਾਂਕਿ, ਵੱਖ-ਵੱਖ ਜਥੇਬੰਦੀਆਂ ਵੱਲੋਂ ਬਾਜ਼ਾਰ ਬੰਦ ਕਰਨ ਦੇ ਵਾਰ-ਵਾਰ ਦਿੱਤੇ ਜਾ ਰਹੇ ਸੱਦਿਆਂ ਕਾਰਨ ਵਪਾਰ ਤੇ ਮਾੜਾ ਅਸਰ ਪੈ ਰਿਹਾ ਹੈ, ਜੋ ਪਹਿਲਾਂ ਹੀ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਮੀਟਿੰਗ ਦੌਰਾਨ ਵਪਾਰੀਆਂ ਨੇ ਕਿਹਾ ਕਿ ਵਪਾਰੀ ਵਰਗ ਪੂਰੀ ਤਰ੍ਹਾਂ ਧਾਰਮਿਕ ਤੇ ਸਮਾਜਿਕ ਸੰਗਠਨਾਂ ਨੂੰ ਸਮਰਥਨ ਦੇਣਾ ਚਾਹੁੰਦਾ ਹੈ ਪਰ ਕਾਰੋਬਾਰ ਦੀ ਲਗਾਤਾਰ ਗਿਰਾਵਟ ਦੇ ਮੱਦੇਨਜ਼ਰ ਅੱਜ ਸਾਂਝੇ ਤੌਰ ਤੇ ਇਹ ਫੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਮਸਲੇ ਦੇ ਰੋਸ ਪ੍ਰਦਰਸ਼ਨ ਤੇ ਹੁਣ ਪੂਰੇ ਦਿਨ ਵਪਾਰਕ ਅਦਾਰਾ ਬੰਦ ਨਹੀਂ ਹੋਵੇਗਾ। ਜੇ ਵਪਾਰਕ ਅਦਾਰੇ ਬੰਦ ਕਰਨ ਦੀ ਜ਼ਰੂਰਤ ਸਮਝੀ ਜਾਵੇਗੀ ਤਾਂ ਇਹ ਬੰਦ ਅੱਧੇ ਦਿਨ 2 ਵਜੇ ਤੱਕ ਹੀ ਹੋਵੇਗਾ। ਇਸ ਸੰਬੰਧੀ ਅਗਲੀ ਮੀਟਿੰਗ ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਗਠਨ ਤੇ ਉਚੇਚੇ ਤੌਰ ਤੇ ਪ੍ਰਸ਼ਾਸ਼ਨ ਨਾਲ ਬਹੁਤ ਜਲਦੀ ਕੀਤੀ ਜਾਵੇਗੀ। ਇਸ ਫੈਸਲੇ ਨਾਲ ਜਿੱਥੇ ਵਪਾਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਉੱਥੇ ਹੀ ਇਹ ਸਵਾਲ ਵੀ ਖੜ੍ਹਾ ਹੋ ਗਿਆ ਹੈ ਕਿ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਭਵਿੱਖ ਦੇ ਸੱਦਿਆਂ ’ਤੇ ਵਪਾਰੀ ਵਰਗ ਕਿਵੇਂ ਪ੍ਰਤੀਕਿਰਿਆ ਦੇਵੇਗਾ। ਪ੍ਰਸ਼ਾਸਨ ਨਾਲ ਹੋਣ ਵਾਲੀ ਅਗਲੀ ਮੀਟਿੰਗ ਕਈ ਪੱਖਾਂ ਤੋਂ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਇਸ ਨਾਲ ਪਤਾ ਲੱਗੇਗਾ ਕਿ ਵਪਾਰੀਆਂ ਦੇ ਇਸ ਸਾਂਝੇ ਫੈਸਲੇ ਨੂੰ ਕਿਵੇਂ ਲਾਗੂ ਕਰਵਾਇਆ ਜਾਂਦਾ ਹੈ। ਦੇਖਣਾ ਇਹ ਵੀ ਹੋਵੇਗਾ ਕਿ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਵਪਾਰ ਨੂੰ ਇਸ ਫੈਸਲੇ ਨਾਲ ਕਿੰਨੀ ਰਾਹਤ ਮਿਲਦੀ ਹੈ।
ਜਲੰਧਰ ਦੇ ਵਪਾਰੀਆਂ ਦਾ ਵੱਡਾ ਫੈਸਲਾ, ਹੁਣ ਪੂਰੇ ਦਿਨ ਬੰਦ ਦੀ ਨਹੀਂ ਰਹੇਗੀ ਗੁੰਜਾਇਸ਼
ਜਲੰਧਰ ਵਿੱਚ ਵੱਖ-ਵੱਖ ਹੋਲਸੇਲ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿੱਚ ਕਰੀਬ 50 ਵੱਖ ਵੱਖ ਹੋਲ ਸੇਲ ਐਸੋਸੀਏਸ਼ਨਾਂ ਦੇ ਅਹੁਦੇਦਾਰ ਮੌਜੂਦ ਰਹੇ। ਇਸ ਮੀਟਿੰਗ ਵਿੱਚ ਬਲਜੀਤ ਸਿੰਘ ਆਹਲੂਵਾਲੀਆ, ਰਵਿੰਦਰ ਧੀਰ, ਜਸ
NRI Post Desk · 69 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





