ਜਲੰਧਰ ਦੇ ਫੋਕਲ ਪੁਆਇੰਟ ਵਿਖੇ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਵੱਲੋਂ 42ਵਾਂ ਵਿਸ਼ਵਕਰਮਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਇੱਕ ਹਫ਼ਤਾ ਪਹਿਲਾਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਲ ਵਿਖੇ ਸ੍ਰੀ ਸੁਮਮਨੀ ਸਾਹਿਬ ਜੀ ਦਾ ਪਾਠ ਕਰਵਾਉਣ ਨਾਲ ਹੋਈ, ਜਿਸ ਤੋਂ ਬਾਅਦ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਵਿਸ਼ਕਰਮਾ ਮੰਦਰ ਵਿਖੇ ਸ਼੍ਰੀ ਵਿਸ਼ਵਕਰਮਾ ਪੁਰਾਣ ਦੇ ਭੋਗ ਪਾਏ ਗਏ ਅਤੇ ਵਿਸ਼ਕਰਮਾ ਮੰਦਰ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਾਲ ਵਿਖੇ ਦੀਪ ਮਾਲਾ ਕੀਤੀ ਗਈ। ਕਰਤਾਰਪੁਰ ਤੋਂ ਆਏ ਪੰਡਿਤ ਸ਼ਿਅਰਾ, ਪੰਡਿਤ ਹਰਸ਼, ਪੰਡਿਤ ਰਾਜਨ, ਪੰਡਿਤ ਕੌਸ਼ਿਕ ਅਤੇ ਪੰਡਿਤ ਕ੍ਰਿਸ਼ਨ ਮੋਹਨ ਵੱਲੋਂ ਵਿਧੀ ਪੂਰਵਕ ਹਵਨ ਕੀਤਾ ਗਿਆ, ਜਿਸ ਵਿੱਚ ਦੁਆਬਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਨਰੇਸ਼ ਧਮਾਨ ਤੇ ਧਰੁਵ ਮਿੱਤਲ ਉਚੇਚੇ ਤੌਰ 'ਤੇ ਸ਼ਾਮਲ ਹੋਏ। ਹਵਨ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਗਈ, ਜਿਸ ਵਿੱਚ ਵਿਧਾਇਕ ਬਾਵਾ ਹੈਨਰੀ, ਰਾਣਾ ਜਸਮੀਤ ਸਿੰਘ, ਮੰਦਰ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਝੀਤਾ, ਸੀਨੀਅਰ ਵਾਈਸ ਪ੍ਰਧਾਨ ਜਸਵਿੰਦਰ ਸਿੰਘ ਨਾਗੀ, ਚੇਅਰਮੈਨ ਸੁਖਦੇਵ ਰਾਜ, ਮੀਤ ਪ੍ਰਧਾਨ ਰਾਜ ਕਰਨ ਸਿੰਘ ਮਰਵਾਹਾ, ਵਿੱਤੀ ਸਕੱਤਰ ਗੁਰਜੀਤ ਸਿੰਘ ਮਰਵਾਹਾ, ਸ਼੍ਰੋਮਣੀ ਅਕਾਲੀ ਦਲ ਹਲਕਾ ਉਤਰੀ ਇੰਚਾਰਜ ਹਰਿੰਦਰ ਸਿੰਘ ਢੀਡਸਾ, ਅਕਾਲੀ ਆਗੂ ਕਰਤਾਰ ਸਿੰਘ ਬਿੱਲਾ ਠੇਕੇਦਾਰ, ਅਕਾਲੀ ਆਗੂ ਹੈਪੀ ਗਦਾਈਪੁਰ, ਅਮਰਜੀਤ ਸਿੰਘ ਚੱਢਾ ਅਤੇ ਸਾਬਕਾ ਕੌਂਸਲਰ ਰਵੀ ਸੈਣੀ ਆਦਿ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਮੇਅਰ ਵਨੀਤ ਧੀਰ, ਕੈਬਨਿਟ ਮੰਤਰੀ ਮਹਿੰਦਰ ਭਗਤ, ਨਰਿੰਦਰ ਸਿੰਘ ਭਾਰਜ, ਰਜਿੰਦਰ ਸਿੰਘ ਬੇਦੀ, ਫੋਕਲ ਪੁਆਇੰਟ ਐਕਸਟੈਨਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ, ਰੋਹਿਤ ਅਗਰਵਾਲ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਸੰਸਦੀ ਸਕੱਤਰ ਕੇਡੀ ਭੰਡਾਰੀ, ਬਲਰਾਮ ਕਪੂਰ, ਤੁਸ਼ਾਰ ਜੈਨ, ਬਲਵੰਤ ਸਿੰਘ ਜੰਡੂ, ਹਰਦੇਵ ਸਿੰਘ ਮਠਾਰੂ, ਕੁਲਵੰਤ ਸਿੰਘ ਕਲਸੀ, ਕਨਵਰਜੀਤ ਸਿੰਘ ਧੀਮਾਨ, ਡਾਕਟਰ ਰਜਿੰਦਰ ਸਿੰਘ ਰੀਹਲ ਡਾਇਰੈਕਟਰ ਟਰਾਂਸਪੋਰਟ ਪੰਜਾਬ, ਤਜਿੰਦਰ ਸਿੰਘ ਓਬੀ, ਭੁਪਿੰਦਰ ਸਿੰਘ ਊਬੀ, ਮਹਿੰਦਰ ਸਿੰਘ, ਸੁਨੀਲ ਸ਼ਰਮਾ, ਗੁਰਚਰਨ ਸਿੰਘ, ਅਮਰਜੋਤ ਸਿੰਘ, ਹਰਦੀਪ ਸਿੰਘ, ਸੁਖਪ੍ਰੀਤ ਸਿੰਘ ਭਾਟੀਆ, ਨਵੀਨ ਚਾਵਲਾ ਅਤੇ ਸੇਵਾ ਸਿੰਘ ਸੈਣੀ ਆਦਿ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਖੁੱਲ੍ਹੇ ਪੰਡਾਲ ਵਿੱਚ ਗਾਇਕ ਜੋਨੀ ਮਹੇ ਤੇ ਕਲਿਆਣ ਮੋਗੇ ਵਾਲਿਆਂ ਵੱਲੋਂ ਬਾਬਾ ਜੀ ਦਾ ਗੁਣ ਗਾਇਨ ਕੀਤਾ ਗਿਆ, ਜਦਕਿ ਸਟੇਜ ਸਕੱਤਰ ਦੀ ਸੇਵਾ ਪੰਜਾਬ ਦੇ ਰਫੀ ਕਵੀ ਰਸ਼ਪਾਲ ਸਿੰਘ ਪਾਲ ਵੱਲੋਂ ਨਿਭਾਈ ਗਈ। ਇਸ ਸਮਾਗਮ ਨੇ ਨਾ ਸਿਰਫ਼ ਧਾਰਮਿਕ ਆਸਥਾ ਨੂੰ ਪ੍ਰਗਟ ਕੀਤਾ ਬਲਕਿ ਫੋਕਲ ਪੁਆਇੰਟ ਇਲਾਕੇ ਦੇ ਲੋਕਾਂ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਵੀ ਦਿੱਤਾ, ਜਿਸ ਨਾਲ ਇਹ ਦਿਵਸ ਲੋਕਾਂ ਦੇ ਦਿਲਾਂ ਵਿੱਚ ਲੰਬੇ ਸਮੇਂ ਤੱਕ ਯਾਦ ਰਹਿਣ ਵਾਲਾ ਬਣ ਗਿਆ।
ਜਲੰਧਰ ਦੇ ਫੋਕਲ ਪੁਆਇੰਟ 'ਚ 42ਵੇਂ ਵਿਸ਼ਵਕਰਮਾ ਦਿਵਸ ਦੌਰਾਨ ਅਜਿਹਾ ਕੀ ਹੋਇਆ ਜੋ ਹਰ ਕਿਸੇ ਨੂੰ ਹੈਰਾਨ ਕਰ ਗਿਆ
ਜਲੰਧਰ ਦੇ ਫੋਕਲ ਪੁਆਇੰਟ ਵਿਖੇ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਵੱਲੋਂ 42ਵਾਂ ਵਿਸ਼ਵਕਰਮਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਇੱਕ ਹਫ਼ਤਾ ਪਹਿਲਾਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਲ ਵਿਖੇ ਸ੍ਰੀ ਸੁਮਮਨੀ ਸਾਹਿਬ ਜੀ
NRI Post Desk · 15 ਦਿਨ ਪਹਿਲਾਂ · ਅੱਪਡੇਟ 16 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




