|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਲੰਧਰ 'ਚ ਪ੍ਰੇਮੀ ਦੀ ਮੌਤ ਦੇ ਰਹੱਸ 'ਚ ਨਵਾਂ ਮੋੜ: ਪੁਲਿਸ ਕੋਲ ਦੋ ਵਿਰੋਧੀ ਕਹਾਣੀਆਂ, ਪਰਿਵਾਰ ਨੇ ਲਾਸ਼ ਵੀ ਨਹੀਂ ਦੇਖੀ

ਜਲੰਧਰ ਦੇ ਇਲਾਕੇ ਆਨੰਦ ਨਗਰ ਮਕਸੂਦਾਂ ਵਿੱਚ ਇੱਕ 26 ਸਾਲਾ ਨੌਜਵਾਨ ਦੀ ਮੌਤ ਨੇ ਉਸ ਸਮੇਂ ਰਹੱਸ ਦਾ ਰੂਪ ਧਾਰ ਲਿਆ ਜਦੋਂ ਪੁਲਿਸ ਨੂੰ ਇੱਕੋ ਘਟਨਾ ਬਾਰੇ ਦੋ ਬਿਲਕੁਲ ਵਿਰੋਧੀ ਕਹਾਣੀਆਂ ਮਿਲੀਆਂ। ਮਕੈਨੀਕਲ ਇੰਜੀਨੀਅਰ ਉਮਵੀਰ ਉਰਫ ਅਜੇ ਕੁਮਾਰ ਪੁੱਤਰ

NRI Post Desk · 35 ਦਿਨ ਪਹਿਲਾਂ · ਅੱਪਡੇਟ 16 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਲੰਧਰ 'ਚ ਪ੍ਰੇਮੀ ਦੀ ਮੌਤ ਦੇ ਰਹੱਸ 'ਚ ਨਵਾਂ ਮੋੜ: ਪੁਲਿਸ ਕੋਲ ਦੋ ਵਿਰੋਧੀ ਕਹਾਣੀਆਂ, ਪਰਿਵਾਰ ਨੇ ਲਾਸ਼ ਵੀ ਨਹੀਂ ਦੇਖੀ
📷 NRI Post Desk

ਜਲੰਧਰ ਦੇ ਇਲਾਕੇ ਆਨੰਦ ਨਗਰ ਮਕਸੂਦਾਂ ਵਿੱਚ ਇੱਕ 26 ਸਾਲਾ ਨੌਜਵਾਨ ਦੀ ਮੌਤ ਨੇ ਉਸ ਸਮੇਂ ਰਹੱਸ ਦਾ ਰੂਪ ਧਾਰ ਲਿਆ ਜਦੋਂ ਪੁਲਿਸ ਨੂੰ ਇੱਕੋ ਘਟਨਾ ਬਾਰੇ ਦੋ ਬਿਲਕੁਲ ਵਿਰੋਧੀ ਕਹਾਣੀਆਂ ਮਿਲੀਆਂ। ਮਕੈਨੀਕਲ ਇੰਜੀਨੀਅਰ ਉਮਵੀਰ ਉਰਫ ਅਜੇ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਮਕਾਨ ਨੰਬਰ 1712 ਨੰਦਨਪੁਰ ਰੋਡ ਨੇੜੇ ਗੋਰਮਿੰਟ ਸਕੂਲ ਮਕਸੂਦਾ ਨੇ ਆਪਣੀ ਪ੍ਰੇਮਿਕਾ ਮਨਪ੍ਰੀਤ ਕੌਰ ਵਾਸੀ ਬਰਫ ਵਾਲੀ ਗਲੀ ਰਵਿਦਾਸ ਗੁਰਦੁਆਰਾ ਸਾਹਿਬ ਆਨੰਦ ਨਗਰ ਦੇ ਘਰ ਜਾ ਕੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਪਿਤਾ ਤੇ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਮਨਪ੍ਰੀਤ ਕੌਰ ਨਾਲ ਤਿੰਨ ਤੋਂ ਚਾਰ ਸਾਲ ਪਹਿਲਾਂ ਤੋਂ ਪਿਆਰ ਸਬੰਧ ਸੀ ਅਤੇ ਉਹ ਦੋਵੇਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਮਵੀਰ ਨੇ ਮਨਪ੍ਰੀਤ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਉਸਦੀ ਵੱਡੀ ਭੈਣ ਅਮਨਪ੍ਰੀਤ ਦਾ ਵਿਆਹ ਨਾ ਹੋਣ ਕਰਕੇ ਵਿਆਹ ਨੂੰ ਬਾਅਦ ਵਿੱਚ ਕਰਨ ਲਈ ਕਿਹਾ ਗਿਆ ਸੀ। ਪਰਿਵਾਰ ਮੁਤਾਬਕ ਦੋਵਾਂ ਵਿਚਕਾਰ ਬੋਲਚਾਲ ਬੰਦ ਹੋ ਗਈ ਸੀ ਅਤੇ ਉਮਵੀਰ ਆਪਣੀ ਮਰਜ਼ੀ ਨਾਲ ਮਨਪ੍ਰੀਤ ਦੇ ਘਰ ਗਿਆ, ਜਿੱਥੇ ਦੋਵਾਂ ਵਿਚਕਾਰ ਝਗੜਾ ਹੋਇਆ ਅਤੇ ਉਸ ਨੇ ਗੁੱਸੇ ਵਿੱਚ ਆ ਕੇ ਸਲਫਾਸ ਖਾ ਲਈ। ਘਟਨਾ ਦਾ ਇੱਕ ਹੋਰ ਪੱਖ ਆਤਮ ਹੱਤਿਆ ਨੋਟ ਨੇ ਸਾਹਮਣੇ ਲਿਆਇਆ, ਜਿਸ ਵਿੱਚ ਉਮਵੀਰ ਨੇ ਲਿਖਿਆ ਕਿ ਮਨਪ੍ਰੀਤ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਇਨਕਾਰ ਕਰ ਦਿੱਤਾ, ਕਿਸੇ ਹੋਰ ਪ੍ਰੇਮੀ ਨਾਲ ਨਾਤਾ ਜੋੜ ਲਿਆ ਅਤੇ ਉਸ ਨੂੰ ਮਾਰਕਟਾਈ ਕਰਵਾ ਕੇ ਜ਼ਖਮੀ ਵੀ ਕਰਵਾਇਆ, ਜਿਸ ਬਾਰੇ ਪੁਲਿਸ ਨੂੰ ਅਣਪਛਾਤਿਆਂ ਵਿਰੁੱਧ ਸ਼ਿਕਾਇਤ ਵੀ ਦਿੱਤੀ ਗਈ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸਦਾ ਲੜਕਾ ਵਿਦੇਸ਼ ਜਾ ਕੇ ਮਾਤਾ ਪਿਤਾ ਦੀ ਬਜਾਏ ਪ੍ਰੇਮਿਕਾ ਨੂੰ ਪੈਸੇ ਭੇਜਦਾ ਸੀ ਅਤੇ ਘਰੋਂ ਜਾਣ ਤੋਂ ਪਹਿਲਾਂ 50 ਹਜ਼ਾਰ ਰੁਪਏ ਤੇ ਸੋਨਾ ਵੀ ਲੈ ਗਿਆ ਸੀ। ਦੂਜੇ ਪਾਸੇ ਪ੍ਰੇਮਿਕਾ ਤੇ ਉਸਦੀ ਮਾਤਾ ਦਾ ਦਾਅਵਾ ਹੈ ਕਿ ਲੜਕਾ ਉਨ੍ਹਾਂ ਦੇ ਘਰ ਚੋਰੀ ਕਰਨ ਆਇਆ ਸੀ ਅਤੇ ਕਾਬੂ ਕਰਨ 'ਤੇ ਹਮਲਾ ਕਰਕੇ ਜ਼ਖਮੀ ਕੀਤਾ ਗਿਆ। ਥਾਣਾ-1 ਦੇ ਮੁਖੀ ਮੁਤਾਬਕ ਦੋਵਾਂ ਧਿਰਾਂ ਦੇ ਬਿਆਨਾਂ 'ਤੇ ਧਾਰਾ 194 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਦੇਰ ਰਾਤ ਤੱਕ ਪਰਿਵਾਰ ਨੂੰ ਲਾਸ਼ ਦਿਖਾਏ ਬਿਨਾਂ ਸਿਵਲ ਹਸਪਤਾਲ ਮੁਰਦਾਘਰ ਲੈ ਜਾਇਆ ਗਿਆ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!