|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਲੰਧਰ ਜਿਮਖਾਨਾ ਕਲੱਬ 'ਚ ਵੱਡਾ ਫੈਸਲਾ: ਚੋਣਾਂ ਦੀ ਤਾਰੀਖ਼ ਦਾ ਐਲਾਨ, ਪਰ ਇਸ ਨਿਯਮ ਨੇ ਮਚਾਈ ਹਲਚਲ

ਜਲੰਧਰ ਜਿਮਖਾਨਾ ਲੇਡੀਜ਼ ਕਲੱਬ ਦੀ ਸਾਲਾਨਾ ਜਨਰਲ ਮੀਟਿੰਗ ਸ਼ਨਿਚਰਵਾਰ ਨੂੰ ਜਿਮਖਾਨਾ ਕਲੱਬ ਵਿਖੇ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਏਡੀਸੀ ਅਮਨਿੰਦਰ ਕੌਰ ਬਰਾੜ ਨੇ ਕੀਤੀ ਅਤੇ ਇਸ ਦੌਰਾਨ ਕਲੱਬ ਦੀਆਂ ਅਗਲੀਆਂ ਚੋਣਾਂ 28 ਨਵੰਬਰ ਨੂੰ ਕਰਵਾਉਣ ਦਾ ਅਹਿਮ

NRI Post Desk · 31 ਦਿਨ ਪਹਿਲਾਂ · ਅੱਪਡੇਟ 29 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਲੰਧਰ ਜਿਮਖਾਨਾ ਕਲੱਬ 'ਚ ਵੱਡਾ ਫੈਸਲਾ: ਚੋਣਾਂ ਦੀ ਤਾਰੀਖ਼ ਦਾ ਐਲਾਨ, ਪਰ ਇਸ ਨਿਯਮ ਨੇ ਮਚਾਈ ਹਲਚਲ
📷 NRI Post Desk

ਜਲੰਧਰ ਜਿਮਖਾਨਾ ਲੇਡੀਜ਼ ਕਲੱਬ ਦੀ ਸਾਲਾਨਾ ਜਨਰਲ ਮੀਟਿੰਗ ਸ਼ਨਿਚਰਵਾਰ ਨੂੰ ਜਿਮਖਾਨਾ ਕਲੱਬ ਵਿਖੇ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਏਡੀਸੀ ਅਮਨਿੰਦਰ ਕੌਰ ਬਰਾੜ ਨੇ ਕੀਤੀ ਅਤੇ ਇਸ ਦੌਰਾਨ ਕਲੱਬ ਦੀਆਂ ਅਗਲੀਆਂ ਚੋਣਾਂ 28 ਨਵੰਬਰ ਨੂੰ ਕਰਵਾਉਣ ਦਾ ਅਹਿਮ ਐਲਾਨ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਵਿੱਚ ਆਨਰੇਰੀ ਸਕੱਤਰ ਸੁਰੁਚੀ ਕੱਕੜ ਨੇ ਕਲੱਬ ਦੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਪੇਸ਼ ਕੀਤੀ ਅਤੇ ਦੱਸਿਆ ਕਿ ਦਸੰਬਰ 2021 ਵਿੱਚ ਕਾਰਜਕਾਲ ਸ਼ੁਰੂ ਹੋਣ ਸਮੇਂ ਕਲੱਬ ਕੋਲ ਬੈਂਕ ਖਾਤਿਆਂ ਅਤੇ ਨਕਦੀ ਦੇ ਰੂਪ ਵਿੱਚ 48 ਲੱਖ ਰੁਪਏ ਸਨ, ਜੋ ਲਗਭਗ ਪੰਜ ਸਾਲਾਂ ਵਿੱਚ ਵਧ ਕੇ 76 ਲੱਖ ਰੁਪਏ ਹੋ ਗਏ ਹਨ, ਯਾਨੀ ਕਲੱਬ ਦੀ ਵਿੱਤੀ ਸਥਿਤੀ ਵਿੱਚ 28 ਲੱਖ ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਸਾਬਕਾ ਪ੍ਰਧਾਨਾਂ ਦੇ ਮਾਰਗਦਰਸ਼ਨ, ਸਮੂਹ ਮੈਂਬਰਾਂ ਦੇ ਸਹਿਯੋਗ ਅਤੇ ਕਾਰਜਕਾਰਨੀ ਟੀਮ ਦੀ ਮਿਹਨਤ ਨੂੰ ਦਿੱਤਾ। ਇਸ ਤੋਂ ਬਾਅਦ ਖ਼ਜ਼ਾਨਚੀ ਸੰਗੀਤਾ ਮੋਹਿੰਦਰਾ ਨੇ 31 ਮਾਰਚ 2026 ਤੱਕ ਦੇ ਆਡਿਟ ਕੀਤੇ ਹਿਸਾਬ-ਕਿਤਾਬ ਪੇਸ਼ ਕੀਤੇ, ਜਿਨ੍ਹਾਂ ਨੂੰ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ। ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਪੂਨਮ ਸੇਖੜੀ ਵੱਲੋਂ 16 ਅਗਸਤ 2025 ਨੂੰ ਪਾਸ ਕੀਤੇ ਗਏ ਨਿਯਮ ’ਤੇ ਵੀ ਚਰਚਾ ਹੋਈ, ਜਿਸ ਅਨੁਸਾਰ ਕਲੱਬ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਉਮੀਦਵਾਰ ਵਜੋਂ ਖੜ੍ਹੇ ਹੋਣ ਲਈ 80 ਫ਼ੀਸਦੀ ਹਾਜ਼ਰੀ ਲਾਜ਼ਮੀ ਕੀਤੀ ਗਈ ਹੈ। ਏਡੀਸੀ ਅਮਨਿੰਦਰ ਕੌਰ ਬਰਾੜ ਨੇ ਮੌਜੂਦਾ ਟੀਮ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਕਿ ਕਲੱਬ ਦੀਆਂ ਅਗਲੀਆਂ ਚੋਣਾਂ ਸ਼ਨਿਚਰਵਾਰ 28 ਨਵੰਬਰ ਨੂੰ ਕਰਵਾਈਆਂ ਜਾਣਗੀਆਂ, ਜਦਕਿ ਚੋਣਾਂ ਤੱਕ ਦਿਵਿਆ ਪੀ. ਆਈਏਐੱਸ ਕਾਰਜਕਾਰੀ ਆਨਰੇਰੀ ਸਕੱਤਰ ਵਜੋਂ ਸੇਵਾਵਾਂ ਨਿਭਾਉਣਗੇ। ਮੀਟਿੰਗ ਵਿੱਚ ਕਲੱਬ ਦੀ ਕਾਰਜਕਾਰਨੀ ਟੀਮ ਵੱਲੋਂ ਆਨਰੇਰੀ ਸਕੱਤਰ ਸੁਰੁਚੀ ਕੱਕੜ, ਜੁਆਇੰਟ ਸਕੱਤਰ ਮਨਿੰਦਰ ਧੀਮਾਨ, ਮਨੋਰੰਜਨ ਸਕੱਤਰ ਨੀਨਾ ਚੌਹਾਨ, ਜੁਆਇੰਟ ਮਨੋਰੰਜਨ ਸਕੱਤਰ ਵੰਦਨਾ ਕਾਲੀਆ, ਫੂਡ ਸਕੱਤਰ ਨੀਲਮ ਠਾਕੁਰ ਅਤੇ ਜੁਆਇੰਟ ਫੂਡ ਸਕੱਤਰ ਲਲਿਤਾ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ, ਜਦਕਿ ਕਾਰਜਕਾਰਨੀ ਮੈਂਬਰ ਪੂਜਾ ਪਾਸੀਚਾ, ਪੂਜਾ ਚੋਪੜਾ, ਰੀਤੂ ਕੌਰ, ਸਾਂਵਰੀ ਧੰਦ ਅਤੇ ਪਰਮਿੰਦਰ ਬੇਰੀ ਵੀ ਮੰਚ ’ਤੇ ਮੌਜੂਦ ਸਨ। ਮੀਟਿੰਗ ਵਿੱਚ ਸਾਬਕਾ ਸਕੱਤਰਾਂ, ਸਾਬਕਾ ਅਹੁਦੇਦਾਰਾਂ ਅਤੇ ਲਗਭਗ 60 ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!