|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਜਲੰਧਰ ਦੇ ਜਿਮਖਾਨਾ ਕਲੱਬ 'ਚ ਉਸ ਰਾਤ ਅਜਿਹਾ ਕੀ ਹੋਇਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ

ਜਲੰਧਰ ਦੇ ਜਿਮਖਾਨਾ ਕਲੱਬ ਵਿਖੇ ਬੀਤੇ ਸ਼ਨੀਵਾਰ ਆਯੋਜਿਤ ‘ਮਦਨ ਮੋਹਨ ਨਾਈਟ’ ਨੇ ਇਕ ਅਜਿਹਾ ਮਾਹੌਲ ਸਿਰਜਿਆ, ਜਿਸ ਨੇ ਹਾਜ਼ਰ ਮੈਂਬਰਾਂ ਨੂੰ ਦੇਰ ਰਾਤ ਤਕ ਬੰਨ੍ਹ ਕੇ ਰੱਖਿਆ ਅਤੇ ਇਕ ਯਾਦਗਾਰੀ ਸ਼ਾਮ ਵਜੋਂ ਆਪਣੀ ਛਾਪ ਛੱਡ ਦਿੱਤੀ। ਪ੍ਰੋਗਰਾਮ ਦੀ ਸ਼ੁ

NRI Post Desk · 23 ਦਿਨ ਪਹਿਲਾਂ · ਅੱਪਡੇਟ 20 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਲੰਧਰ ਦੇ ਜਿਮਖਾਨਾ ਕਲੱਬ 'ਚ ਉਸ ਰਾਤ ਅਜਿਹਾ ਕੀ ਹੋਇਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ
📷 NRI Post Desk

ਜਲੰਧਰ ਦੇ ਜਿਮਖਾਨਾ ਕਲੱਬ ਵਿਖੇ ਬੀਤੇ ਸ਼ਨੀਵਾਰ ਆਯੋਜਿਤ ‘ਮਦਨ ਮੋਹਨ ਨਾਈਟ’ ਨੇ ਇਕ ਅਜਿਹਾ ਮਾਹੌਲ ਸਿਰਜਿਆ, ਜਿਸ ਨੇ ਹਾਜ਼ਰ ਮੈਂਬਰਾਂ ਨੂੰ ਦੇਰ ਰਾਤ ਤਕ ਬੰਨ੍ਹ ਕੇ ਰੱਖਿਆ ਅਤੇ ਇਕ ਯਾਦਗਾਰੀ ਸ਼ਾਮ ਵਜੋਂ ਆਪਣੀ ਛਾਪ ਛੱਡ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਭੁਵਨੇਸ਼ ਨੇ ‘ਮੇਰੀ ਆਵਾਜ਼ ਸੁਣੋ’ ਗੀਤ ਦੀ ਪੇਸ਼ਕਾਰੀ ਨਾਲ ਕੀਤੀ, ਜਿਸ ਨੇ ਸ਼ੁਰੂਆਤੀ ਪਲਾਂ ਵਿੱਚ ਹੀ ਦਰਸ਼ਕਾਂ ਦਾ ਧਿਆਨ ਖਿੱਚ ਲਿਆ। ਇਸ ਤੋਂ ਬਾਅਦ ਗਾਇਕਾ ਪ੍ਰੀਤੀ ਨੇ ‘ਬੇਤਾਬ ਦਿਲ ਕੀ ਤਮੰਨਾ’ ਗੀਤ ਗਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਅਤੇ ਸੰਗੀਤਮਈ ਸ਼ਾਮ ਨੂੰ ਅੱਗੇ ਤੋਰਿਆ। ਇਸੇ ਤਰ੍ਹਾਂ ਗਾਇਕ ਜਿੰਮੀ ਨੇ ‘ਸੋਚੇਂਗੇ ਤੁਮ੍ਹੇਂ ਪਿਆਰ’ ਗੀਤ ਦੀ ਪੇਸ਼ਕਾਰੀ ਨਾਲ ਮਾਹੌਲ ਨੂੰ ਪੂਰੀ ਤਰ੍ਹਾਂ ਸੰਗੀਤਮਈ ਬਣਾ ਦਿੱਤਾ। ਇਸ ਦੌਰਾਨ ਜਿੰਮੀ ਤੇ ਕ੍ਰਿਤਿਕਾ ਨੇ ਸਾਂਝੇ ਤੌਰ ’ਤੇ ‘ਜ਼ਰਾ ਸਾ ਝੂਮ ਲੂੰ ਮੈਂ’ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਗਾਇਕਾਂ ਵੱਲੋਂ ਇਕ ਤੋਂ ਬਾਅਦ ਇਕ ਪੇਸ਼ ਕੀਤੇ ਗਏ ਪੁਰਾਣੇ ਸਦਾਬਹਾਰ ਸੁਰੀਲੇ ਗੀਤਾਂ ਨੇ ਪੂਰੀ ਸ਼ਾਮ ਨੂੰ ਯਾਦਗਾਰ ਬਣਾ ਦਿੱਤਾ। ਇਸ ਮੌਕੇ ‘ਦ ਮਿਊਜ਼ੀਸ਼ੀਅਨ ਮਦਨ ਮੋਹਨ ਯਾਦਗਾਰੀ ਸਭਾ’ ਦੇ ਵਾਈਸ ਪ੍ਰਧਾਨ ਨਿਤਿਨ ਕਪੂਰ ਨੇ ਕਿਹਾ ਕਿ ਅਜਿਹੇ ਸੰਗੀਤਮਈ ਪ੍ਰੋਗਰਾਮ ਨਾ ਸਿਰਫ਼ ਮਹਾਨ ਸੰਗੀਤਕਾਰਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਨ, ਸਗੋਂ ਸੰਗੀਤ ਪ੍ਰੇਮੀਆਂ ਨੂੰ ਵੀ ਇਕ ਸਾਂਝੇ ਮੰਚ ’ਤੇ ਇਕੱਠੇ ਹੋਣ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ’ਚ ਗਾਇਕਾਂ ਦੇ ਨਾਲ-ਨਾਲ ਦਰਸ਼ਕਾਂ ਨੇ ਵੀ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਤੇ ਗੀਤਾਂ ਦਾ ਆਨੰਦ ਮਾਣਿਆ। ਕਲੱਬ ਦੇ ਮੈਂਬਰਾਂ ਨੇ ਪੁਰਾਣੇ ਗੀਤਾਂ ਦਾ ਲੁਤਫ਼ ਉਠਾਉਣ ਦੇ ਨਾਲ-ਨਾਲ ਵੱਖ-ਵੱਖ ਪਕਵਾਨਾਂ ਦਾ ਵੀ ਆਨੰਦ ਮਾਣਿਆ, ਜਿਸ ਨੇ ਸ਼ਾਮ ਨੂੰ ਹੋਰ ਵੀ ਰੌਚਕ ਬਣਾ ਦਿੱਤਾ। ਇਹ ਪ੍ਰੋਗਰਾਮ ਦਰਸਾਉਂਦਾ ਹੈ ਕਿ ਸੰਗੀਤ ਦੀ ਤਾਕਤ ਲੋਕਾਂ ਨੂੰ ਇਕੱਠਿਆਂ ਕਰਨ ਅਤੇ ਪੁਰਾਣੀਆਂ ਯਾਦਾਂ ਨੂੰ ਜੀਵਤ ਰੱਖਣ ਵਿੱਚ ਕਿੰਨੀ ਅਹਿਮ ਭੂਮਿਕਾ ਨਿਭਾਉਂਦੀ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਜਲੰਧਰ ਦੇ ਜਿਮਖਾਨਾ ਕਲੱਬ 'ਚ ਉਸ ਰਾਤ ਅਜਿਹਾ ਕੀ ਹੋਇਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ — NRI Post