|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਲੰਧਰ ਦੀ ਸਿਟੀ ਬੱਸ ਸੇਵਾ ਨੂੰ ਲੈ ਕੇ ਵੱਡਾ ਖੁਲਾਸਾ: ਦਿੱਲੀ ਦੀ ਕੰਪਨੀ ਦੇ ਹੱਥ ਲੱਗਾ 97 ਬੱਸਾਂ ਦਾ ਟੈਂਡਰ, ਜਾਣੋ ਕੀ ਹੈ ਪੂਰਾ ਸੱਚ

ਜਲੰਧਰ ਸ਼ਹਿਰ ਵਿੱਚ ਲੋਕਾਂ ਦੀ ਸਹੂਲਤ ਲਈ ਸਿਟੀ ਬੱਸ ਚਲਾਉਣ ਦੀਆਂ ਤਿਆਰੀਆਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਪ੍ਰਾਜੈਕਟ ਦਾ ਠੇਕਾ ਦਿੱਲੀ ਦੀ ਸਾਈਨ ਗਰੀਨ ਪ੍ਰਾਜੈਕਟ ਕੰਪਨੀ ਨੂੰ ਦਿੱਤਾ ਗਿਆ ਹੈ। ਇਸ ਪ੍ਰਾਜੈਕਟ ਦੇ ਤਹਿਤ ਦੋ ਚਾਰਜਿੰਗ ਸ

NRI Post Desk · 38 ਦਿਨ ਪਹਿਲਾਂ · ਅੱਪਡੇਟ 11 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਲੰਧਰ ਦੀ ਸਿਟੀ ਬੱਸ ਸੇਵਾ ਨੂੰ ਲੈ ਕੇ ਵੱਡਾ ਖੁਲਾਸਾ: ਦਿੱਲੀ ਦੀ ਕੰਪਨੀ ਦੇ ਹੱਥ ਲੱਗਾ 97 ਬੱਸਾਂ ਦਾ ਟੈਂਡਰ, ਜਾਣੋ ਕੀ ਹੈ ਪੂਰਾ ਸੱਚ
📷 NRI Post Desk

ਜਲੰਧਰ ਸ਼ਹਿਰ ਵਿੱਚ ਲੋਕਾਂ ਦੀ ਸਹੂਲਤ ਲਈ ਸਿਟੀ ਬੱਸ ਚਲਾਉਣ ਦੀਆਂ ਤਿਆਰੀਆਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਪ੍ਰਾਜੈਕਟ ਦਾ ਠੇਕਾ ਦਿੱਲੀ ਦੀ ਸਾਈਨ ਗਰੀਨ ਪ੍ਰਾਜੈਕਟ ਕੰਪਨੀ ਨੂੰ ਦਿੱਤਾ ਗਿਆ ਹੈ। ਇਸ ਪ੍ਰਾਜੈਕਟ ਦੇ ਤਹਿਤ ਦੋ ਚਾਰਜਿੰਗ ਸਟੇਸ਼ਨ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਜਿਨ੍ਹਾਂ ਉੱਤੇ 12.08 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਹਨਾਂ ਵਿੱਚੋਂ ਇੱਕ ਚਾਰਜਿੰਗ ਸਟੇਸ਼ਨ ਨਗਰ ਨਿਗਮ ਕੈਂਪਸ ਵਿੱਚ ਪੁਰਾਣੀ ਵਰਕਸ਼ਾਪ ਉੱਤੇ ਅਤੇ ਦੂਜਾ ਲੰਮਾ ਪਿੰਡ ਨਗਰ ਨਿਗਮ ਦੀ ਵਰਕਸ਼ਾਪ ਵਿੱਚ ਬਣਾਇਆ ਜਾ ਰਿਹਾ ਹੈ। ਪਿਛਲੇ ਹਫਤੇ ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ ਨੇ ਵੀ ਲੰਮਾ ਪਿੰਡ ਵਰਕਸ਼ਾਪ ਵਿੱਚ ਸਿਟੀ ਇਲੈਕਟ੍ਰਾਨਿਕ ਬੱਸਾਂ ਦੇ ਚਾਰਜਿੰਗ ਸਟੇਸ਼ਨ ਦੇ ਕੰਮ ਦਾ ਮੁਆਇਨਾ ਕੀਤਾ ਸੀ ਅਤੇ ਉੱਥੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਉਹ ਕੰਮ ਦੀ ਰਫਤਾਰ ਹੋਰ ਵਧਾਉਣ ਤਾਂ ਜੋ ਛੇਤੀ ਤੋਂ ਛੇਤੀ ਇਸ ਪ੍ਰਾਜੈਕਟ ਨੂੰ ਸਿਰੇ ਚਾੜ੍ਹਿਆ ਜਾ ਸਕੇ। ਇਸ ਦੌਰਾਨ ਜਿਹੜੀਆਂ ਸ਼ਹਿਰੀਆਂ ਦੀ ਸਹੂਲਤ ਲਈ ਸਿਟੀ ਇਲੈਕਟ੍ਰਾਨਿਕ ਬੱਸਾਂ ਚਲਾਈਆਂ ਜਾਣਗੀਆਂ ਹਨ, ਉਨ੍ਹਾਂ ਵਿੱਚ 46 ਵੱਡੀਆਂ ਅਤੇ 51 ਛੋਟੀਆਂ ਬੱਸਾਂ ਸ਼ਾਮਲ ਹੋਣਗੀਆਂ। ਇਹਨਾਂ ਦਾ ਰੂਟ ਪਲਾਨ ਅੱਜ ਤੋਂ 20 ਸਾਲ ਪਹਿਲਾਂ ਬੰਦ ਹੋਈ ਸਿਟੀ ਬੱਸ ਵਾਲਾ ਹੀ ਹੋਵੇਗਾ ਅਤੇ ਉਸ ਵੇਲੇ ਦੇ ਜਿਹੜੇ ਲੋਕਲ ਬੱਸ ਸਟੈਂਡ ਬਣਾਏ ਗਏ ਸਨ ਉਹ ਹਾਲੇ ਵੀ ਮੌਜੂਦ ਹਨ ਤੇ ਉਨ੍ਹਾਂ ਨੂੰ ਹੀ ਪੱਕਾ ਬੱਸ ਸਟੈਂਡ ਵਜੋਂ ਵਰਤਿਆ ਜਾਵੇਗਾ। ਇਹ ਪ੍ਰਾਜੈਕਟ ਕੇਂਦਰ ਸਰਕਾਰ ਦਾ ਹੈ ਅਤੇ ਛੇਤੀ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਸਸਤੀ ਅਤੇ ਸੁਵਿਧਾਜਨਕ ਆਵਾਜਾਈ ਦੀ ਸਹੂਲਤ ਮਿਲੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!